ਪਹਾੜਾਂ ਵਿੱਚ ਭਾਰੀ ਬਾਰਸ਼, ਬਰਫਬਾਰੀ

ss1

ਪਹਾੜਾਂ ਵਿੱਚ ਭਾਰੀ ਬਾਰਸ਼, ਬਰਫਬਾਰੀ

ਸਰਦ ਰੁੱਤ ਦੀ ਪਹਿਲੀ ਪਹਾੜਾਂ ਉੱਤੇ ਪਈ ਵਰਖਾ ਅਤੇ ਬਰਫਬਾਰੀ ਨੇ ਜਿੱਥੇ ਅਣਗਿਣਤ ਖੇਤਰਾਂ ਵਿੱਚ ਲੋਕਾਂ ਦੇ ਚਿਹਰੇ ਖਿੜਾ ਦਿੱਤੇ ਹਨ, ਉੱਥੇ ਨਾਲ ਹੀ ਉੱਚੀਆਂ ਪਹਾੜੀਆਂ ਉੱਪਰ ਭਾਰੀ ਵਰਖਾ ਅਤੇ ਬਰਫਬਾਰੀ ਹੋਣ ਨਾਲ ਉੱਤਰੀ ਕਸ਼ਮੀਰ ਵਿੱਚ ਅਗਲੀਆਂ ਪੋਸਟਾਂ ਉੱਤੇ ਤਾਇਨਾਤ ਫੌਜ ਦੇ ਪੰਜ ਜਵਾਨ ਲਾਪਤਾ ਹੋ ਗਏ ਹਨ। ਗੁਰੇਜ਼ ਸੈਕਟਰ ਵਿੱਚ ਫੌਜ ਲਈ ਭਾਰ ਢੋਣ ਵਾਲੇ ਇੱਕ ਵਿਅਕਤੀ ਦੀ ਪਹਾੜ ਤੋਂ ਡਿੱਗ ਕੇ ਮੌਤ ਹੋ ਗਈ। ਲਾਪਤਾ ਹੋਏ ਫੌਜੀਆਂ ਦੀ ਤਲਾਸ਼ ਲਈ ਜੰਗੀ ਪੱਧਰ ‘ਤੇ ਬਚਾਓ ਅਪਰੇਸ਼ਨ ਜਾਰੀ ਹੈ। ਸੂਚਨਾ ਅਨੁਸਾਰ ਬਰਫਬਾਰੀ ਦੌਰਾਨ ਬਾਂਦੀਪੋਰਾ ਜ਼ਿਲ੍ਹੇ ਵਿੱਚ ਗੁਰੇਜ਼ ਕੋਲ ਮਣੀਪੋਸਟ ਨਾਲ ਇੱਕ ਐਵਲਾਂਚ ਟਕਰਾਇਆ। ਇਸ ਤੋਂ ਬਾਅਦ ਤਿੰਨ ਫੌਜੀ ਜਵਾਨ ਲਾਪਤਾ ਹੋ ਗਏ। ਐਮਲਾਂਚ ਸਮੇਂ ਪੋਸਟ ਅੰਦਰ ਡੋਗਰਾ ਰਜਮੈਂਟ ਦੇ ਦੋ ਜਵਾਨ ਸਨ।  ਇਸੇ ਦੌਰਾਨ ਇਸੇ ਖੇਤਰ ਵਿੱਚ ਫੌਜ ਲਈ ਭਾਰ ਢੋਣ ਦਾ ਕੰਮ ਕਰਨ ਵਾਲੇ ਇੱਕ ਵਿਅਕਤੀ ਦੀ ਪਹਾੜੀ ਤੋਂ ਤਿਲਕ ਕੇ ਡਿੱਗਣ ਨਾਲ ਮੌਤ ਹੋ ਗਈ। ਬਰਫਬਾਰੀ ਦੇ ਚੱਲਦਿਆਂ ਪਹਾੜਾਂ ਉੱਪਰ ਫਿਸਲਣ ਵੱਧ ਗਈ ਹੈ। ਇਸ ਤੋਂ ਪਹਿਲਾਂ ਵੀ ਇਸ ਖੇਤਰ ਵਿੱਚ 23 ਐਵਲਾਂਚ ਆਏ ਜਿਸ ਨਾਲ 15 ਜਵਾਨਾਂ ਦੀ ਮੌਤ ਹੋ ਗਈ ਸੀ ਅਤੇ ਅਨੇਕਾਂ ਲਾਪਤਾ ਹੋ ਗਏ ਸਨ। ਇਸ ਦੌਰਾਨ 6 ਸਿਵਲ ਨਾਗਰਿਕ ਵੀ ਮਾਰੇ ਗਏ ਸਨ। ਦੂਸਰੇ ਪਾਸੇ ਜੰਮੂ ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ਅਤੇ ਹਿਮਾਚਲ ਪ੍ਰਦੇਸ਼ ਦੇ ਸੈਲਾਨੀ ਸਥਾਨ ਮਨਾਲੀ ਵਿੱਚ ਇਸ ਮੌਸਮ ਦੀ ਪਹਿਲੀ ਬਰਫਬਾਰੀ ਹੋਈ ਹੈ।

ਬਰਫਬਾਰੀ ਨੂੰ ਦੇਖ ਸੈਲਾਨੀਆਂ ਦੇ ਚਿਹਰੇ ਖਿੜ ਗਏ ਹਨ।  ਹਿਮਾਚਲੀ ਪਹਾੜਾਂ ਉੱਪਰ ਪੈ ਰਹੀ ਬਰਫਬਾਰੀ ਦਾ ਅਸਰ ਪੰਜਾਬ, ਹਰਿਆਣਾ, ਦਿੱਲੀ ਅਤੇ ਰਾਜਸਥਾਨ ਤੱਕ ਠੰਢੀਆਂ ਹਵਾਵਾਂ ਰਾਹੀਂ ਅਸਰ ਪਾ ਰਹੀ ਹੈ। ਸ੍ਰੀਨਗਰ ਵਿੱਚ ਅੱਜ ਸਵੇਰੇ ਜਿਉਂ ਹੀ ਲੋਕੀਂ ਜਾਗੇ ਅਤੇ ਬਾਹਰ ਆ ਕੇ ਦੇਖਿਆ ਕਿ ਵਾਦੀ ਵਿੱਚ ਸਾਰੇ ਪਾਸੇ ਬਰਫ ਦੀ ਚਾਦਰ ਫੈਲ ਚੁੱਕੀ ਸੀ। ਖੁੱਲ੍ਹੇ ਮੈਦਾਨਾਂ, ਪਾਰਕਾਂ ਦੇ ਨਾਲ ਨਾਲ ਸੜਕਾਂ ਵੀ ਚਿੱਟੀਆਂ ਹੋ ਗਈਆਂ ਸੀ। ਕਸ਼ਮੀਰ ਘਾਟੀ ਨੇ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਨ ਵਾਲਾ 300 ਕਿਲੋਮੀਟਰ ਲੰਬਾ ਇਕਲੌਤਾ ਜੰਮੂ-ਸ੍ਰੀਨਗਰ ਹਾਈਵੇ ਬਰਫਬਾਰੀ ਕਾਰਨ ਬੰਦ ਹੋ ਗਿਆ ਹੈ। 86 ਕਿਲੋਮੀਟਰ ਲੰਬਾ ਮੁਗਲ ਰੋਡ ਵੀ ਬੰਦ ਕਰ ਦਿੱਤਾ ਗਿਆ ਹੈ। ਸਰਹੱਦੀ ਸੜਕ ਆਰਗੇਨਾਈਜੇਸ਼ਨ ਵੱਲੋਂ ਮਸ਼ੀਨਾਂ ਦੀ ਮੱਦਦ ਨਾਲ ਸੜਕਾਂ ਤੋਂ ਬਰਫ ਹਟਾਏ ਜਾਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਹਿਮਾਚਲ ਵਿੱਚ ਬੁੱਧਵਾਰ ਤੱਕ ਹੋਰ ਵਧੇਰੇ ਬਰਫਬਾਰੀ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ। ਮੌਸਮ ਮਾਹਿਰਾਂ ਅਨੁਸਾਰ ਮਨਾਲੀ, ਸ਼ਿਮਲਾ, ਕਾਲਪਾ, ਕੁਫਰੀ ਅਤੇ ਨਾਰਕੰਡਾ ਵਿੱਚ ਬਰਫਬਾਰੀ ਹੋਈ ਹੈ। ਬੁੱਧਵਾਰ ਨੂੰ ਲਾਹੌਲ ਸਪੀਤੀ, ਚੰਬਾ, ਮੰਡੀ, ਕੁਲੂ, ਕਿਨੌਰ ਅਤੇ ਸ਼ਿਮਲਾ ਜ਼ਿਲ੍ਹੇ ਦੇ ਉਚਾਈ ਵਾਲੇ ਇਲਾਕਿਆਂ ਵਿੱਚ ਵੀ ਸੋਮਵਾਰ ਤੋਂ ਜਾਰੀ ਬਰਫਬਾਰੀ ਹੋਰ ਵਧੇਰੇ ਤੇਜ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦੀ ਧਰਮਸ਼ਾਲਾ, ਸੋਲਨ, ਪਾਲਮਪੁਰ, ਬਿਲਾਸਪੁਰ, ਨਾਹਨ, ਊਨਾ, ਹਮੀਰਪੁਰ ਅਤੇ ਮੰਡੀ ਖੇਤਰ ਵਿੱਚ ਬਾਰਸ਼ ਹੋਣ ਨਾਲ ਪੰਜਾਬ ‘ਤੇ ਠੰਢੀਆਂ ਹਵਾਵਾਂ ਦਾ ਜ਼ੋਰਦਾਰ ਅਸਰ ਹੋਇਆ ਹੈ।

Share Button

Leave a Reply

Your email address will not be published. Required fields are marked *