ਪਰਮੀਸ਼ ਵਰਮਾ ਗੋਲੀ ਕਾਂਡ ਮਾਮਲੇ ‘ਚ ਤਿੰਨ ਹੋਰ ਨੌਜਵਾਨ ਗ੍ਰਿਫ਼ਤਾਰ

ss1

ਪਰਮੀਸ਼ ਵਰਮਾ ਗੋਲੀ ਕਾਂਡ ਮਾਮਲੇ ‘ਚ ਤਿੰਨ ਹੋਰ ਨੌਜਵਾਨ ਗ੍ਰਿਫ਼ਤਾਰ

18 ਅਪ੍ਰੈਲ, ਬੀਤੇ ਦਿਨੀਂ ਮੋਹਾਲੀ ਵਿਚ ਗਾਇਕ ਪਰਮੀਸ਼ ਵਰਮਾ ਉਤੇ ਹੋਏ ਹਮਲੇ ਦੇ ਮਾਮਲੇ ਵਿਚ ਮੋਹਾਲੀ ਪੁਲਿਸ ਨੇ ਬੱਦੀ ਤੋਂ ਤਿੰਨ ਹੋਰ ਨੌਜਵਾਨਾਂ ਨੂੰ ਹਿਰਾਸਤ ਵਿਚ ਲਿਆ ਹੈ। ਇਨ੍ਹਾਂ ਨੌਜਵਾਨਾਂ ‘ਤੇ ਉਦਯੋਗਪਤੀਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਤੇ ਲੱਖਾਂ ਰੁਪਏ ਦੀ ਫਿਰੌਤੀ ਮੰਗਾਂ ਦੇ ਦੋਸ਼ ਹਨ। ਹਿਰਾਸਤ ਵਿਚ ਲਏ ਗਏ ਇਨ੍ਹਾਂ ਨੌਜਵਾਨਾਂ ਵਿਚੋਂ ਇਕ ਵਿਪਿਨ ਠਾਕੁਰ ਨਾਮ ਦਾ ਨੌਜਵਾਨ ਪੂਰੇ ਮਾਮਲੇ ਦਾ ਮਾਸਟਰਮਾਈਂਡ ਦਸਿਆ ਜਾ ਰਿਹਾ ਹੈ।

ਸੂਤਰਾਂ ਮੁਤਾਬਕ ਤਿੰਨਾਂ ਨੂੰ ਮੋਹਾਲੀ ਪੁਲਿਸ ਹਿਰਾਸਤ ਵਿਚ ਲੈ ਕੇ ਪੁਛਗਿਛ ਕਰ ਰਹੀ ਹੈ। ਪੁਲਿਸ ਨੂੰ ਪੁਛਗਿਛ ਦੌਰਾਨ ਕਈ ਅਹਿਮ ਖ਼ੁਲਾਸੇ ਹੋਣ ਦੀ ਉਮੀਦ ਹੈ। ਜਿਸ ਨਾਲ ਕਈ ਹੋਰ ਹੋਰ ਰਾਜ਼ ਵੀ ਸਾਹਮਣੇ ਆ ਸਕਦੇ ਹਨ। ਇਸ ਮਾਮਲੇ ਵਿਚ ਹਰਵਿੰਦਰ ਸਿੰਘ ਉਰਫ ਹੈਪੀ ਨੂੰ ਪਹਿਲਾਂ ਹੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਜਿਸ ਕੋਲੋਂ ਪੁਛਗਿਛ ਤੋਂ ਬਾਅਦ ਇਨ੍ਹਾਂ ਤਿੰਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

Share Button

Leave a Reply

Your email address will not be published. Required fields are marked *