ਪਰਛਾਵਾਂ

ss1

ਪਰਛਾਵਾਂ

ਰਾਣੋ ਨੇ ਸਰਦਾਰਾਂ ਦਾ ਗੇਟ ਖੜਕਾਉਂਦਿਆਂ ਉੱਚੀ ਅਵਾਜ ‘ਚ ਕਿਹਾ, “ਕੁੜੇ ਕੁੜੀਓ ਘਰੇ ਈ ਓਂ? ”
“ਹਾਂ ਭੈਣੇ, ਘਰੇ ਈ ਆਂ ਲੰਘ ਆ” ਭੋਲੀ ਨੇ ਉੱਚੀ ਆਵਾਜ਼ ‘ਚ ਜਵਾਬ ਦਿੰਦਿਆਂ ਆਪਣੀ ਕੁੜੀ ਨੂੰ ਆਵਾਜ਼ ਮਾਰੀ,” ਜੀਤੀ ਪੁੱਤ ਪਾਣੀ ਦੇ ਤੇਰੀ ਚਾਚੀ ਨੂੰ”।ਜੀਤੀ ਤੋਂ ਪਾਣੀ ਦਾ ਗਿਲਾਸ ਫੜਦਿਆਂ ਰਾਣੋ ਨੇ ਗੱਲ ਤੋਰੀ,” ਭੈਣੇ ਗੁਰੂ ਘਰ ਸੇਵਾ ਕਰਕੇ ਆਈ ਆਂ, ਆਉਂਦੀ ਮਜਬੀਆਂ ਦੇ ਖੜ੍ਹ ਗਈ ਜਿੰਨ੍ਹਾਂ ਦਾ ਬੰਦਾ ਮਰਿਆ ਸੀ, ਪਹਿਲਾਂ ਮੈਥੋਂ ਜਾਇਆ ਨੀ ਸੀ ਗਿਆ। ਉਨ੍ਹਾਂ ਵਥੇਰਾ ਜ਼ੋਰ ਲਾਇਆ ਵੀ ਪਾਣੀ ਪੀ, ਚਾਹ ਬਣਾਉਣੇ ਆਂ, ਮੱਲੋ ਮੱਲੀ ਪਿਆਉਣ।ਤਿਹਾਈ ਮਰ ਗਈ ਪਰ ਮੈਂ ਨੀ ਆਏਂ ਵਿਹੜੇ ਕਿਸੇ ਦੇ ਪਾਣੀ ਪੀਂਦੀ।ਮੈਨੂੰ ਤਾਂ ਸੂਗ ਆਉਂਦੀ ਆ।ਤਾਂਹੀ ਸੋਚਿਆ ਵੀ ਭੋਲੀ ਕੇ ਪੀਉਂ।ਜੀਤੀ ਨੂੰ ਇਹ ਸਭ ਸੁਣ ਕੇ ਅਜਿਹਾ ਲੱਗ ਰਿਹਾ ਸੀ ਜਿਵੇਂ ਉਸਨੇ ਰਾਣੋ ਨੂੰ ਪਾਣੀ ਦੇ ਕੇ ਪਾਣੀ ਦਾ ਅਪਮਾਨ ਕੀਤਾ ਹੋਵੇ ਤੇ ਪਾਣੀ ਬੇਬਸ ਹੋ ਕੇ ਘੂਰਦਾ ਹੋਇਆ ਕਹਿ ਰਿਹਾ ਹੋਵੇ ਕਿ ਗੁਰੂਦਵਾਰੇ ਜਾਣ ਵਾਲੇ ਲੋਕਾਂ ਨੂੰ ਵੀ ਪਾਣੀ ‘ਚੋ ਜਾਤਾਂ ਦਾ ਪਰਛਾਵਾਂ ਨਜ਼ਰ ਆਉਂਦਾ ?

ਹਰਪ੍ਰੀਤ ਕੌਰ ਘੁੰਨਸ 
ਮੋ:  97795 -20194

Share Button

Leave a Reply

Your email address will not be published. Required fields are marked *