Fri. Jul 19th, 2019

ਪਸ਼ੂਆਂ, ਜਾਨਵਰਾਂ ਨੂੰ ਵੀ ਦਾਣਾ ਪਾਣੀ ਪਾਈਏ

ਪਸ਼ੂਆਂ, ਜਾਨਵਰਾਂ ਨੂੰ ਵੀ ਦਾਣਾ ਪਾਣੀ ਪਾਈਏ

-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ 

satwinder_7@hotmail.com

ਕਿਸੇ ਦੀ ਮਦਦ ਕਰੀਏ ਤਾਂ ਮਨ ਨੂੰ ਲੋਰ ਜਿਹੀ ਚੜ੍ਹਦੀ ਹੈ। ਹੋਰ ਕੋਲੋਂ ਦੇਣ ਨੂੰ ਜੀਅ ਕਰਦਾ ਹੈ। ਘਰ ਵਿੱਚ ਹੀ ਜੋ ਔਰਤ ਰਸੋਈ ਵਿੱਚ ਭੋਜਨ ਤਿਆਰ ਕਰਕੇ ਪੂਰੇ ਪਰਿਵਾਰ ਨੂੰ ਦਿੰਦੀ ਹੈ। ਉਹ ਹਰ ਰੋਜ਼ ਨਵੇਂ-ਨਵੇਂ ਪਕਵਾਨ ਬਣਾਂ ਕੇ ਅੱਗੇ ਰੱਖਦੀ ਹੈ। ਹਰ ਬੰਦੇ ਨੂੰ ਹੋਰ ਖਾਣ ਲਈ ਬਾਰ-ਬਾਰ ਪੁਛਦੀ ਹੈ। ਉਸ ਵੇਲੇ ਉਸ ਦੇ ਚਿਹਰੇ ਨੂੰ ਦੇਖਣਾ। ਉਸ ਦੇ ਚਿਹਰੇ ‘ਤੇ ਕਿੰਨੀ ਸੰਤੁਸ਼ਟੀ ਹੁੰਦੀ ਹੈ। ਇੱਕ ਅਜੀਬ ਜਿਹੀ ਮੁਸਕਰਾਹਟ ਹੁੰਦੀ ਹੈ। ਕਦੇ ਕਿਸੇ ਭੁੱਖੇ ਨੂੰ ਖੁਆ ਕੇ ਦੇਖਣਾ। ਇੱਕ ਬਾਰ ਤਾਂ ਤੁਸੀਂ ਅਗਲੇ ਲਈ ਦਾਤਾ ਬਣ ਜਾਵੋਗੇ। ਪਸ਼ੂਆਂ. ਜਾਨਵਰਾਂ ਨੂੰ ਦਾਣਾ-ਪਾਣੀ ਪਾ ਕੇ ਦੇਖਣਾ। ਉਹ ਅੱਖਾਂ ਨਾਲ ਧੰਨਵਾਦ ਕਰੇਗਾ। ਤਰਸ ਭਰੀਆਂ ਅੱਖਾਂ ਨਾਲ ਦੇਖੇਗਾ। ਪਸ਼ੂ, ਜਾਨਵਰ ਤਾਂ ਦਾਣਾ ਪਾਉਣ ਵਾਲੇ ਦੇ ਹੱਥ, ਪੈਰ ਵੀ ਚੁੰਮ ਲੈਂਦੇ ਹਨ। ਖਾਣੇ ਦੀ ਝਾਕ ਵਿੱਚ ਫਿਰ ਮੁੜ-ਮੁੜ ਕੇ ਵਾਪਸ ਆਉਂਦੇ ਹਨ। ਉਹ ਬੰਦੇ ਤੋਂ ਹੋਰ ਆਸ ਰੱਖਦੇ ਹਨ। ਦਾਣਾ ਪਾਉਣ ਵਾਲੇ ਦੇ ਆਲੇ-ਦੁਆਲੇ ਡਗ ਮੰਗਾਉਂਦੇ ਹਨ। ਕਈ ਬੰਦੇ ਦੂਜੇ ਦੇ ਹੱਥ ਤੋਂ ਰੋਟੀ ਖੋਹਣ ਨੂੰ ਫਿਰਦੇ ਹਨ। ਦੂਜੇ ਦਾ ਹੱਕ ਮਾਰਦੇ ਹਨ। ਕਈ ਐਸੇ ਵੀ ਲੋਕ ਹਨ, ਪਹਿਲੀ ਬੁਰਕੀ, ਪਹਿਲੀ ਰੋਟੀ ਪੰਛੀਆਂ, ਪਸ਼ੂਆਂ ਨੂੰ ਪਾਉਂਦੇ ਹਨ। ਕੁੱਤੇ, ਬਿੱਲੀਆਂ, ਬਾਂਦਰ, ਚਿੜੀਆਂ, ਤੋਤੇ ਤੇ ਹੋਰ ਜਾਨਵਰ ਪਾਲ਼ਦੇ ਹਨ। ਹਰ ਸਮੇਂ ਉਨ੍ਹਾਂ ਦੇ ਖਾਣ-ਪੀਣ ਦਾ ਖ਼ਿਆਲ ਵੀ ਰੱਖਦੇ ਹਨ। ਐਸੇ ਜਾਨਵਰ  ਪਸ਼ੂ ਨਾਂ ਤਾਂ ਕੋਈ ਹੱਲ ਜੋਤਣ ਦੇ ਕੰਮ ਆਉਂਦੇ ਹਨ। ਨਾਂ ਹੀ ਦੁੱਧ ਦਿੰਦੇ ਹਨ।

ਜਾਨਵਰਾਂ ਨੂੰ ਵੀ ਜੀਵਤ ਸਮਝੀਏ। ਬਹੁਤੇ ਲੋਕ ਜਾਨਵਰ ਤੋਂ ਡਰਦੇ ਵੀ ਹਨ। ਕਈ ਸਮਝਦੇ ਹਨ। ਇਹ ਗੰਦ ਖਿਲਾਰਦੇ ਹਨ। ਚੀਂ-ਚੀਂ ਕਰਕੇ ਖੱਪ ਪਾਉਂਦੇ ਹਨ। ਇਹੀ ਸਭ ਕੁੱਝ ਅਸੀਂ ਆਪ ਵੀ ਕਰਦੇ ਹਾਂ। ਕੀ ਜਾਨਵਰਾਂ ਨੂੰ ਖਾਣਾ ਦਾਣਾ ਪਾਣੀ ਨਹੀਂ ਦੇਣਾ ਚਾਹੀਦਾ? ਕੀ ਭੁੱਖੇ ਮਰਨ ਲਈ ਛੱਡ ਦੇਣਾ ਚਾਹੀਦਾ ਹੈ? ਤਾਂਹੀਂ ਸਾਡੇ ਭਾਰਤ ਦੇਸ਼ ਵਿੱਚ ਵੀ ਕਈ ਤਰ੍ਹਾਂ ਦੇ ਜਾਨਵਰ ਖ਼ਤਮ ਹੋ ਗਏ ਹਨ। ਜਿਹੜੇ ਤੋਤੇ, ਮੋਰ, ਉੱਲੂ, ਇੱਲਾਂ, ਹੋਰ ਖ਼ੂਬਸੂਰਤ ਪਰਾਂ ਵਾਲੇ ਪੰਛੀ ਚੀਕਦੇ ਕੂਕਦੇ ਸੁਣਦੇ ਸਨ। ਕਈ ਹੁਣ ਦਿਸਦੇ ਹੀ ਨਹੀਂ। ਕਿਉਂਕਿ ਖੇਤੀ ਵੀ ਹੁਣ ਟਰੈਕਟਰ ਮਸ਼ੀਨਾਂ ਨਾਲ ਹੁੰਦੀ ਹੈ। ਬੀਜਣ ਸਮੇਂ ਬਹੁਤ ਘੱਟ ਬੀਜ ਧਰਤੀ ਤੋਂ ਬਾਹਰ ਰਹਿੰਦਾ ਹੈ। ਬੀਜਣ ਤੋਂ ਲੈ ਕੇ ਫ਼ਸਲ ਦੇ ਪੱਕਣ ਤੱਕ ਤਾਂ ਜਾਨਵਰ ਭੁੱਖੇ ਹੀ ਮਰ ਜਾਂਦੇ ਹਨ। ਉਹ ਜਾਨਵਰ ਵੀ ਸਾਡੇ ਵਰਗੇ ਹਨ। ਉਨ੍ਹਾਂ ਨੂੰ ਵੀ ਢਿੱਡ ਭਰਨ ਲਈ ਖਾਣਾ ਦਾਣਾ ਚਾਹੀਦਾ ਹੈ। ਸਕੂਲ ਵਿੱਚ ਪਿਆਸੇ ਕਾਂ ਦੀ ਕਹਾਣੀ ਪੜ੍ਹਦੇ, ਸੁਣਦੇ ਸੀ। ਇਸ ਦਾ ਮਤਲਬ ਇਹੀ ਸੀ। ਜਾਨਵਰਾਂ ਨੂੰ ਖਾਣ-ਪੀਣ ਲਈ ਮਸਾਂ ਲਭਦਾ ਹੈ। ਅਸੀਂ ਬੇਜਵਾਨ ਜਾਨਵਰਾਂ, ਪਸ਼ੂਆਂ, ਪੰਛੀਆਂ ਵੱਲ ਤਰਸ ਕਰੀਏ। ਉਨ੍ਹਾਂ ਵੱਲ ਧਿਆਨ ਦੇਈਏ। ਬੇਜਵਾਨ ਜਾਨਵਰਾਂ, ਪਸ਼ੂਆਂ ਨੂੰ ਖਾਣ ਪੀਣ ਲਈ ਅਨਾਜ ਪਾਣੀ ਲੱਭਣ ਵਿੱਚ ਕਿੰਨੀ ਔਕੜ ਆਉਂਦੀ ਹੈ? ਇਸੇ ਲਈ ਭੁੱਖੇ ਜਾਨਵਰ ਇੱਕ ਦੂਜੇ ਨੂੰ ਖਾ ਜਾਂਦੇ ਹਨ। ਕੈਨੇਡਾ ਵਿੱਚ ਜੇ ਕਿਸੇ ਜਾਨਵਰ ਨੇ ਕਿਤੇ ਬੱਚੇ ਦਿੱਤੇ ਹੁੰਦੇ ਹਨ। ਜੇ ਕਿਸੇ ਜਾਨਵਰ ਤੋਂ ਬੱਚਿਆਂ ਨੂੰ ਸੰਭਾਲਣ ਵਿੱਚ ਦਿੱਕਤ ਆਉਂਦੀ ਹੈ, ਤਾਂ ਜਾਨਵਰ ਨੂੰ ਚਿੜੀਆਂ ਘਰ ਵਿੱਚ ਭੇਜ ਦਿੰਦੇ ਹਨ। ਉੱਥੇ ਗੌਰਮਿੰਟ ਹੀ ਪਸ਼ੂਆਂ, ਪੰਛੀਆਂ ਨੂੰ ਆਪਣੇ ਪੈਸੇ ਨਾਲ ਸੰਭਾਲ ਕਰਦੀ ਹੈ। ਸਿਆਲਾਂ ਨੂੰ ਕੈਨੇਡਾ ਵਿੱਚ ਖੁੱਲ੍ਹੇ ਉੱਡਦੇ ਜਾਨਵਰ ਬਰਫ਼ ਪੈਣ ਨਾਲ ਹੀ ਉੱਡ ਕੇ ਅਮਰੀਕਾ ਵੱਲ ਚਲੇ ਜਾਂਦੇ ਹਨ। ਜੇ ਸੰਘਣੇ ਦਰਖ਼ਤ ਹੋਣ ਤਾਂ ਵੀ ਜਾਨਵਰਾਂ ਨੂੰ ਆਲ੍ਹਣੇ ਬਣਾਉਣ ਤੇ ਦਰਖ਼ਤਾਂ ਥੱਲੇ ਸਹਾਰਾਂ ਜ਼ਰੂਰ ਮਿਲ ਸਕਦਾ ਹੈ। ਪਸ਼ੂਆਂ, ਪੰਛੀਆਂ ਦਾ ਖਾਣਾ ਦਾਣਾ ਤੇ ਰਹਿਣਾ ਬੰਦੇ ਤੇ ਨਿਰਭਰ ਕਰਦੇ ਹਨ। ਇਹ ਖਾਣਾ ਦਾਣਾ ਲੱਭਣ ਲਈ ਕਿਸੇ ਜਾਨਵਰ ਕਿੰਨੀਆਂ ਲੰਬੀਆਂ ਉਡਾਰੀਆਂ ਭਰਦੇ ਹਨ? ਬਾਹਰ ਇੱਕ ਲੱਪ ਅਨਾਜ, ਰੋਟੀ, ਚੂਲੀ ਦੁੱਧ ਜਾਂ ਪਾਣੀ ਰੱਖ ਕੇ ਦੇਖੀਏ। ਬਹੁਤ ਸਾਰੇ ਆਵਾਰਾ ਪਸ਼ੂ ਬਿੱਲੇ, ਕੁੱਤੇ, ਖ਼ਰਗੋਸ਼ ਤੇ ਹੋਰ ਵੀ ਕਈ ਰੰਗ ਬਿਰੰਗੇ ਜਾਨਵਰ ਆ ਜਾਂਦੇ ਹਨ। ਬਚੀਆਂ ਰੋਟੀਆਂ ਬਰਿਡਾ ਹੋਰ ਭੋਜਨ ਨੂੰ ਪਾਣੀ ਵਿੱਚ ਭਿਉਂ ਕੇ ਖਾਣ ਦੇ ਯੋਗ ਬਣਾਂ ਕੇ ਬਾਹਰ ਰੱਖ ਦੇਈਏ। ਉਸ ਨੂੰ ਜਾਨਵਰ ਖਾ ਜਾਂਦੇ ਹਨ। ਬਹੁਤੇ ਕਿਸਾਨ ਜ਼ਮੀਨ ਵਿੱਚ ਬੀਜ ਜ਼ਿਆਦਾ ਪਾਉਂਦੇ ਹਨ। ਉਹ ਜਾਣ ਦੇ ਹਨ। ਜਾਨਵਰ ਤੇ ਹੋਰ ਧਰਤੀ ਵਿੱਚ ਰਹਿਣ ਵਾਲੇ ਜੀਵਾਂ ਨੇ ਵੀ ਵਿੱਚੋਂ ਹੀ ਖਾਣੇ ਹਨ। ਕਮਾਈ ਦਾ ਕੁੱਝ ਹਿੱਸਾ ਬੇਜ਼ਬਾਨ ਜਾਨਵਰਾਂ ਲਈ ਵੀ ਕੱਢਿਆਂ ਕਰੀਏ। ਕਿਸੇ ਬੇਜ਼ਬਾਨ ਜਾਨਵਰਾਂ ਕਾਰਨ ਹੀ ਹੋ ਸਕਦਾ ਸਾਨੂੰ ਵੀ ਦਾਣਾ ਪਾਣੀ ਮਿਲਦਾ ਰਹੇ। ਮੈਂ ਇੱਕ ਦਿਨ ਵੀ ਬਿੱਲੀਆਂ, ਜਾਨਵਰਾਂ ਨੂੰ ਬਾਹਰ ਖਾਣਾ ਦਾਣਾ ਨਾਂ ਰੱਖਾਂ। ਸ਼ਾਮ, ਸਵੇਰੇ ਬਾਹਰ ਬੈਠੇ ਉਡੀਕਦੇ ਰਹਿੰਦੇ ਹਨ। ਬਿੱਲੀਆ ਤਾਂ ਹੱਥ ‘ਤੇ ਬਿੱਲੀਆਂ, ਕੁੱਤੇ ਪੰਜੇ ਮਾਰ ਕੇ ਖੇਡਦੇ ਵੀ ਹਨ। ਆਲ਼ੇ ਦੁਆਲੇ ਰੰਗ, ਬਰੰਗੇ ਖੰਭਾਂ ਵਾਲੀਆਂ ਚਿੜੀਆਂ ਪਹਿਲਾਂ ਪਾਉਂਦੀਆਂ ਉਡਾਰੀਆਂ ਭਰਦੀਆਂ ਹਨ। ਪੰਜਾਬ ਵਿੱਚ ਜਦੋਂ ਆਟਾ ਪੀਸਾਉਣ ਵਾਲੀ ਕਣਕ, ਮੱਕੀ ਧੋ ਕੇ ਸੁੱਕਣੇ ਪਾਉਂਦੇ ਸੀ। ਜਾਨਵਰ ਆਪਣਾ ਹਿੱਸਾ ਖਾ ਹੀ ਜਾਂਦੇ ਸਨ। ਕੁੱਤਾ ਪਾਲ ਲਈਏ, ਇੱਕ ਰੋਟੀ ਖਾਂ ਕੇ ਸਾਡੇ ਤਲੇ ਚੱਟਦਾ ਹੈ। ਪੂਛ ਮਾਰਦਾ ਫਿਰਦਾ ਹੈ। ਮਾਲਕ ਤੇ ਘਰ ਦੀ ਰਾਖੀ ਕਰਦਾ ਹੈ। ਮਾਸ, ਦੁੱਧ, ਆਂਡੇ,ਦੇਣ ਵਾਲਿਆਂ ਨਾਲ ਵੀ ਸਾਡਾ ਸਬੰਧ ਉਦੋਂ ਤੱਕ ਹੀ ਹੈ। ਇਨ੍ਹਾਂ ਤੋਂ ਜਦੋਂ ਤੱਕ ਫ਼ਾਇਦਾ ਹੁੰਦਾ ਹੈ। ਉਸ ਪਿੱਛੋਂ ਵੱਢਣ ਵਾਲਿਆਂ ਨੂੰ ਦੇ ਦਿੰਦੇ ਹਨ। ਵੱਢ ਕੇ ਮੀਟ ਖਾ ਲੈਂਦੇ ਹਾਂ। ਜਿਹੜੇ ਮੀਟ ਨਾਂ ਖਾਣ ਦਾ ਢੌਂਗ ਕਰਦੇ ਹਨ। ਉਹ ਵੀ ਉਨ੍ਹਾਂ ਪਸ਼ੂਆਂ ਦੇ ਚੰਮ ਦੀਆਂ ਜੁੱਤੀਆਂ, ਪਰਸ, ਜੈਕਟਾਂ ਸੂਟ ਕੇਸ ਬਣਵਾ ਲੈਂਦੇ ਹਾਂ। ਹਾਥੀ, ਘੋੜੇ, ਊਠ ਵਰਗੇ ਹੋਰ ਪਸ਼ੂਆ ਤੋਂ ਵੀ ਚੰਮ ਕੁੱਟ ਕੇ ਕੰਮ ਲੈਂਦੇ ਹਨ। ਕੱਟੇ, ਵੱਛੇ ਅੱਜ ਕਲ ਕੋਈ ਨਹੀਂ ਪਾਲਦਾ। ਉਹੀ ਪਾਲਦੇ ਹਨ। ਜੋ ਮੱਝਾਂ, ਗਾਈਂਆਂ ਨੂੰ ਹਰਾ ਕਰਦੇ ਹਨ। ਬਲਦ ਕੋਈ ਨਹੀਂ ਰੱਖਦਾ। ਮਸ਼ੀਨਾਂ ਦਾ ਯੁੱਗ ਆ ਗਿਆ।  ਇਸੇ ਵਾਂਗ ਕਿਸੇ ਦਿਨ ਬੰਦਿਆਂ ਦੀ ਵੀ ਜ਼ਰੂਰਤ ਘੱਟ ਜਾਵੇਗੀ। ਮਨੁੱਖੀ ਰਿਸ਼ਤਿਆਂ ਦੀ ਜਰੂਰਤ ਤਾਂਹੀਂ ਘਟਦੀ ਜਾ ਰਹੀ ਹੈ।

84ਲੱਖ ਜੂਨ ਵਿਚੋਂ 42 ਲੱਖ ਜੂਨ ਪਾਣੀ ਵਿੱਚ ਹੈ। ਅਸੀਂ ਆਪ ਇਹ ਸੰਤਾਪ ਭੋਗ ਕੇ ਬੰਦੇ ਦੀ ਜੂਨ ਵਿੱਚ ਆਏ ਹਾਂ। ਸਮੁੰਦਰ ਦੇ ਜੀਵ ਤੇ ਮੱਛੀਆਂ ਭੁੱਖੇ ਇੱਕ ਦੂਜੇ ਨੂੰ ਖਾ ਜਾਂਦੇ ਹਨ। ਕਦੇ ਵਗਦੇ ਪਾਣੀ ਵਿੱਚ ਵੀ ਅਨਾਜ ਪਾ ਦਿਆ ਕਰੀਏ।

ਸਾਨੂੰ ਤਾਂ ਗੁਰਦੁਆਰੇ ਬਣੇ ਡੇਰੇ ਹੀ ਦਾਨ ਕਰਨ ਨੂੰ ਦਿਸਦੇ ਹਨ। ਇਸ ਜਗ੍ਹਾ ਤੋਂ ਬਗੈਰ ਸਾਡਾ ਦਾਨ ਹਰਾ ਨਹੀਂ ਹੁੰਦਾ ਦਿਸਦਾ। ਪਤਾ ਹੁੰਦੇ ਹੋਏ ਅਸੀਂ ਆਪ ਮਚਲੇ ਬਣੇ ਹੋਏ ਹਾਂ। ਇਹ ਸਾਧ, ਗ੍ਰੰਥੀ, ਕਮੇਟੀਆਂ ਵਾਲੇ ਪ੍ਰਧਾਨ ਸਾਡਾ ਹੀ ਖਾ ਕੇ, ਮੁੱਛਾਂ, ਦਾੜ੍ਹੀ ‘ਤੇ ਹੱਥ ਫੇਰ ਕੇ ਮਰਦਾਨਗੀ ਦਾ ਸਬੂਤ ਦਿਖਾਉਂਦੇ ਹਨ। ਰੱਜਿਆ ਹੋਇਆਂ ਦੀਆਂ ਗੋਗੜਾਂ ਹੋਰ ਵੱਡੀਆਂ ਕਰਨ ਨੂੰ ਉਨ੍ਹਾਂ ਨੂੰ ਨਾਸਾਂ ਤੱਕ ਨਾਂ ਭਰੀਏ। ਬਹੁਤੇ ਰੱਜੇ ਹੋਏ, ਸਾਡੇ ਉੱਤੇ ਹੀ ਉੱਛਲਨਗੇ।

Leave a Reply

Your email address will not be published. Required fields are marked *

%d bloggers like this: