ਪਨਾਹ ਹਾਸਲ ਕਰਨ ਦੇ ਚਾਹਵਾਨਾਂ ਲਈ ਮਾਂਟਰੀਅਲ ਦੇ ਓਲੰਪਿਕ ਸਟੇਡੀਅਮ ਨੂੰ ਬਣਾਇਆ ਗਿਆ ਸ਼ੈਲਟਰ

ss1

ਪਨਾਹ ਹਾਸਲ ਕਰਨ ਦੇ ਚਾਹਵਾਨਾਂ ਲਈ ਮਾਂਟਰੀਅਲ ਦੇ ਓਲੰਪਿਕ ਸਟੇਡੀਅਮ ਨੂੰ ਬਣਾਇਆ ਗਿਆ ਸ਼ੈਲਟਰ

ਮਾਂਟਰੀਅਲ – ਮਾਂਟਰੀਅਲ ਦਾ ਜਿਹੜਾ ਸਟੇਡੀਅਮ ਕਦੇ ਓਲੰਪਿਕ ਖਿਡਾਰੀਆਂ ਦੀ ਮੇਜ਼ਬਾਨੀ ਲਈ ਵਰਤਿਆ ਜਾਂਦਾ ਸੀ ਹੁਣ ਉਸ ਨੂੰ ਆਰਜ਼ੀ ਤੌਰ ਉੱਤੇ ਪਨਾਹਗਾਹ ਬਣਾ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਗੈਰਕਾਨੂੰਨੀ ਤੌਰ ਉੱਤੇ ਅਮਰੀਕਾ-ਕੈਨੇਡਾ ਦੀ ਸਰਹੱਦ ਪਾਰ ਕਰਕੇ ਕਿਊਬਿਕ ਦਾਖਲ ਹੋਏ ਲੋਕਾਂ ਦੀ ਭਾਰੀ ਗਿਣਤੀ ਨੂੰ ਵੇਖਦਿਆਂ ਹੋਇਆਂ ਅਜਿਹਾ ਕੀਤਾ ਗਿਆ। ਪਨਾਹ ਹਾਸਲ ਕਰਨ ਦੇ ਚਾਹਵਾਨਾਂ ਲਈ ਮਾਂਟਰੀਅਲ ਦੇ ਓਲੰਪਿਕ ਸਟੇਡੀਅਮ ਵਿੱਚ 150 ਬਿਸਤਰੇ ਲਾਏ ਗਏ ਹਨ। ਬੱਸਾਂ ਵਿੱਚ ਭਰ ਕੇ ਔਰਤਾਂ, ਪੁਰਸ਼ਾਂ ਤੇ ਬੱਚਿਆਂ ਨੂੰ ਇੱਥੇ ਲਿਆਂਦਾ ਗਿਆ, ਜਿੱਥੇ ਕਿਊਬਿਕ ਰੈੱਡ ਕਰਾਸ ਦੇ ਵਾਲੰਟੀਅਰਜ਼ ਨੇ ਉਨ੍ਹਾਂ ਨੂੰ ਖਾਣਾ ਖੁਆਇਆ। ਇਨ੍ਹਾਂ ਸਾਰਿਆਂ ਲਈ ਵਾਸ਼ਰੂਮ ਫਸਿਲਿਟੀ ਤੇ ਸ਼ਾਵਰਜ਼ ਦਾ ਇੰਤਜ਼ਾਮ ਵੀ ਕੀਤਾ ਗਿਆ ਹੈ। ਅਜਿਹਾ ਪਹਿਲੀ ਵਾਰੀ ਹੋਇਆ ਹੈ ਕਿ ਓਲੰਪਿਕ ਸਟੇਡੀਅਮ ਨੂੰ ਸ਼ਰਨਾਰਥੀਆਂ ਲਈ ਵਰਤਿਆ ਜਾ ਰਿਹਾ ਹੋਵੇ। ਸ਼ਰਨਾਰਥੀਆਂ ਵਿੱਚੋਂ ਬਹੁਤੇ ਹਾਇਤੀ ਵਾਸੀ ਹਨ ਜਿਹੜੇ ਅਮਰੀਕਾ ਤੋਂ ਇਸ ਡਰੋਂ ਭੱਜ ਆਏ ਕਿ ਜਦੋਂ ਓਬਾਮਾ ਯੁਗ ਦੀਆਂ ਨੀਤੀਆਂ ਖ਼ਤਮ ਹੋਣਗੀਆਂ ਤਾਂ ਉਨ੍ਹਾਂ ਨੂੰ ਡੀਪੋਰਟ ਕਰ ਦਿੱਤਾ ਜਾਵੇਗਾ।
2010 ਵਿੱਚ ਆਏ ਜ਼ਬਰਦਸਤ ਭੂਚਾਲ ਮਗਰੋਂ ਇਨ੍ਹਾਂ ਨੂੰ ਆਰਜ਼ੀ ਪ੍ਰੋਟੈਕਟਿਡ ਸਟੇਟਸ ਦਿੱਤਾ ਗਿਆ ਸੀ ਤੇ ਉਹ ਜਨਵਰੀ ਵਿੱਚ ਮੁੱਕ ਗਿਆ।
ਜੇ ਇਹ ਪ੍ਰੋਗਰਾਮ 2018 ਤੱਕ ਨਹੀਂ ਵਧਾਇਆ ਜਾਂਦਾ ਤਾਂ 60,000 ਦੇ ਨੇੜੇ ਤੇੜੇ ਹਾਇਤੀਅਨਜ਼ ਨੂੰ ਅਮਰੀਕਾ ਤੋਂ ਬਾਹਰ ਨਿਕਲਣ ਲਈ ਮਜਬੂਰ ਕੀਤਾ ਜਾ ਸਕਦਾ ਸੀ। ਮਾਂਟਰੀਅਲ ਨਾਰਥ ਦੇ ਮਲਟੀ ਐਥਨਿਕ ਕਮਿਊਨਿਟੀ ਸੈਂਟਰ ਦੇ ਗੁਈਲਾਮੇ ਆਂਦਰੇ ਨੇ ਦੱਸਿਆ ਕਿ ਮਾਂਟਰੀਅਲ ਵਿੱਚ ਪਨਾਹ ਹਾਸਲ ਕਰਨ ਦੇ ਕਈ ਚਾਹਵਾਨਾਂ ਕੋਲ ਉਹ ਘਰ ਹੀ ਨਹੀਂ ਬਚੇ ਜਿੱਥੇ ਉਹ ਪਰਤ ਕੇ ਜਾ ਸਕਣ। ਉਨ੍ਹਾਂ ਆਖਿਆ ਕਿ ਹਾਇਤੀ ਵਿੱਚ ਇਨ੍ਹਾਂ ਦਾ ਸੱਭ ਕੁੱਝ ਖਤਮ ਹੋ ਚੁੱਕਿਆ ਹੈ ਕੋਈ ਚੀਜ਼ ਜਾਂ ਥਾਂ ਨਹੀਂ ਬਚੀ।
ਇਸ ਸਾਲ ਵੀ ਕੈਨੇਡਾ ਨੂੰ ਗੈਰਕਾਨੂੰਨੀ ਤੌਰ ਉੱਤੇ ਪਨਾਹ ਹਾਸਲ ਕਰਨ ਵਾਲਿਆਂ ਦੀ ਵੱਡੀ ਗਿਣਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਊਬਿਕ ਬਾਰਡਰ ਇਸ ਕੰਮ ਲਈ ਸੱਭ ਤੋਂ ਪਸੰਦੀਦਾ ਥਾਂ ਬਣ ਗਈ ਹੈ। ਜਨਵਰੀ ਵਿੱਚ ਤੇ ਜੂਨ ਦੇ ਅੰਤ ਵਿੱਚ ਅਮਰੀਕਾ-ਕੈਨੇਡਾ ਸਰਹੱਦ ਪਾਰ ਕਰਨ ਵਾਲੇ ਕ੍ਰਮਵਾਰ 4,345 ਤੇ 3,350 ਲੋਕ ਕਿਊਬਿਕ ਵਿੱਚ ਹੀ ਦਾਖਲ ਹੋਏ।
ਮਾਂਟਰੀਅਲ ਦੇ ਮੇਅਰ ਡੈਨਿਸ ਕੌਡੇਰੇ ਨੇ ਟਵਿੱਟਰ ਉੱਤੇ ਇਨ੍ਹਾਂ ਸਾਰਿਆਂ ਦਾ ਸਵਾਗਤ ਕੀਤਾ ਤੇ ਆਖਿਆ ਕਿ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੀਆਂ ਇਮੀਗ੍ਰੇਸ਼ਨ ਸਬੰਧੀ ਨੀਤੀਆਂ ਕਾਰਨ ਹੀ ਇਹ ਸੱਭ ਹੋ ਰਿਹਾ ਹੈ। ਸਟੇਡੀਅਮ ਨੂੰ ਇਸ ਲਈ ਬਦਲ ਵਜੋਂ ਚੁਣਿਆ ਗਿਆ ਹੈ ਕਿਉਂਕਿ ਮਾਂਟਰੀਅਲ ਦੇ ਸੈ?ਲਟਰਜ਼ ਪਹਿਲਾਂ ਹੀ ਭਰ ਚੁੱਕੇ ਹਨ। ਤਿੰਨ ਦਿਨਾਂ ਵਿੱਚ ਇਸ ਸਟੇਡੀਅਮ ਨੂੰ ਲੋਕਾਂ ਲਈ ਤਿਆਰ ਕੀਤਾ ਗਿਆ।

Share Button

Leave a Reply

Your email address will not be published. Required fields are marked *