ਪਹਾੜਾਂ ਵੱਲ ਜਾਣ ਵਾਲੇ ਸਾਵਧਾਨ! ਬਾਰਸ਼ ਨਾਲ ਤਬਾਹੀ, 6 ਮੌਤਾਂ

ss1

ਪਹਾੜਾਂ ਵੱਲ ਜਾਣ ਵਾਲੇ ਸਾਵਧਾਨ! ਬਾਰਸ਼ ਨਾਲ ਤਬਾਹੀ, 6 ਮੌਤਾਂ

ਚੰਡੀਗੜ੍ਹ: ਉੱਤਰਾਖੰਡ ‘ਚ ਭਾਰੀ ਮੀਂਹ ਪੈ ਰਿਹਾ ਹੈ। ਇਸ ਨੇ ਕਈ ਖੇਤਰਾਂ ‘ਚ ਭਾਰੀ ਤਬਾਹੀ ਮਚਾਈ ਹੈ। ਮੀਂਹ ਤੋਂ ਬਾਅਦ ਡਿੱਗਣ ਵਾਲੀਆਂ ਢਿੱਗਾਂ ‘ਚ ਪੰਜ ਲੋਕਾਂ ਦੀ ਮੌਤ ਹੋਈ ਹੈ। ਮੀਂਹ ਕਾਰਨ ਚਮੋਲੀ ਤੇ ਰੁਦਰਪ੍ਰਆਗ ਦੇ ਸਿੱਖਿਆ ਸੰਸਥਾਨ ਬੰਦ ਕਰ ਦਿੱਤੇ ਗਏ ਹਨ।

ਮੌਸਮ ਵਿਭਾਗ ਨੇ ਕਿਹਾ ਹੈ ਕਿ ਸ਼ੁੱਕਰਵਾਰ ਤੱਕ ਬੇਹੱਦ ਭਾਰੀ ਮੀਂਹ ਪੈਣ ਦੇ ਅਸਾਰ ਹਨ। ਮੀਂਹ ਨਾਲ ਡੇਹਾਰਦੂਨ, ਅਲਮੋਰਾ ਤੇ ਚਮੋਲੀ ਦੀਆਂ ਕਈ ਇਮਾਰਤਾਂ ਵੀ ਢਹੀਆਂ ਹਨ। ਢਿੱਗਾਂ ਡਿੱਗਣ ਨਾਲ ਬਹੁਤ ਸਾਰੇ ਰਾਹ ਬੰਦ ਹੋ ਗਏ ਹਨ।

ਉੱਤਰਖੰਡ ਦੀਆਂ ਨਦੀਆਂ ਉੱਛਲਣ ਕਿਨਾਰੇ ਹਨ। ਅਲਨੰਦਾ, ਸੂਰੀਆ ਗੋਮਤੀ, ਪਿਨਦਾਰ, ਮੰਦਾਕਨੀ, ਗੋਰੀ ਤੇ ਨੰਦਾਕਿਨੀ ਜਿਹੀਆਂ ਨਦੀਆਂ ਦੀ ਹਾਲਤ ਇਹੋ ਜਿਹੀ ਹੈ। ਪ੍ਰਸਾਸ਼ਨ ਨੇ ਲੋਕਾਂ ਨੂੰ ਹੋਰ ਥਾਵਾਂ ‘ਤੇ ਜਾਣ ਲਈ ਕਿਹਾ ਹੈ। ਲੋਕਾਂ ਜਿੱਥੇ ਪ੍ਰਸਾਸ਼ਨ ਦੀ ਅਲੋਚਨਾ ਕਰ ਰਹੇ ਹਨ, ਉੱਥੇ ਹੀ ਇਨ੍ਹਾਂ ਥਾਵਾਂ ਤੋਂ ਕੂਚ ਵੀ ਕਰ ਰਹੇ ਹਨ।

Share Button

Leave a Reply

Your email address will not be published. Required fields are marked *