ਪਰਨੀਤ ਕੌਰ ਨੇ ਕਾਂਗਰਸੀ ਉਮੀਦਵਾਰਾਂ ਦੇ ਚੋਣ ਪ੍ਰਚਾਰ ਨੂੰ ਸਿਖ਼ਰਾਂ ‘ਤੇ ਪਹੁੰਚਾਇਆ

ss1

ਪਰਨੀਤ ਕੌਰ ਨੇ ਕਾਂਗਰਸੀ ਉਮੀਦਵਾਰਾਂ ਦੇ ਚੋਣ ਪ੍ਰਚਾਰ ਨੂੰ ਸਿਖ਼ਰਾਂ ‘ਤੇ ਪਹੁੰਚਾਇਆ

 

ਨਗਰ ਨਿਗਮ ਪਟਿਆਲਾ ਦੀਆਂ ਆਮ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਚੋਣ ਪ੍ਰਚਾਰ ਦੀ ਕਮਾਨ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਵਲੋਂ ਸੰਭਾਲੇ ਜਾਣ ਕਰਕੇ ਚੋਣ ਪ੍ਰਚਾਰ ਸਿਖ਼ਰਾਂ ਤੇ ਪਹੁੰਚ ਗਿਆ ਹੈ। ਸ਼ਹਿਰ ਦੀਆਂ ਵਾਰਡਾਂ ਚ ਲੋਕਾਂ ਦੇ ਕਾਂਗਰਸ ਪਾਰਟੀ ਲਈ ਭਰਵੇਂ ਹੁੰਗਾਰੇ ਨੂੰ ਵੇਖਦਿਆਂ ਸ੍ਰੀਮਤੀ ਪਰਨੀਤ ਕੌਰ ਵੱਲੋਂ ਸਵੇਰ ਤੋਂ ਹੀ ਚੋਣ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿਤਾ ਜਾਂਦਾ ਹੈ ਤੇ ਦੇਰ ਰਾਤ ਤਕ ਉਹ ਕਾਂਗਰਸੀ ਉਮੀਦਵਾਰਾਂ ਦੇ ਲਈ ਸਮਰਥਨ ਜੁਟਾਉਣ ਚ ਲੱਗੇ ਰਹਿੰਦੇ ਹਨ। ਸਥਾਨਕ ਵਾਰਡਾਂ ਦੇ ਨਿਵਾਸੀਆਂ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕਰਦਿਆਂਕੀਤੀਆਂ ਜਾ ਰਹੀਆਂ ਮੀਟਿੰਗਾਂ ਨੂੰ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ।

ਲੋਕਾਂ ਦੇ ਉਤਸ਼ਾਹ ਨੂੰ ਵੇਖਦਿਆਂ ਸ੍ਰੀਮਤੀ ਪਰਨੀਤ ਕੌਰ ਦਾ ਕਹਿਣਾ ਹੈ ਕਿ ਇਸ ਵਾਰ ਪਟਿਆਲਾ ਦੇ ਲੋਕ ਕਾਂਗਰਸ ਨੂੰ ਵੱਡਾ ਫ਼ਤਵਾ ਦੇ ਕੇ ਰਿਕਾਰਡ ਤੋੜ ਦੇਣਗੇ ਅਤੇ ਲੋਕਾਂ ਦਾ ਇਹ ਫ਼ਤਵਾ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੇ ਵਿਕਾਸ ਦੇ ਮੁੱਦੇ ਤੇ ਮੋਹਰ ਹੋਵੇਗਾ। ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਕਾਂਗਰਸ ਪਾਰਟੀ ਇਕ ਲੋਕਤੰਤਰਿਕ ਪਾਰਟੀ ਹੈ ਤੇ ਇਹ ਨਿਰਪੱਖਤਾਸ਼ਾਂਤਮਈ ਤੇ ਅਮਨਪੂਰਵਕ ਢੰਗ ਨਾਲ ਚੋਣਾ ਦਾ ਅਮਲ ਨੇਪਰੇ ਚੜ੍ਹਾਉਣ ਚ ਯਕੀਨ ਰੱਖਦੀ ਹੈਪਰੰਤੂ ਵਿਰੋਧੀ ਪਾਰਟੀਆਂ ਆਪਣੀ ਬੁਰੀ ਤਰ੍ਹਾਂ ਹੋਣ ਵਾਲੀ ਹਾਰ ਨੂੰ ਸਪੱਸ਼ਟ ਵੇਖਦਿਆਂ ਬੁਖਲਾ ਚੁੱਕੀਆਂ ਹਨ।

ਇਸੇ ਦੌਰਾਨ ਸ੍ਰੀਮਤੀ ਪਰਨੀਤ ਕੌਰ ਨੇ ਅੱਜ ਇਥੇ ਧੋਭਘਾਟ ਵਿਖੇ ਵਾਰਡ ਨੰਬਰ 48 ਤੋਂ ਕਾਂਗਰਸ ਦੇ ਉਮੀਦਵਾਰ ਸ੍ਰੀ ਯੋਗਿੰਦਰ ਸਿੰਘ ਯੋਗੀ ਅਤੇ ਵਾਰਡ ਨੰਬਰ 52 ਤੋ਼ਂ ਸ੍ਰੀ ਰਜੇਸ਼ ਮੰਡੋਰਾ ਸਮੇਤ ਸ਼ਾਹੀ ਦਵਾਖ਼ਾਨਾ ਵਿਖੇ ਵਾਰਡ ਨੰਬਰ 51 ਦੇ ਉਮੀਦਵਾਰ ਸ੍ਰੀਮਤੀ ਵਿੰਟੀ ਸੰਗਰ ਪਤਨੀ ਸੋਨੂੰ ਸੰਗਰ ਸਮੇਤ ਵਾਰਡ ਨੰਬਰ 50 ਤੋਂ ਉਮੀਦਵਾਰ ਸ੍ਰੀ ਹਰਵਿੰਦਰ ਸਿੰਘ ਨਿੱਪੀ ਦੀਆਂ ਵਿਸ਼ਾਲ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਰਾਜਪੁਰਾ ਤੋਂ ਵਿਧਾਇਕ ਸ੍ਰੀ ਹਰਦਿਆਲ ਸਿੰਘ ਕੰਬੋਜਘਨੌਰ ਤੋਂ ਵਿਧਾਇਕ ਸ੍ਰੀ ਮਦਨ ਲਾਲ ਜਲਾਲਪੁਰਪੀ.ਆਰ.ਟੀ.ਸੀ. ਦੇ ਚੇਅਰਮੈਨ ਕੇ.ਕੇ. ਸ਼ਰਮਾ ਨੇ ਵੀ ਸੰਬੋਧਨ ਕੀਤਾ।

ਇਸ ਮੌਕੇ ਸੰਤੋਖ ਸਿੰਘਨਰਿੰਦਰਪਾਲ ਲਾਲੀਚਰਨਜੀਤ ਸਿੰਘ ਵੋਹਰਾਕੇ.ਕੇ. ਸਹਿਗਲਛੱਜੂ ਰਾਮ ਸੋਫ਼ਤਸੋਨੂ ਸੰਗਰਕੁਲਦੀਪ ਸਿੰਘ ਖ਼ਾਲਸਾਸਤਿੰਦਰ ਮੋਹਨ ਸਿੰਘਨਰਿੰਦਰ ਸਿੰਘ ਨੀਟੂਕੰਵਲਜੀਤ ਬਿੰਨੂਪਰਮਜੀਤ ਸਿੰਘ ਮਾਟਾਐਡਵੋਕੇਟ ਜਗਜੀਤ ਕਵਾਤਰਾਜਸਪ੍ਰੀਤ ਸਿੰਘ ਸਾਹਨੀਜਸਵਿੰਦਰ ਕੋਹਲੀਮੁਨੀਸ਼ ਜਲੋਟਾਬੌਬੀ ਪੰਡਿਤਦਲੀਪ ਛੋਕਰਸੰਦੀਪ ਭੋਲਾਕਾਂਸਲਰਾਜਦੀਪ ਸਿੰਘਸਵੀਟੀਵਿਜੇ ਪੰਡਤਜਤਿੰਦਰ ਜੈਨਪੁਸ਼ਪਿੰਦਰ ਨੀਟੂਹਰਿੰਦਰ ਪਰਾਸ਼ਰਪੰਮੀ ਬੇਦੀਘਨਈਆ ਲਾਲਰਵੀ ਉਬਰਾਏਸੋਹਨ ਲਾਲ ਜਖਮੀਈਸ਼ ਕੁਮਾਰਹੈਪੀਸੰਜੇਰਜੇਸ਼ ਘਾਰੂ ਆਦਿ ਸਮੇਤ ਹੋਰ ਸੀਨੀਅਰ ਕਾਂਗਰਸੀ ਆਗੂ ਅਤੇ ਵੱਡੀ ਗਿਣਤੀ ਚ ਸਥਾਨਕ ਵਾਸੀ ਹਾਜਰ ਸਨ।

Share Button

Leave a Reply

Your email address will not be published. Required fields are marked *