ਪਰਵਾਸੀ ਸਾਹਿਤਕਾਰ ਹਰਵਿੰਦਰ ਚਹਿਲ ਨਾਲ ‘ਰੂਬਰੂ’ ਅਤੇ ‘ਸਨਮਾਣ’ ਸਮਾਰੋਹ

ss1

ਪਰਵਾਸੀ ਸਾਹਿਤਕਾਰ ਹਰਵਿੰਦਰ ਚਹਿਲ ਨਾਲ ‘ਰੂਬਰੂ’ ਅਤੇ ‘ਸਨਮਾਣ’ ਸਮਾਰੋਹ

harmohinder-chahalਬੁਢਲਾਡਾ, 30 ਨਵੰਬਰ (ਪ.ਪ.) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਸਥਾਨਕ ਗੁਰੂ ਨਾਨਕ ਕਾਲਜ ਬੁਢਲਾਡਾ ਦੇ ਪੰਜਾਬੀ ਵਿਭਾਗ ਵੱਲੋਂ ਰੂਬਰੂ ਪ੍ਰੋਗਰਾਮ ਦੀ ਲੜੀ ਤਹਿਤ ਪਰਵਾਸੀ ਗਲਪਕਾਰ ਹਰਮਹਿੰਦਰ ਚਹਿਲ ਦਾ ਰੂਬਰੂ ਪ੍ਰੋਗਰਾਮ ਅਤੇ ਸਨਮਾਣ ਸਮਾਰੋਹ ਰੱਖਿਆ ਗਿਆ। ਵਿਭਾਗ ਦੇ ਮੁਖੀ ਡਾ. ਸਤਗੁਰ ਸਿੰਘ ਨੇ ਆਏ ਹੋਏ ਵਿਸ਼ੇਸ਼ ਮਹਿਮਾਨ ਨੂੰ ‘ਜੀ ਆਇਆਂ’ ਆਖਦਿਆਂ ਹਰਮਹਿੰਦਰ ਚਹਿਲ ਨੂੰ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ। ਇਸ ਸਮਾਰੋਹ ਦੀ ਪ੍ਰਧਾਨਗੀ ਵਾਈਸ ਪ੍ਰਿੰਸੀਪਲ ਡਾ.(ਮੇਜਰ) ਜਸਪਾਲ ਸਿੰਘ ਨੇ ਕੀਤੀ। ਅਸਿਸ. ਪੋ. ਗੁਰਦੀਪ ਸਿੰਘ ਨੇ ਗਲਪਕਾਰ ਚਹਿਲ ਦੀ ਸਿਰਜਣ ਪ੍ਰਕਿਰਿਆ, ਨਾਵਲੀ ਬਣਤਰ, ਬੁਣਤਰ ਬਾਰੇ ਅਤੇ ਸਿੱਖ ਚੇਤਨਾ ਦੇ ਉਭਾਰ ਵਾਲੇ ਸਮੇਂ 1984 ਬਾਰੇ ਆਏ ਨਾਵਲਾਂ ਬਾਰੇ ਵਿਦਵਾਨਾਂ ਦੀਆਂ ਧਾਰਨਾਵਾਂ ਨੂੰ ਅਗਾਂਹ ਤੋਰਦਿਆਂ ਚਹਿਲ ਦੇ ‘ਬਲੀ’ ਨਾਵਲ ਵਿੱਚ ਸਿੱਖ ਭਾਵਨਾ ਵਾਲੇ ਪਾਤਰਾਂ ਨਾਲ ਜਾਣਪਛਾਣ ਕਰਵਾਉਂਦਿਆਂ ਕਿਹਾ ਕਿ ਚਹਿਲ ਦੇ ਨਾਵਲਾਂ ਪ੍ਰਤੀ ਪਹਿਲੀ ਆਲੋਚਨਾਤਮਕ ਪਹੁੰਚ ਹੀ ਉਸ ਦੀਆਂ ਲਿਖਤਾਂ ਨਾਲ ਇਨਸਾਫ਼ ਨਹੀਂ ਕਰ ਸਕੀ। ਉਸੇ ਪਹੁੰਚ ਤੇ ਚੱਲਦਿਆਂ ਵਿਦਵਾਨਾਂ ਨੇ ਉਸ ਦੀ ਸਿਰਜਣਾ ਦੇ ਅਸਲ ਨੂੰ ਅੱਖੋਂ ਪਰੋਖੇ ਕਰਕੇ ਉਸ ਦੇ ਖਲ਼ਨਾਇਕ ਨੂੰ ਨਾਇਕ ਬਣਾ ਕੇ ਪੇਸ਼ ਕੀਤਾ ਹੈ। ਅਜਿਹੇ ਦੌਰ ਦੀਆਂ ਲਿਖਤਾਂ ਬਾਰੇ ਵਿਦਵਾਨਾਂ ਦੀ ਪਹੁੰਚ ਇੱਕ ਪਰਤੀ ਹੈ। ਹਰਮਹਿੰਦਰ ਚਹਿਲ ਨੇ ਵਿਦਿਆਰਥੀਆਂ ਦੇ ਰੂਬਰੂ ਹੁੰਦਿਆਂ ਆਪਣੀ ਜੀਵਨ ਦ੍ਰਿਸ਼ਟੀ ਅਤੇ ਗਲਪ ਦ੍ਰਿਸ਼ਦੀ ਦੀ ਗੱਲ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਆਪਣੀ ਸਿਰਜਣ ਪ੍ਰਕਿਰਿਆ ਦੇ ਸੰਚਾਰ ਮਾਡਲਾਂ ਅਤੇ ਪਾਤਰ ਸਿਰਜਣਾ ਬਾਰੇ ਆਪਣੇ ਪੱਖ ਰੱਖੇ। ਪ੍ਰੋਗਰਾਮ ਦੇ ਤੀਜੇ ਪੜਾਅ ਵਿੱਚ ਮੁਲਾਕਾਤ ਵਿੱਚ ਪੁੱਛੇ ਸਵਾਲਾਂ ਦੇ ਜਵਾਬ ਵਿੱਚ ਉਨ੍ਹਾਂ ਨੇ ਦੱਸਿਆ ਕਿ ‘ਬਲੀ’ ਨਾਵਲ ਵਿੱਚ ਦੋ ਧਿਰਾਂ ਹਨ। ਅਸਲ ਮੂਲ ਨਾਲ ਜੁੜੀਆਂ ਸਿੱਖ ਉਭਾਰ ਵਾਲੀਆਂ ਧਿਰਾਂ ਸਿੱਖ ਆਜ਼ਾਦੀ ਲਈ ਲੜੀਆਂ। ਉਹ ਉਭਾਰ ਅਸਲ ਵਿੱਚ ਨਾਇਕਤਵ ਵਾਲਾ ਹੀ ਸੀ। ਪਰ ਇਸ ਵਿੱਚ ਸੱਤਾ ਧਿਰ ਵੱਲੋਂ ਪੈਦਾ ਕੀਤੇ ‘ਕੈਟਸ’ ਨੂੰ ਸਿੱਖ ਕੌਮ ਨੂੰ ਵਿਸ਼ਵਭਰ ਵਿੱਚ ਬਦਨਾਮ ਕਰਨ ਦਾ ਬਦਲ ਲੱਭਿਆ। ਪਰਵਾਸੀ ਜੀਵਨ ਅਨੁਭਵ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪਹਿਲੀ ਪੀੜ੍ਹੀ ਅਵਾਸ ਨਾਲ ਦਿਲੋਂ ਜੁੜੀ ਹੋਈ ਹੈ, ਜਦੋਂ ਕਿ ਦੂਜੀ ਪੀੜ੍ਹੀ ਇੱਕ ਖਾਸ ਮਕਸਦ ਲਈ ਆਪਣੇ ਮੂਲ ਨਾਲ ਜੁੜੀ ਹੋਈ ਹੈ। ਇਸ ਸਮਾਰੋਹ ਦੇ ਮੰਚ ਦਾ ਸੰਚਾਲਨ ਡਾ. ਰਾਜਨਦੀਪ ਕੌਰ ਨੇ ਕੀਤਾ। ਇਸ ਸਮਾਰੋਹ ਮੌਕੇ ਪ੍ਰੋ. ਰਸ਼ਪਾਲ ਸਿੰਘ, ਮੁਖੀ ਸੰਗੀਤ ਵਿਭਾਗ, ਪ੍ਰੋ. ਲਖਵਿੰਦਰ ਸਿੰਘ ਅਤੇ ਪੰਜਾਬੀ ਵਿਭਾਗ ਦੇ ਸਮੂਹ ਪ੍ਰਾਧਿਆਪਕ ਹਾਜ਼ਰ ਹੋਏ। ਅਖੀਰ ਵਿੱਚ ਧੰਨਵਾਦੀ ਸ਼ਬਦ ਪ੍ਰੋ. ਦੀਪਕ ਧਲੇਵਾਂ ਨੇ ਕਹੇ।

Share Button

Leave a Reply

Your email address will not be published. Required fields are marked *