ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Tue. Jun 2nd, 2020

ਪਰਵਾਸੀ ਮਜ਼ਦੂਰਾਂ ਨੇ ਸਾਡੀ ਗੁਰਬਤ ਨੰਗੀ ਕਰਕੇ ਰਖ ਦਿੱਤੀ

ਪਰਵਾਸੀ ਮਜ਼ਦੂਰਾਂ ਨੇ ਸਾਡੀ ਗੁਰਬਤ ਨੰਗੀ ਕਰਕੇ ਰਖ ਦਿੱਤੀ

ਦਲੀਪ ਸਿੰਘ ਵਾਸਨ, ਐਡਵੋਕੇਟ
ਸਾਡਾ ਮੁਲਕ ਗ਼ਰੀਬ ਹੈ ਅਤੇ ਪਛੜਿਆ ਹੋਇਆ ਵੀ ਹੈ, ਇਹ ਗੱਲਾਂ ਅਸੀਂ ਕਦੋਂ ਦੀਆਂ ਸੁਣਦੇ ਆ ਰਹੇ ਹਾਂ। ਸਾਡੀਆਂ ਸਰਕਾਰਾਂ ਵੀ ਲਕੀਰਾਂ ਖਿਚ ਖਿਚਕੇ ਇਹ ਦਸਦੀਆਂ ਰਹੀਆਂ ਹਨ ਕਿ ਇਤਨੀ ਫੀਸਦੀ ਲੋਕ ਗਰੀਬੀ ਰੇਖਾ ਤੋਂ ਹੇਠਾ ਆ ਗਏ ਹਨ ਅਤੇ ਇਤਨੇ ਲੋਕੀਂ ਇਸ ਰੇਖਾ ਤੋਂ ਹੋਰ ਵੀ ਤਲੇ ਦੀ ਰੇਖਾ ਵਿੱਚ ਆ ਗਏ ਹਨ। ਸਰਕਾਰ ਆਪ ਕਦੀ ਮੁਫਤ ਵਿਦਿਆ, ਕਦੀ ਫੀਸਾਂ ਮਾਫੀ, ਕਦੀ ਮੁਫਤ ਕਿਤਾਬਾ, ਕਦੀ ਇਲਾਜ ਮੁਫਤ, ਕਦੀ ਅਨਾਜ ਮੁਫਤ, ਕਦੀ ਕਪੜਾ ਮੁਫਤ, ਕਦੀ ਲੜਕੀਆਂ ਦੇ ਵਿਆਹ ਵਕਤ ਸ਼ਗੁਨ ਸਕੀਮਾਂ ਰਾਹੀਂ ਪੈਸਾ ਵੰਡਦੀ ਰਹੀ ਹੈ ਅਤੇ ਅਸੀਂ ਕਈ ਵਾਰੀਂ ਇਹ ਵਾਅਦੇ ਸੁਣਦੇ ਰਹੇ ਹਾਂ ਕਿ ਗਰੀਬਾਂ ਦਾ ਕਰਜ਼ਾ ਵੀ ਮਾਫ ਕੀਤਾ ਜਾਂਦਾ ਰਿਹਾ ਹੈ। ਇਹ ਗਲਾਂ ਗੁਰਬਤ ਦੂਰ ਕਰਨ ਲਈ ਨਹੀਂ ਸਨ, ਬਲਕਿ ਇਹ ਆਖਿਆ ਜਾ ਸਕਦਾ ਹੈ ਕਿ ਇਹ ਮੁਢਲੀ ਮੈਡੀਕਲ ਸਹਾਇਤਾ ਵਾਂਗ ਹੀ ਸਨ ਅਤੇ ਇਸ ਤਰ੍ਹਾਂ ਦੀਆਂ ਸਕੀਮਾਂ ਹੀ ਹਨ ਜਿਸ ਨਾਲ ਸਾਡੀਆਂ ਸਰਕਾਰਾਂ ਇਹ ਆਖਣ ਜੋਗੀਆਂ ਹੁੰਦੀਆਂ ਰਹੀਆਂ ਹਨ ਕਿ ਅਸਾਂ ਇਹ ਕਰ ਦਿੱਤਾ, ਅਸਾਂ ਉਹ ਕਰ ਦਿੱਤਾ ਅਤੇ ਸਰਕਾਰੀ ਬਜਟਾ ਵਿੱਚ ਇਹ ਰਕਮਾ ਦਿਖਾਕੇ ਇਹ ਸਾਬਤ ਕਰਨ ਦੀ ਕੋਸਿ਼ਸ਼ ਕੀਤੀ ਜਾਂਦੀ ਰਹੀ ਹੈ ਕਿ ਇਹ ਮੁਲਕ ਵੀ ਪ੍ਰਗਤੀਸ਼ੀਲ ਦੇਸ਼ਾਂ ਦੀ ਸੂਚੀ ਵਿੱਚ ਆ ਗਿਆ ਹੈ।

ਅਸੀਂ ਇਹ ਵੀ ਸੁਣਦੇ ਆ ਰਹੇ ਹਾਂ ਕਿ ਸਾਡੇ ਮੁਲਕ ਦੀ ਆਬਾਦੀ ਬਹੁਤ ਹੀ ਤੇਜ਼ ਗੱਤੀ ਨਾਲ ਵਧਦੀ ਆ ਰਹੀ ਹੈ। ਇਸ ਮੁਲਕ ਸਾਰੇ ਹਿੰਦੁਸਤਾਨ ਦੀ ਆਬਾਦੀ ਕਦੀ ਮਸਾਂ 60 ਕਰੋੜ ਦੇ ਕਰੀਬ ਸੀ ਅਤੇ ਅਜ ਪਾਕਿਸਤਾਲ ਵਖਰਾ, ਬੰਗਲਾ ਦੇਸ਼ ਵਖਰਾ ਅਤੇ ਇਕਲਾ ਇਹ ਜਿਹੜਾ ਭਾਰਤ ਹੈ ਇਸਦੀ ਆਬਾਦੀ 130 ਕਰੋੜ ਦੀ ਹੋ ਗਈ ਹੈ ਅਤੇ ਸਹੀ ਸਹੀ ਸ਼ਾਇਦ 136 ਕਰੋੜ ਹੋਵੇ। ਗਰੀਬਾਂ ਦੀ ਆਬਾਦੀ ਕਿਉਂ ਵਧ ਜਾਂਦੀ ਹੈ ਇਹ ਗਲਾਂ ਸਮਾਜੀ ਵਿਗਿਆਨੀ ਦਸ ਸਕਦੇ ਹਨ, ਪਰ ਫਿਰ ਵੀ ਇਹ ਮਨਣਾ ਪਵੇਗਾ ਕਿ ਇਹ ਗਰੀਬ ਤਾਂ ਇਹੀ ਸਮਝੀ ਜਾਂਦੇ ਹਨ ਕਿ ਜਿਸ ਰਬ ਨੇ ਸਾਨੂੰ ਜਨਮ ਦਿੱਤਾ ਹੈ ਉਹੀ ਸਾਡਾ ਬਾਕੀ ਦਾ ਇੰਤਜ਼ਾਮ ਵੀ ਕਰੇਗਾ ਅਤੇ ਧਾਰਮਿਕ ਹਸਤੀਆਂ ਨੇ ਵੀ ਐਸਾ ਹੀ ਪਾਠ ਗਰੀਬਾ ਨੂੰ ਪੜ੍ਹਾ ਰਖਿਆ ਹੈ। ਅਤੇ ਇਹ ਗਲ ਵੀ ਸਾਡੀ ਸਮਝ ਵਿੱਚ ਆ ਗਈ ਹੈ ਕਿ ਜਿਸ ਵੀ ਘਰ ਵਿੱਚ ਇਹ ਗੁਰਬਤ ਇੱਕ ਵਾਰੀਂ ਆ ਵੜੇ ਫਿਰ ਉਸਦੀਆਂ ਕਈ ਪੀੜ੍ਹੀਆਂ ਗੁਰਬਤ ਵਿੱਚ ਹੀ ਰਹਿੰਦੀਆਂ ਹਨ ਕਿਉਂਕਿ ਇਹ ਸਿਹਤ, ਇਹ ਵਿਦਿਆ, ਇਹ ਸਿਖਲਾਈ, ਇਹ ਰੁਜ਼ਗਾਰ ਅਤੇ ਇਹ ਆਮਦਨ ਵਾਲੀਆਂ ਪੰਜ ਮੁਢਲੀਆਂ ਸਹੂਲਤਾਂ ਗਰੀਬਾਂ ਦੇ ਘਰਾਂ ਵਿੱਚ ਬਚਿਆਂ ਨੂੰ ਨਸੀਬ ਹੀ ਨਹੀਂ ਹੁੰਦੀਆਂ ਅਤੇ ਅਸੀਂ ਦੇਖਦੇ ਆ ਰਹੇ ਹਾਂ ਕਿ ਇਹ ਸਿਲਸਿਲਾ ਸਾਡੇ ਮਿਥਿਹਾਸ ਦੇ ਵਕਤਾ ਵਿੱਚ ਵੀ ਚਲਦਾ ਸੀ। ਸਡੇ ਆਪਣੇ ਰਾਜਿਆਂ ਦੇ ਵਕਤਾ ਵਿੱਚ ਵੀ ਸੀ, ਮੁਗਲਾਂ ਵਕਤ ਵੀ ਸੀ ਅਤੇ ਫਿਰ ਅੰਗਰੇਜ਼ਾਂ ਦੇ ਵਕਤਾਂ ਵਿੱਚ ਗਰੀਬਾਂ ਵਲ ਵੀ ਧਿਆਨ ਦਿਤਾ ਜਾਣ ਲਗ ਪਿਆ ਸੀ ਅਤੇ ਇਹ ਸਕੂਲ, ਕਾਲਿਜ, ਇਹ ਯੂਨੀਵਰਸਅੀਆਂ, ਇਹ ਹਸਪਤਾਲ, ਇਹ ਸਿਖਲਾਈ ਕੇਂਦਰ, ਇਹ ਨੌਕਰੀਆਂ ਦਾ ਸਿਲਸਿਲਾ ਜਿਹਾ ਆਇਆ ਅਤੇ ਇਹ ਜਿਹੜਾ ਵੀ ਪ੍ਰਸ਼ਾਸਨੀ ਢਾਂਂਚਾ ਸਾਡੇ ਪਾਸ ਮੌਜੂਦ ਹੈ ਇਹ ਅੰਗਰੇਜ਼ਾਂ ਦੇ ਵਕਤਾ ਵਿੱਚ ਆਇਆ ਸੀ ਅਤੇ ਅਸੀਂ ਦੇਖਦੇ ਆ ਰਹੇ ਹਾਂ ਕਿ ਉਹੀ ਲਿਖਤੀ ਕਾਨੂੰਨ ਹੈ, ਉਹੀ ਲਿਖਤੀ ਨਿਯਮਾਵਲੀਆਂ ਹਨ, ਉਹੀ ਪੁਲਿਸ ਹੈ, ਉਹੀ ਮਿਲਟਰੀ ਹੈ, ਉਹੀ ਅਦਾਲਤਾਂ ਹਨ, ਉਹੀ ਭਰਤੀ ਦੇ ਢੰਗ ਤਰੀਕੇ ਹਨ,। ਉਹੀ ਪ੍ਰਸ਼ਾਸਨ ਦੀ ਵੰਡ ਵਿਭਾਗਾਂ ਵਿੱਚ ਹੈ ਅਤੇ ਉਵੇਂ ਹੀ ਰਾਜ ਚਲਦਾ ਆ ਰਿਹਾ ਹੈ। ਅਸਾਂ ਆਜ਼ਾਦੀ ਅਤੇ ਪਰਜਾਤੰਤ਼ਰ ਬਾਅਦ ਕੋੲ. ਵਡੀ ਤਬਦੀਲੀ ਨਹੀਂ ਲਿਆ ਸਕੇ।

ਇਹ ਵਾਲਾ ਪਰਜਾਤੰਤਰ ਸਾਡੇ ਲਈ ਬਸ ਵੋਟਾਂ ਨਾਲ ਸਰਕਾਰਾਂ ਚੁਣ ਦਾ ਲਿਆਇਆ ਹੈ ਅਤੇ ਸਾਡੇ ਸਾਹਮਣੇ ਇਹ ਰਾਜਸੀ ਲੋਕੀਂ ਆ ਰਹੇ ਹਨ। ਇਹ ਰਾਜਸੀ ਲੋਕਾਂ ਦੀ ਜਮਾਅਤ ਆਪ ਹੀ ਬਣ ਆਈ ਹੈ ਅਤੇ ਅਸੀਂ ਦੇਖ ਰਹੇ ਹਾਂ ਕਿ ਕੋਈ ਨਾ ਕੋਈ ਵਿਅਕਤੀਵਿਸ਼ੇਸ ਨੇ ਆਪਣੀਆਂ ਆਪਣੀਆਂ ਟੀਮਾਂ ਜਿਹੀਆਂ ਖੜੀਆਂ ਕਰ ਲਿਤੀਆਂ ਹਨ ਅਤੇ ਹਰ ਪੰਜਾਂ ਸਾਲਾਂ ਬਾਅਦ ਇਹ ਚੋਣਾ ਦੀ ਕਸਰਤ ਵੀ ਅਸੀਂ ਕਰਦੇ ਆ ਰਹੇ ਹਾਂ ਅਤੇ ਇਹੀ ਰਾਜਸੀ ਲੋਕੀਂ ਹਨ, ਕਦੀ ਕੋਈ ਜਿਤ ਜਾਂਦਾ ਹੈ, ਕਦੀ ਕੋਈ ਜਿਤ ਜਾਂਦਾ ਹੈ। ਇਹ ਵੀ ਐਸਾ ਹੀ ਲਗਦਾ ਹੈ ਜਿਵੇਂ ਇਹ ਚੋਣਾ ਨਹੀਂ ਹਨ ਬਲਕਿ ਦੌਸਤਾਨਾ ਮੈਚ ਹਨ। ਹਸਦਿਆਂ ਖੇਡਦਿਆਂ ਇਕ ਦੂਜੇ ਉਤੇ ਟਿਪਣੀਆਂ ਕਸੀਆਂ ਜਾਂਦੀਆਂ ਹਨ ਅਤੇ ਆਪਣੇ ਗੁਣ ਕੋਈ ਵੀ ਨਹੀਂ ਦਸਦਾ ਪਿਆ ਅਤੇ ਇਸ ਤਰਕ੍ਹਾਂ ਵਾਰੋ ਵਾਰੀਂ ਇਹ ਰਾਜਸੀ ਲੋਕਾ ਦਾ ਰਾਜ ਚਲਦਿਆ ਅਜ ਸਤ ਦਹਾਕਿਆ ਤੋਂ ਉਤੇ ਦਾ ਵਕਤ ਹੋ ਗਿਆ ਹੈ ਅਤੇ ਕੋਈ ਇਹ ਆਖੇ ਕਿ ਨੇੜੇ ਦੇ ਭਵਿਖ ਵਿੱਚ ਕੋਈ ਤਬਦੀਲੀ ਆ ਜਾਵੇਗੀ, ਐਸਾ ਦਿਖਾਈ ਨਹੀਂ ਦੇ ਰਿਹਾ।

ਅੰਗਰੇਜ਼ ਹੀ ਇਹ ਸਾਰਾ ਬੁਨਿਆਦੀ ਢਾਂਚਾ ਖੜਾ ਕਰ ਗਏ ਸਨ। ਇਹ ਸਕੂਲ, ਇਹ ਕਾਲਿਜ, ਇੲ ਯੂਨੀਵਰਸਟੀਆਂ, ਇਹ ਸਿਖਲਾਈ ਸੰਸਥਾਨ, ਇਹ ਹਸਪਤਾਲ, ਇਹ ਕਾਰਖਾਨੇ, ਇਹ ਕੰਪਨੀਆਂ, ਇਹ ਵਿਉਪਾਰਿਕ ਅਦਾਰੇ, ਇਹ ਬੇਂਕ, ਆਦਿ ਅਤੇ ਅਸਾਂ ਇਸੇ ਸਿਸਟਮ ਨਾਲ ਅਜ ਇਹ ਸਾਰਾ ਕੁਝ ਖੜਾ ਕਰ ਵੀ ਲਿਆ ਹੈ। ਸਾਡੇ ਮੁਲਕ ਦੇ ਕਾਰਖਾਨਿਆ ਨੇ ਇਨਸਾਨੀ ਵਰਤੋਂ ਦੀ ਹਰ ਸ਼ੈਅ ਬਣਾਕੇ ਬਾਜ਼ਾਰ ਵਿੱਚ ਲਿਆ ਖੜੀ ਕੀਤੀ ਹੈ ਅਤੇ ਅਸੀਂ ਅਨਾਜ ਵੀ ਇਤਨਾ ਪੈਦਾ ਕਰ ਲਿਤਾ ਹੈ ਕਿ ਹੁਣ ਸਾਨੂੰ ਹੋਰ ਮੁਲਕਾਂ ਪਾਸੋਂ ਦਾਣਾ ਫਕਾ ਮੰਗਣ ਲਈ ਨਹੀਂ ਜਾਣਾ ਪੈਂਦਾ। ਇਹ ਸਾਰੀਆਂ ਤਬਦੀਲੀਆ ਆ ਗਈਆਂ ਹਨ, ਪਰ ਹਾਲਾਂ ਵੀ ਗੁਰਬਤ ਹੈ ਅਤੇ ਇਹ ਵੀ ਮੰਨਿਲਆ ਜਾ ਰਿਹਾ ਹੈ ਕਿ ਗਰੀਬਾਂ ਦੀ ਗਿਣਤੀ ਵਧਦੀ ਹੀ ਆ ਰਹੀ ਹੈ ਹਾਲਾਂ ਤਕ ਘਟਣ ਦਾ ਨਾਮ ਨਹੀਂ ਲੈ ਰਹੀ।

ਅਤੇ ਇਸ ਕੋਰੋਨਾ ਬੰਦੀ ਦਾ ਸਮਾਂ ਵਧਦਾ ਰਿਹਾ ਤਾਂ ਸਾਨੂੰ ਪਤਾ ਲਗਾ ਕਿ ਸਾਡੇ ਮੁਲਕ ਵਿੱਚ ਬੇਰੁਜ਼ਗਾਰੀ ਇਤਨੀ ਹੈ ਕਿ ਲਖਾਂ ਲੋਕਾਂ ਨੂੰ ਆਪਣੇ ਘਰ ਦੇ ਨਜ਼ਦੀਕ ਰੁਜ਼ਗਾਰ ਨਹੀਂ ਮਿਲ ਰਿਹਾ ਅਤੇ ਉਹ ਵਿਚਾਰੇ ਰੋਟੀ ਕਮਾਉਣ ਲਈ ਬਹੁਤ ਹੀ ਦੂਰ ਦੂਰ ਹੋਰ ਪ੍ਰਦੇਸਾਂ ਵਿੱਚ ਜਾਕੇ ਦਿਹਾੜੀਆਂ ਕਰਦੇ ਹਨ ਅਤੇ ਆਪਣਾ ਅਤੇ ਆਪਣੇ ਬਚਿਆਂ ਦਾ ਪੇਟ ਭਰਦੇ ਹਨ। ਦੂਜੇ ਪ੍ਰਾਂਤਾ ਵਿੱਚ ਜਾਕੇ ਇਹ ਸਿਰਫ ਦਿਹਾੜੀਆਂ ਹੀ ਕਮਾਉਂਦੇ ਹਨ ਅਤੇ ਇਹ ਜਿਹੜਾ ਜੀਵਨ ਬਸਰ ਕਰਦੇ ਪਏ ਸਨ, ਇਹ ਕਿਸੇ ਨੇ ਨੇੜਿਉਂ ਹੋਕੇ ਨਹੀਂ ਦੇਖਿਆ ਅਤੇ ਅਗਰ ਕੋੱਈ ਦਖੇਦਾ ਤਾਂ ਆਪ ਹੀ ਆਖ ਦਿੰਦਾ ਕਿ ਇਹ ਲੋਕ ਕੋਈ ਇਨਸਾਨੀ ਜੀਵਨ ਬਸਰ ਨਹੀਂ ਕਰਦੇ ਬਲਕਿ ਇਹ ਜਾਨਵਰਾਂ ਨਾਲੋਂ ਵੀ ਮਾੜਾ ਜੀਵਨ ਬਸਰ ਕਰਦੇ ਹਨ। ਕਈ ਕਈ ਆਦਮੀ ਇਕ ਹੀ ਕਮਰੇ ਵਿੱਚ ਸੋਂਦੇ ਹਨ, ਆਪਣਾ ਆਪਣਾ ਵਖਰਾ ਵਖਰਾ ਖਾਣਾ ਤਿਆਰ ਕਰਦੇ ਹਨ, ਇਸ਼ਨਾਨ ਕਰਨ, ਟੱਟ. ਪਿਸ਼ਾਬ ਕਰਨ ਦਾ ਕੀ ਪ੍ਰਬੰਧ ਹੈ ਗਲਾਂ ਨਾ ਹੀ ਛੇੜੀਆਂ ਜਾਣ ਤਾਂ ਬਿਹਤਰ ਹੈ। ਇਹ ਕਿਵੇਂ ਤਿਆਰ ਹੋਕੇੇ ਅਠ ਵਜੇ ਕੰਮ ਉਤੇ ਪੁਜਦੇ ਹਨ ਅਤੇ ਸ਼ਾਮੀ ਅਠ ਨੋਂ ਵਜੇ ਘਰ ਵਾਪਸ ਆਕੇ ਕਿਵੇਂ ਖਾਣਾ ਤਿਆਰ ਕਰਦੇ ਹਨ ਅਤੇ ਆਰਾਮ ਕਦੋਂ ਕਰਦੇ ਹਨ, ਇਹ ਗਲਾਂ ਹਾਲਾਂ ਤਕ ਕਿਸੇ ਨੇ ਨੋਟ ਹੀ ਨਹੀਂ ਕੀਤੀਆਂ ਅਤੇ ਇਹ ਅਠ ਘੰਟਿਆਂ ਦੀ ਡਿਉਟੀ ਪਤਾ ਨਹੀਂ ਕਦੋਂ ਕਿਸੇ ਲਿਖ ਦਿਤੀ ਸੀ, ਪਰ ਕੋਈ ਵੀ ਇਹ ਨਿਜੀ ਨਿਯੋਜਕ ਛੇ ਸਤ ਵਜੇ ਤੋਂ ਪਹਿਲਾਂ ਛੁਟੀ ਹੀ ਨਹੀਂ ਕਰਨ ਦਿੰਦਾ।

ਅਤੇ ਗੁਰਬਤ ਦਾ ਆਖਰੀ ਸੀਨ ਅਸਾਂ ਉਦੋਂ ਦੇਖਿਆ ਜਦ ਇਹ ਕੋਰੋਨਾਂ ਬੰਦੀ ਹੋ ਗਈ ਅਤੇ ਸਾਰੇ ਕੰਮ ਬੰਦ ਹੋ ਗਏ, ਦਿਹਾੜੀਦਾਰਾਂ ਦੀ ਰੋਜ਼ ਦੀ ਕਮਾਈ ਬੰਦ ਹੋ ਗਈ ਅਤੇ ਭੁਖੇ ਮਰਦੇ ਇਹ ਕਾਮੇਂ ਆਪਣੇ ਪ੍ਰਦੇਸ਼ਾਂ ਨੂੰ ਵਾਪਸ ਭਜਣ ਲਗੇ। ਸਾਡੇ ਵਿਚੋਂ ਕਿਸੇ ਨੇ ਉਹ ਵਕਤ ਨਹੀਂ ਦੇਖਿਆ ਜਦ ਆਰੀਆ ਲੋਕ ਇਥੇ ਆਏ ਸਨ ਅਤੇ ਅਸਲ ਵਾਸੀਆਂ ਨੂੰ ਇਥੋਂ ਭਜਾਇਆ ਹੋਵੇਗਾ ਜਾਂ ਜਿਸ ਕਿਸੇ ਨੇ 1947 ਦਾ ਬਟਵਾਰਾ ਦੇਖਿਆ ਹੈ, ਝੇਲਿਆ ਹੈ ਉਹ ਸਹੀ ਸਹੀ ਵਰਨਣ ਕਰ ਸਕਦਾ ਹੈ। ਕਿਤਨੇ ਹੀ ਲੋਕਾਂ ਦੀ ਇਸ ਸਫਰ ਦੌਰਾਨ ਮੌਤ ਵੀ ਹੋਈ ਹੈ ਅਤੇ ਅਜ ਇਹ ਵੀ ਆਖਿਆ ਜਾ ਰਿਹਾ ਹੈ ਕਿ ਆਪਣੇ ਆਪਣੇ ਪ੍ਰਾਂਤ ਵੀ ਆਪਣੇ ਹੀ ਲੋਕਾਂ ਨੂੰ ਵਾਪਸ ਲੈਣ ਲਈ ਹੀ ਤਿਆਰ ਨਹੀਂ ਹਨ।

ਇਹ ਗਲਾਂ ਅਜ ਸਾਡੇ ਸਾਹਮਣੇ ਆ ਗਈਆਂ ਹਨ ਅਤੇ ਇਕ ਗਲ ਸਾਡੇ ਸਾਹਮਣੇ ਇਹ ਆਈ ਹੈ ਕਿ ਇਹ ਦਿਹਾੜੀਦਾਰ ਮਜ਼ਦੂਰਾਂ ਲਈ ਅਜ ਤਕ ਪ੍ਰਾਤਿਕ ਸਰਕਾਰਾਂ ਨੇ ਵੀ ਸੋਚਿਆ ਨਹੀਂ ਲਗਦਾ। ਦਿਹਾੜੀਦਾਰ ਦੀ ਕਮਾਈ ਹੁੰਦੀ ਕੀ ਹੈ ਅਤੇ ਇਸ ਲਈ ਵੀ ਅਗਰ ਘਰ ਤੋਂ ਇਤਨੀ ਦੂਂਰ ਜਾਣਾ ਪਵੇ ਤਾਂ ਇਸਦਾ ਮਤਲਬ ਇਹ ਹੈ ਕਿ ਆਜ਼ਾਦੀ ਬਾਅਦ ਇਹ ਜਿਹੜੀਆਂ ਵੀ ਸਰਕਾਰਾਂ ਆਈਆਂ ਹਨ ਇਹ ਵੀ ਬਸ ਕੰਮ ਚਲਾਊ ਹੀ ਸਨ। ਅਗਰ ਆਪਣੇ ਪ੍ਰਾਂਤ ਦੇ ਗਰੀਬਾਂ ਵਲ ਧਿਆਨ ਦਿਤਾ ਜਾਂਦਾ ਤਾਂ ਹਾਲਾਤ ਬਦਲੇ ਜਾ ਸਕਦੇ ਸਨ। ਅਸੀਂ ਅਗਰ ਹੋਰ ਗਲਾਂ ਨਾ ਵੀ ਪਏ ਕਰਦੇ ਤਾਂ ਚਲ ਜਾਣਾ ਸੀ। ਸਭ ਤੋਂ ਪਹਿਲਾਂ ਸਾਡਾ ਕੰਮ ਇਹ ਸੀ ਕਿ ਅਸੀਂ ਆਪਣੇ ਕਾਮਾਂ ਜਮਾਅਤ ਵਲ ਧਿਆਨ ਦਿੰਦੇ ਅਤੇ ਉਹ ਜਿਹੜਾ ਵੀ ਕੰਮ ਕਰਨ ਦੇ ਯੋਗ ਸਨ ਉਹ ਕੰਮ ਦਿਤਾ ਜਾਂਦਾ ਅਤੇ ਵਾਜਬ ਜਿਹੀ ਮਜ਼ਦੂਰੀ ਦਾ ਪ੍ਰਬੰਧ ਵੀ ਰਕਦੇ। ਇਤਨਾ ਹੀ ਕਰ ਦਿਤਾ ਜਾਦਾ ਤਾਂ ਇਹ ਗਰੀਬ ਟਬਰ ਆਪ ਹੀ ਆਪਣੇ ਬਚਿਆਂ ਦੀ ਸਿਹਤ, ਵਿਦਿਆ, ਸਿਖਲਆਈ, ਰੁਜ਼ਗਾਰ ਅਤੇ ਵਾਜਾਬ ਜਿਹੀ ਆਮਦਨ ਬਨਾੳੀਂਣ ਬਾਰੇ ਸੋਚਣ ਲਗ ਪੈਂਦਾ ਅਤੇ ਅਜ ਸਤ ਦਹਾਕਿਆਂ ਵਿੱਚ ਕੀਦਾ ਕੀ ਹੋ ਜਾਣਾ ਸੀ। ਪਰ ਹੋਇਆ ਕੁੱਝ ਵੀ ਨਹੀਂ ਹੈ ਅਤੇ ਅਜ ਜਦ ਇਹ ਅੰਤਾ ਦੀ ਗੁਰਬਤ ਦਾ ਨੰਗਾ ਨਾਚ ਸਾਡੇ ਸਾਹਮਣੇ ਆਇਆ ਹੈ ਤਾਂ ਵਕਤ ਦੀਆਂ ਸਰਕਾਰਾਂ ਨੇ ਵੀ ਖਜ਼ਾਨੇ ਖੋਲ੍ਹਕੇ ਅਰਬਾ ਖਰਬਾ ਰੁਪਿਆ ਵੰਡਣ ਦਾ ਐਲਾਨ ਕਰ ਦਿਤਾ ਹੈ। ਇਹ ਰੁਪਿਆ ਸਰਕਾਰਾਂ ਪਾਸ ਹੈ ਸੀ, ਪਰ ਇਹ ਗਰੀਬਾਂ ਲਈ ਰੁਜ਼ਗਾਰ ਪੈਦਾ ਕਰਨ ਦੀ ਕਦੀ ਕਿਸੇ ਨੇ ਸੋਚੀ ਹੀ ਨਹੀਂ ਲਗਦੀ ਹੈ। ਅਤੇ ਅਜ ਅਗਰ ਇਹ ਗੁਰਬਤ ਨੰਗੀ ਹੋਕੇ ਸਾਡੇ ਸਾਹਮਣੇ ਆ ਹੀ ਗਈ ਹੈ, ਲਗਦਾ ਹੈ ਅਸੀਂ ਹੁਣ ਇਸ ਪਾਸੇ ਵੀ ਧਿਆਨ ਦੇਵਾਂਗੇ ਅਤੇ ਅਗਰ ਅਸਾਂ ਇਸ ਪਾਸੇ ਧਆਨ ਦਿੱਤਾ ਤਾਂ ਸਾਡੇ ਲਈ ਇਹ ਵਾਲੀ ਮੁਸ਼ਕਿਲ ਹਲ ਕਰਨਾ ਕੋਈ ਅਨਹੋਣੀ ਜਿਹੀ ਗਲ ਨਹੀਂ ਹੈ। ਸਾਡੇ ਪਾਸ ਸਾਰਾ ਕੁਝ ਮੌਜੂਦ ਹੈ। ਸਾਡੇ ਪਾਸ ਪਹਾੜ, ਦਰਿਆ, ਜੰਗਲ, ਉਪਜਾਊ ਧਰਤੀ, ਮੇਹਨਤੀ ਲੋਕੀਂ ਹਨ, ਭਾਂਤ ਭਾਂਤ ਦੀ ਜਲਵਾਯੂ ਹੈ ਅਤੇ ਇਸ ਮੁਲਕ ਵਿੱਚ ਖਣਿਜ ਪਦਾਰਥਾ ਦੀ ਵੀ ਕਮੀ ਨਹੀਂ ਹੈ। ਇਹ ਦੇਸ਼ ਹਮੇਸ਼ਾਂ ਹੀ ਅਮੀਰ ਰਿਹਾ ਹੈ ਅਤੇ ਲੁਟਾ ਦਾ ਸਿ਼ਕਾਰ ਵੀ ਰਿਹਾ ਹੈ। ਅਸਾਂ ਸਿਰਫ ਇਹ ਅਮੀਰੀ ਹਰ ਕਿਸੇ ਤਕ ਪੁਚਾਉਣੀ ਹੈ ਅਤੇ ਕੋਸਿ਼ਸ ਇਹ ਕਰਨੀ ਹੈ ਕਿ ਹਰ ਕਿਸੇ ਨੂੰ ਹੋਰ ਕੁਝ ਵੀ ਨਾ ਪਿਆ ਮਿਲੇ, ਘਟੋ ਘਟ ਇਨਸਾਨੀ ਜੀਵਨ ਜਿਉਣ ਦਾ ਮੌਕਾ ਤਾਂ ਮਿਲ ਜਾਵੇ।

101-ਸੀ ਵਿਕਾਸ ਕਲੋਨੀ, ਪਟਿਆਲਾ-ਪੰਜਾਬ-ਭਾਰਤ-147001

Leave a Reply

Your email address will not be published. Required fields are marked *

%d bloggers like this: