Thu. Apr 25th, 2019

ਪਵਨ ਬਾਂਸਲ ਹੋਣਗੇ ਚੰਡੀਗੜ੍ਹ ਤੋਂ ਕਾਂਗਰਸ ਦੇ ਉਮੀਦਵਾਰ

ਪਵਨ ਬਾਂਸਲ ਹੋਣਗੇ ਚੰਡੀਗੜ੍ਹ ਤੋਂ ਕਾਂਗਰਸ ਦੇ ਉਮੀਦਵਾਰ

ਲੋਕ ਸਭਾ ਚੋਣਾਂ ਲਈ ਪਵਨ ਬਾਂਸਲ ਚੰਡੀਗੜ੍ਹ ਤੋਂ ਕਾਂਗਰਸ ਦੇ ਉਮੀਦਵਾਰ ਹੋਣਗੇ। ਉਹਨਾਂ ਦੇ ਨਾਮ ਉਤੇ ਕਾਂਗਰਸ ਹਾਈਕਮਾਨ ਵੱਲੋਂ ਮੋਹਰ ਲਾ ਦਿੱਤੀ ਹੈ।

ਵਰਨਣਯੋਗ ਹੈ ਕਿ ਪਵਨ ਬਾਂਸਲ ਅਤੇ ਡਾ. ਨਵਜੋਤ ਕੌਰ ਸਿੱਧੂ ਵਿਚਾਲੇ ਚੰਡੀਗੜ੍ਹ ਦੀ ਟਿਕਟ ਲਈ ਕਾਫੀ ਜ਼ੋਰ-ਅਜਮਾਇਸ਼ ਹੋਈ ਹੈ। ਬੇਸ਼ੱਕ ਪਵਨ ਬਾਂਸਲ ਦਾ ਸਿਆਸੀ ਕੱਦ ਅਤੇ ਅਨੁਭਵ ਡਾ. ਸਿੱਧੂ ਦੀ ਤੁਲਨਾ ਵਿਚ ਕਾਫੀ ਵੱਡਾ ਹੈ ਅਤੇ ਸ਼ਾਇਦ ਇਸੇ ਗੱਲ ਦਾ ਉਹਨਾਂ ਨੂੰ ਫਾਇਦਾ ਵੀ ਮਿਲਿਆ ਹੈ।

ਪਵਨ ਬਾਂਸਲ ਇਸ ਤੋਂ ਪਹਿਲਾਂ ਚੰਡੀਗੜ੍ਹ ਤੋਂ ਚਾਰ ਵਾਰੀ ਸੰਸਦ ਮੈਂਬਰ ਰਹਿ ਚੁੱਕੇ ਹਨ।

Share Button

Leave a Reply

Your email address will not be published. Required fields are marked *

%d bloggers like this: