ਪਰਾਲੀ ਸਾੜਨ ਦੇ ਦੋਸ਼ ਵਿੱਚ ਮੁਕੱਦਮਾ ਦਰਜ

ਪਰਾਲੀ ਸਾੜਨ ਦੇ ਦੋਸ਼ ਵਿੱਚ ਮੁਕੱਦਮਾ ਦਰਜ

ਥਾਣਾ ਦਾਖਾ ਦਾ ਵਿਖੇ ਅਜਿਹਾ ਪਹਿਲਾ ਮਾਮਲਾ

ਮੁੱਲਾਂਪੁਰ ਦਾਖਾ 6 ਨਵੰਬਰ (ਮਲਕੀਤ ਸਿੰਘ) ਥਾਣਾ ਦਾਖਾ ਅਧੀਂਨ ਪੈਂਦੇ ਪਿੰਡ ਸੋਹੀਆਂ ਦੇ ਕਿਸਾਨ ਉੱਪਰ ਪਰਾਲੀ ਸਾੜਨ ਦੇ ਦੋਸ਼ ਵਿੱਚ ਪੁਲਿਸ ਨੇ ਮੁਕੱਦਮਾ ਦਰਜ ਕੀਤਾ। ਥਾਣਾ ਦਾਖਾ ਵਿਖੇ ਅਜਿਹਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਏ ਐਸ ਆਈ ਅਮਰਜੀਤ ਸਿੰਘ ਦੱਸਿਆ ਕਿ ਮੁਖਬਰ ਦੀ ਸੂਚਨਾਂ ਦੇ ਅਧਾਰ ਤੇ ਪਤਾ ਲੱਗਾ ਕਿ ਸੋਹੀਆਂ-ਚੌਕੀਮਾਨ ਸੜਕ ਲਾਗੇ ਖੇਤ ਵਿੱਚ ਝੋਨੇ ਦੀ ਪਰਾਲੀ ਅੱਗ ਲਾਈ ਹੋਈ ਹੈ। ਜਿਸ ਨਾਲ ਰਾਹਗੀਰਾਂ ਨੂੰ ਲੰਘਣ ਵੇਲੇ ਮੁਸ਼ਕਿਲ ਪੇਸ਼ ਆਉਦੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਭਿਆਨਕ ਹਾਦਸਾ ਵਾਪਰ ਸਕਦਾ ਹੈ। ਉਨ੍ਹਾਂ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਹੁਕਮਾਂ ਤਹਿਤ ਕਿਸਾਨ ਕੁਲਵਿੰਦਰ ਸਿੰਘ ਉਰਫ ਕਿੰਦਾ ਪੁੱਤਰ ਹਰਬੰਸ ਸਿੰਘ ਗਿਆਨੀ ਪਿੰਡ ਸੋਹੀਆ ਖਿਲਾਫ ਪਰਾਲੀ ਸਾੜਨ ਵਿਰੁੱਧ ਮੁਕੱਦਮਾ ਨੰਬਰ 205 ਧਾਰਾ 188 ਆਈ ਪੀ ਸੀ ਤਹਿਤ ਦਰਜ ਕੀਤਾ ਹੈ।

Share Button

Leave a Reply

Your email address will not be published. Required fields are marked *

%d bloggers like this: