ਪਰਲ ਗਰੁੱਪ ਦੀ 500 ਕਰੋੜ ਦੀ ਜਾਇਦਾਦ ਨੂੰ ਨਿਲਾਮ ਕਰਨ ਦੇ ਹੁਕਮ

ss1

ਪਰਲ ਗਰੁੱਪ ਦੀ 500 ਕਰੋੜ ਦੀ ਜਾਇਦਾਦ ਨੂੰ ਨਿਲਾਮ ਕਰਨ ਦੇ ਹੁਕਮ

ਨਵੀਂ ਦਿੱਲੀ, 7 ਸਤੰਬਰ, 2016 : ਸੁਪਰੀਮ ਕੋਰਟ ਨੇ ਪਰਲ ਗਰੁੱਪ ਦੀ 10 ਜਾਇਦਾਦ ਨੂੰ ਨਿਲਾਮ ਕਰਨ ਦੇ ਹੁਕਮ ਦਿੱਤੇ ਹਨ। ਇਨ੍ਹਾਂ ਦੀ ਕੀਮਤ 500 ਕਰੋੜ ਰੁਪਏ ਹੈ। ਮੰਗਲਵਾਰ ਨੂੰ ਸੁਣਵਾਈ ਦੌਰਾਨ ਸੇਬੀ ਨੇ ਪਰਲ ‘ਤੇ ਪ੍ਰਾਪਰਟੀ ਦੀ ਨਿਲਾਮੀ ਕਰਨ ਵਿਚ ਸਹਿਯੋਗ ਨਾ ਦੇਣ ਦਾ ਦੋਸ਼ ਵੀ ਲਾਇਆ। ਪਰਲ ਗਰੁੱਪ ਨਿਵੇਸ਼ਕਾਂ ਦੇ 49 ਹਜ਼ਾਰ ਕਰੋੜ ਰੁਪਏ ਦਾ ਦੇਣਦਾਰ ਹੈ। ਸੁਪਰੀਮ ਕੋਰਟ ਨੇ ਪਰਲ ਗਰੁੱਪ ਦੀ ਪ੍ਰਾਪਰਟੀ ਵੇਚ ਕੇ ਨਿਵੇਸ਼ਕਾਂ ਨੂੰ ਪੈਸਾ ਵਾਪਸ ਦੇਣ ਦੇ ਹੁਕਮ ਦੇ ਰੱਖੇ ਹਨ। ਸੁਣਵਾਈ ਦੌਰਾਨ ਕੋਰਟ ਨੇ ਪਰਲ ਗਰੁੱਪ ਤੋਂ ਪੁਛਿਆ ਕਿ ਉਹ ਪ੍ਰਾਪਰਟੀ ਦੀ ਜਾਣਕਾਰੀ ਰੱਖਣ ਵਾਲੇ ਕਰਮਚਾਰੀਆਂ ਨੂੰ ਸੇਬੀ ਦੇ ਕੋਲ ਕਿਉਂ ਨਹੀਂ ਲੈ ਕੇ ਜਾ ਰਿਹਾ। ਸੇਬੀ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਸ ਦੇ ਕੋਲ ਪਰਲ ਦੀ ਪ੍ਰਾਪਰਟੀ ਦੇ 26 ਹਜ਼ਾਰ ਦਸਤਾਵੇਜ਼ ਹਨ ਪਰ ਇਨ੍ਹਾਂ ਵਿਚੋਂ ਕਈ ਪ੍ਰਾਪਰਟੀ ਅਜਿਹੀ ਹੈ ਜਿਨ੍ਹਾਂ ਦੇ ਮਾਲਕਾਨਾ ਹੱਕ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਹੈ। ਇਸ ਕਾਰਨ ਇਨ੍ਹਾਂ ਵੇਚਣ ਵਿਚ ਦਿੱਕਤ ਆ ਰਹੀ ਹੈ। ਸੇਬੀ ਵਲੋਂ ਵਕੀਲ ਨੇ ਕੋਰਟ ਵਿਚ ਦੱਸਿਆ ਕਿ ਪਰਲ ਨੂੰ ਪ੍ਰਾਪਰਟੀ ਦੀ ਜਾਣਕਾਰੀ ਰੱਖਣ ਵਾਲੇ ਕਰਮਚਾਰੀਆਂ ਨੂੰ ਭੇਜਣ ਦੇ ਲਈ ਕਿਹਾ ਪਰ ਉਸ ਨੇ ਕੋਈ ਕਾਰਵਾਈ ਨਹੀਂ ਕੀਤੀ। ਕੋਰਟ ਨੇ ਪਰਲ ਗਰੁੱਪ ਦੇ ਵਕੀਲਾਂ ਤੋਂ ਜਵਾਬ ਤਲਬੀ ਕੀਤੀ। ਕੰਪਨੀ ਦੇ ਮਾਲਕ ਨਿਰਮਲ ਸਿੰਘ ਭੰਗੂ ਸਮੇਤ ਕਈ ਅਧਿਕਾਰੀ ਜੇਲ੍ਹ ਵਿਚ ਹਨ। ਅਗਲੀ ਸੁਣਵਾਈ 21 ਸਤੰਬਰ ਨੂੰ ਹੋਵੇਗੀ।

Share Button

Leave a Reply

Your email address will not be published. Required fields are marked *