ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Mon. Jun 1st, 2020

ਪਵਨ ਦੀਵਾਨ ਦਾ “ਲੁਧਿਆਣਾ ਰਤਨ ਅਵਾਰਡ” ਨਾਲ ਹੋਇਆਂ ਵਿਸ਼ੇਸ਼ ਸਨਮਾਨ

ਪਵਨ ਦੀਵਾਨ ਦਾ ਲੁਧਿਆਣਾ ਰਤਨ ਅਵਾਰਡ” ਨਾਲ ਹੋਇਆਂ ਵਿਸ਼ੇਸ਼ ਸਨਮਾਨ

ਨਿਊਯਾਰਕ/ ਲੁਧਿਆਣਾ 16 ਨਵੰਬਰ ( ਰਾਜ ਗੋਗਨਾ )- ਬੀਤੇਂ ਦਿਨ ਲੁਧਿਆਣਾ ਸਟੀਲ ਟਰੇਡਜ਼ ਐਸੋਸੀਏਸ਼ਨ ਵੱਲੋਂ ਸੀਨੀਅਰ ਕਾਂਗਰਸੀ ਆਗੂ ਅਤੇ ਚੇਅਰਮੈਨ ਪੰਜਾਬ ਲਾਰਜ ਇੰਡਸਟਰੀਜ ਡਿਵੈਲਪਮੈਂਟ ਬੋਰਡ ਪੰਜਾਬ ਨੂੰ ‘ਲੁਧਿਆਣਾ ਰਤਨ “ ਅਵਾਰਡ’ ਦਾ ਮਾਣ ਲੁਧਿਆਣਾ ਸਟੀਲ ਟਰੇਡਜ ਵੱਲੋਂ ਦਿੱਤਾ ਗਿਆ ਇਸ ਮੋਕੇ ਦੀਵਾਨ ਨੇ ਆਪਣੇ ਸੰਬੋਧਨ ਚ’ ਕਿਹਾ ਕਿ ਇਸ ਮਾਣ ਲਈ ਮੈ ਸਮੂੰਹ ਐਸੋਸੀਏਸ਼ਨ ਦਾ ਰਿਣੀ ਹਾਂ ਤੇ ਦਿਲੋਂ ਧੰਨਵਾਦੀ ਹਾਂ…ਜਿਨਾ ਨੇ ਇਸ ਯੋਗ ਸਮਝ ਕਿ ਇਹ ਮਾਣ ਦਿੱਤਾ ਹੈ ।

ਦੇਰ ਸ਼ਾਮ ਹੋਟਲ ‘ਏ’ ਚ ਲੁਧਿਆਣਾ ਸਟੀਲ ਟਰੇਡਜ਼ ਐਸੋਸੀਏਸ਼ਨ ਦੀ ਇੱਕ ਹੋਈ ਮੀਟਿੰਗ ਚ ਮੈਨੂੰ ਬਤੌਰ ਮੁੱਖ ਮਹਿਮਾਨ ਪਹੁੰਚਣ ਦਾ ਮਾਣ ਸਤਿਕਾਰ ਮਿਲਿਆ ਉਹਨਾਂ ਐਸੋਸੀਏਸ਼ਨ ਦੇ ਪ੍ਰਧਾਨ ਰਵਿੰਦਰ ਪਾਲ ਸਿੰਘ ਮਿੰਕਾ ਹੁਰਾਂ ਨੇ ਦੀਵਾਨ ਕੋਲ ਬੜੀ ਇੰਡਸਟਰੀ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਰੱਖਿਆ ਉਹਨਾਂ ਦੀਵਾਨ ਜੀ ਨੂੰ ਦੱਸਿਆ ਕਿ ਪਹਿਲਾਂ ਨੋਟਬੰਦੀ, ਫਿਰ ਜੀਐੱਸਟੀ ਨੇ ਸਾਡੇ ਉਦਯੋਗ ਜਗਤ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ ਅਤੇ ਜੀਐਸਟੀ ਲਾਗੂ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਪੁਰਾਣੇ ਸੇਲ ਟੈਕਸ ਲਈ ਨੋਟਿਸ ਭੇਜ ਕੇ ਬਹੁਤ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।

ਦੀਵਾਨ ਨੇ ਐਸੋਸੀਏਸ਼ਨ ਨੂੰ ਪੂਰਾ ਭਰੋਸਾ ਦਿਵਾਇਆ ਕਿ ਮੈਂ ਪੰਜਾਬ ਸਰਕਾਰ ਨਾਲ ਇਸ ਪੱਧਰ ਤੇ ਇਸ ਮਸਲੇ ਨੂੰ ਹੱਲ ਕਰਵਾਉਣ ਲਈ ਪੂਰਾ ਯਤਨ ਕਰਾਂਗਾ ਹੋਰਨਾਂ ਤੋ ਇਲਾਵਾ ਉਹਨਾਂ ਨਾਲ ਆਈ ਐਨ ੳ ਸੀ ਕੈਨੇਡਾ ਦੇ ਪ੍ਰਧਾਨ ਅਮਰਪ੍ਰੀਤ ਸਿੰਘ ਔਲਖ ਵੀ ਮੋਜੂਦ ਸੀ ।

Leave a Reply

Your email address will not be published. Required fields are marked *

%d bloggers like this: