ਪਰਮਜੀਤ ਕੌਰ 12 ਅਤੇ ਅਮਰਜੀਤ ਕੌਰ 13 ਨੰਬਰ ਵਾਰਡ ਦੀ ਪ੍ਰਧਾਨ ਨਿਯੁਕਤ

ss1

ਪਰਮਜੀਤ ਕੌਰ 12 ਅਤੇ ਅਮਰਜੀਤ ਕੌਰ 13 ਨੰਬਰ ਵਾਰਡ ਦੀ ਪ੍ਰਧਾਨ ਨਿਯੁਕਤ

19-17
ਬੋਹਾ 18 ਜੂਨ (ਦਰਸ਼ਨ ਹਾਕਮਵਾਲਾ)-2017 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਅਕਾਲੀ ਦਲ ਵੱਲੋਂ ਪਾਰਟੀ ਦੀ ਮਜਬੂਤੀ ਲਈ ਵਰਕਰਾਂ ਨੂੰ ਲਾਮਬੱਧ ਕਰਨ ਦੀਆਂ ਤਿਆਰੀਆਂ ਹੁਣੇ ਤੋਂ ਅਰੰਭ ਦਿੱਤੀਆਂ ਗਈਆਂ ਹਨ।ਇਸੇ ਲੜੀ ਤਹਿਤ ਅੱਜ ਬੋਹਾ ਨਗਰ ਪੰਚਾਇਤ ਦੇ ਵੱਖ ਵੱਖ ਵਾਰਡਾਂ ਅੰਦਰ ਅਕਾਲੀ ਦਲ ਨੂੰ ਹੋਰ ਮਜਬੂਤੀ ਦੇਣ ਲਈ ਹਲਕਾ ਵਿਧਾਇਕ ਚਤਿੰਨ ਸਿੰਘ ਸਮਾਂਓ ਅਤੇ ਮਹਿਲਾ ਵਿੰਗ ਦੀ ਜਿਲਾ ਸ਼ਹਿਰੀ ਪ੍ਰਧਾਨ ਸਿਮਰਜੀਤ ਕੌਰ ਸਿੰਮੀ ਵੱਲੋਂ ਪਾਰਟੀ ਦੀਆਂ ਮਹਿਲਾ ਵਰਕਰਾਂ ਨਾਲ ਰਾਬਤਾ ਕਾਇਮ ਕਰਕੇ ਨਵੇਂ ਅਹੁਦੇਦਾਰ ਨਿਯੁਕਤ ਕੀਤੇ ਗਏ ਅਤੇ ਪਾਰਟੀ ਦੇ ਮਹਿਲਾ ਵਿੰਗ ਰਾਹੀਂ ਸਰਕਾਰ ਦੀਆਂ ਪਾ੍ਰਪਤੀਆਂ ਘਰ ਘਰ ਪਹੁੰਚਾਉਣ ਦਾ ਸੱਦਾ ਦਿੱਤਾ ਗਿਆ।ਜਿਲਾ ਪ੍ਰਧਾਨ ਸਿਮਰਜੀਤ ਕੌਰ ਨੇ ਆਖਿਆ ਕਿ ਮਹਿਲਾ ਵਿੰਗ ਨੇ ਹਮੇਸ਼ਾ ਹੀ ਸਰਕਾਰ ਬਣਾਉਣ ਵੇਲੇ ਅਕਾਲੀ ਭਾਜਪਾ ਗੱਠਜੋੜ ਲਈ ਤਨਦੇਹੀ ਨਾਲ ਕੰਮ ਕੀਤਾ ਹੈ ਅਤੇ ਅਗਾਮੀ ਵਿਧਾਨ ਸਭਾ ਚੋਣਾਂ ਵੇਲੇ ਗੱਠਜੋੜ ਸਰਕਾਰ ਦੀ ਹੈਟ੍ਰਿਕ ਬਣਾਉਣ ਵਿੱਚ ਵੀ ਮਹਿਲਾ ਵਿੰਗ ਦਾ ਅਹਿਮ ਰੋਲ ਹੋਵੇਗਾ।ਇਸ ਮੌਕੇ ਪਾਰਟੀ ਲਈ ਮਿਹਨਤ ਨਾਲ ਕੰਮ ਕਰਨ ਬਦਲੇ ਅਮਰਜੀਤ ਕੌਰ ਬੋਹਾ ਨੁੰ 13 ਅਤੇ ਪਰਮਜੀਤ ਕੌਰ ਨੂੰ 12 ਨੰਬਰ ਵਾਰਡ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ।ਇਸ ਮੌਕੇ ਮਾਰਕੀਟ ਕਮੇਟੀ ਬੋਹਾ ਦੇ ਚੇਅਰਮੈਨ ਬੱਲਮ ਸਿੰਘ ਕਲੀਪੁਰ,ਨਗਰ ਪੰਚਾਇਤ ਬੋਹਾ ਦੇ ਪ੍ਰਧਾਨ ਜਥੇਦਾਰ ਜੋਗਾ ਸਿੰਘ,ਸਰਕਲ ਪ੍ਰਧਾਨ ਮਹਿੰਦਰ ਸਿੰਘ,ਸਰਕਲ ਸ਼ਹਿਰੀ ਪ੍ਰਧਾਨ ਦਲਵੀਰ ਕੌਰ,ਦਲਜੀਤ ਕੌਰ ਬੋਹਾ,ਬੀਜੇਪੀ ਮਹਿਲਾ ਆਗੂ ਸੁਖਜੀਤ ਕੌਰ ਬੋਹਾ,ਹਰਦੀਪ ਸਿੰਘ ਪ੍ਰਧਾਨ ਕੋਪਰੇਟਿਵ ਸੋਸਾਇਟੀ,ਗਗਨ ਸਿੰਘ ਆਦਿ ਮੌਜੂਦ ਸਨ।

Share Button

Leave a Reply

Your email address will not be published. Required fields are marked *