Fri. Apr 19th, 2019

ਪਰਵਾਸੀ ਭਾਰਤੀ ਨੇ ਸਕੂਲ ਲਈ ਇੱਕ ਲੱਖ ਰੁਪਏ ਦਿੱਤੇ

ਪਰਵਾਸੀ ਭਾਰਤੀ ਨੇ ਸਕੂਲ ਲਈ ਇੱਕ ਲੱਖ ਰੁਪਏ ਦਿੱਤੇ

13-mhl-3ਗੜ੍ਹਸ਼ੰਕਰ 13 ਅਕਤੂਬਰ (ਅਸ਼ਵਨੀ ਸ਼ਰਮਾ)-ਪਰਵਾਸੀ ਭਾਰਤੀ ਅਵਤਾਰ ਜੋਹਾਨੇਸ ਤੇ ਸਾਬੀਨੇ ਸੈਟਨੇਅਰ ਵਲੋਂ ਆਪਣੇ ਮਾਤਾ ਪਿਤਾ ਹੈਲਗਾ ਪੁੱਟਬਾਖ ਅਤੇ ਗੁਰਦਾਸ ਰਾਮ ਤੇ ਚੰਨਣ ਕੌਰ ਦੀ ਯਾਦ ਵਿਚ ਸਰਕਾਰੀ ਐਲੀਮੈਂਟਰੀ ਸਕੂਲ ਬਘੋਰਾ ਨੂੰ ਇੱਕ ਲੱਖ ਰੁਪਏ ਬੱਚਿਆਂ ਦੀ ਭਲਾਈ ਲਈ ਦਿੱਤੇ ਗਏ। ਇਸ ਮੌਕੇ ਬੀ ਪੀ ਈ ਓ ਭਗਵੰਤ ਰਾਏ, ਦਇਆ ਸਿੰਘ ਮੇਘੋਵਾਲ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਪ੍ਰਿਥੀਪਾਲ ਸਿੰਘ ਬੈਂਸ ਪ੍ਰਧਾਨ ਨਗਰ ਪੰਚਾਇਤ ਮਾਹਿਲਪੁਰ, ਜਗਦੀਪ ਸਿੰਘ ਐਮ ਸੀ, ਗੁਰਮੇਲ ਸਿੰਘ ਭਾਮ ਮੈਂਬਰ ਜਨਰਲ ਕੋਂਸਲ, ਰਘੁਵੀਰ ਸਿੰਘ ਠੱਕਰਵਾਲ, ਸੁਲਿੰਦਰਪਾਲ ਸਿੰਘ ਕਾਕਾ ਮੈਂਬਰ ਜਿਲਾ ਪਲੈਨਿੰਗ ਬੋਰਡ, ਹਰਜੀਤ ਸਿੰਘ, ਸੰਤੋਖ ਸਿੰਘ, ਹਰਪ੍ਰੀਤ ਸਿੰਘ ਬੈਂਸ, ਸੁਖਦੇਵ ਸਿੰਘ ਸ਼ਹਿਰੀ ਪ੍ਰਧਾਨ, ਚਰਨਜੀਤ ਸਿੰਘ ਸੰਧੂ ਵਿਸ਼ੇਸ਼ ਤੋਰ ਤੇ ਹਾਜਰ ਹੋਏ। ਇਸ ਮੌਕੇ ਦਇਆ ਸਿੰਘ ਮੇਘੋਵਾਲ ਨੇ ਪ੍ਰਵਾਸੀ ਭਾਰਤੀ ਵਲੋਂ ਸਕੂਲ ਲਈ ਦਿੱਤੀ ਗਈ ਇੱਕ ਲੱਖ ਰੁਪਏ ਦੀ ਰਕਮ ਬਾਰੇ ਧੰਨਵਾਦ ਕਰਦੇ ਹੋਏ ਕਿਹਾ ਕਿ ਦੁਨੀਆ ਤੇ ਕੋਈ ਵਿਰਲਾ ਇਨਸਾਨ ਹੀ ਹੁੰਦਾ ਹੈ ਜੋ ਆਪਣੀ ਨੇਕ ਕਮਾਈ ਵਿੱਚੋਂ ਇਸ ਤਰਾਂ ਬੱਚਿਆਂ ਦੀ ਪੜਾਈ ਲਈ ਲਗਾਉਂਦਾ ਹੈ। ਉਨਾਂ ਕਿਹਾ ਕਿ ਵਿਦਿਆ ਲਈ ਕੀਤਾ ਹੋਇਆ ਦਾਨ ਸਭ ਤੋਂ ਉੱਤਮ ਦਾਨ ਹੁੰਦਾ ਹੈ ਕਿਉਂਕਿ ਦੇਸ਼ ਦਾ ਭਵਿੱਖ ਬੱਚੇ ਹੁੰਦੇ ਹਨ ਜੇਕਰ ਦੇਸ਼ ਦੇ ਬੱਚੇ ਪੜੇ ਲਿਖੇ ਹੋਣਗੇ ਤਾਂ ਦੇਸ਼ ਆਪਣੇ ਆਪ ਹੀ ਤਰੱਕੀ ਦੀ ਲੀਹ ਤੇ ਤੁਰ ਪੈਂਦਾ ਹੈ। ਉਨਾਂ ਕਿਹਾ ਕਿ ਸਾਨੂੰ ਵੀ ਅਜਿਹੇ ਪਰਵਾਸੀ ਭਾਰਤੀਆਂ ਤੋਂ ਸੇਧ ਲੈ ਕੇ ਵਿਦਿਆ ਦੇ ਖੇਤਰ ਵਿਚ ਵੱਧ ਤੋਂ ਵੱਧ ਯੋਗਦਾਨ ਪਾਉਣਾਂ ਚਾਹੀਦਾ ਹੈ। ਇਸ ਮੌਕੇ ਮੈਡਮ ਦਿਲਪ੍ਰੀਤ ਕੌਰ, ਮੈਡਮ ਅਨੀਤਾ, ਮਾਸਟਰ ਸੁਰਿੰਦਰ ਸਿੰਘ, ਸਾਬਕਾ ਸਰਪੰਚ ਪਰਮਜੀਤ ਸਿੰਘ, ਹੁਸਨ ਲਾਲ, ਨੰਬਰਦਾਰ ਬਖਸ਼ੀਸ਼ ਸਿੰਘ, ਮਨੋਹਰ ਲਾਲ, ਕੁਲਵਿੰਦਰ ਸਿੰਘ ਸਰਪੰਚ ਪੜਸੋਤੇ, ਲਾਡੀ ਸਰਪੰਚ ਚੱਕ ਕਟਾਰੂ, ਸਦਾ ਰਾਮ ਪੰਚ, ਸੁਰਜੀਤ ਕੌਰ ਪੰਚ, ਚਰਨਜੀਤ ਕੌਰ, ਜਸਵੀਰ ਸਿੰਘ ਬੀ ਆਰ ਪੀ, ਲੈਂਬਰ ਸਿੰਗ, ਬੰਟੀ ਬੰਗੜ, ਨਿਰਮਲ ਚੰਦ, ਕਸ਼ਮੀਰ ਸਿੰਘ ਸਮੇਤ ਇਲਾਕੇ ਦੇ ਮੋਹਤਵਰ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: