ਪਸ਼ੂਆਂ ਵਲੋਂ ਕੀਤੇ ਜਾ ਰਹੇ ਫ਼ਸਲਾਂ ਦੇ ਉਜਾੜੇ ਤੋਂ ਕਿਸਾਨ ਪ੍ਰੇਸ਼ਾਨ 

ss1

ਪਸ਼ੂਆਂ ਵਲੋਂ ਕੀਤੇ ਜਾ ਰਹੇ ਫ਼ਸਲਾਂ ਦੇ ਉਜਾੜੇ ਤੋਂ ਕਿਸਾਨ ਪ੍ਰੇਸ਼ਾਨ

ਦਸੂਹਾ (ਅਮਰੀਕ ਸਿੰਘ): ਕੰਡੀ ਖੇਤਰ ਦੇ ਪਿੰਡਾਂ ‘ਚ ਜਿਥੇ ਆਵਾਰਾ ਡੰਗਰਾਂ ਤੋਂ ਕਿਸਾਨ ਬਹੁਤ ਪ੍ਰੇਸ਼ਾਨ ਹਨ ਉਥੇ ਜੰਗਲੀ ਸੂਰਾਂ ਨੇ ਉਨ੍ਹਾਂ ਦੀਆਂ ਫ਼ਸਲਾਂ ਦਾ ਉਜਾੜ ਕਰਕੇ ਕਿਸਾਨਾਂ ਦੀ ਰਾਤਾਂ ਦੀ ਨੀਂਦ ਹਰਾਮ ਕਰ ਦਿੱਤੀ ਹੈ । ਜਾਣਕਾਰੀ ਅਨੁਸਾਰ ਨਜ਼ਦੀਕੀ ਪਿੰਡ ਭਾਗੜਾਂ ਵਿਖੇ ਅਵਾਰਾ ਡੰਗਰਾਂ ਨੇ ਨਿਰਮਲ ਸਿੰਘ ਦੇ ਖੇਤਾਂ ‘ਚ ਗੰਨੇ ਦੀ ਫ਼ਸਲ ਦੀ ਭਾਰੀ ਤਬਾਹੀ ਕੀਤੀ ਹੋਈ ਹੈ । ਨਿਰਮਲ ਸਿੰਘ ਨੇ ਦੱਸਿਆ ਕਿ ਜੰਗਲੀ ਸੂਰ ਇੰਨੇ ਖ਼ਤਰਨਾਕ ਹਨ ਕਿ ਉਨ੍ਹਾਂ ਨੂੰ ਆਪਣੇ ਖੇਤਾਂ ‘ਚ ਆਪਣੀ ਜਾਨ ਜ਼ੋਖ਼ਮ ‘ਚ ਪਾ ਕੇ ਜਾਣਾ ਪੈਂਦਾ ਹੈ । ਨਿਰਮਲ ਸਿੰਘ ਤੇ ਇਲਾਕੇ ਦੇ ਕਿਸਾਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜੰਗਲੀ ਜੀਵਾਂ ਤੋਂ ਕਿਸਾਨਾਂ ਤੇ ਉਨ੍ਹਾਂ ਦੀ ਫ਼ਸਲਾਂ ਦੀ ਰੱਖਿਆ ਲਈ ਠੋਸ ਪ੍ਰਬੰਧ ਕੀਤੇ ਜਾਣ ।

Share Button

Leave a Reply

Your email address will not be published. Required fields are marked *