ਪਨਬਸ ਵਰਕਰਾਂ ਨੇ ਕੀਤੀ ਪੱਟੀ ਡਿਪੂ ਵਿਖੇ 7 ਵੇੇ ਦਿਨ ਬਾਦਲ ਸਰਕਾਰ ਖਿਲਾਫ ਨਾਰੇਬਾਜ਼ੀ

ss1

ਪਨਬਸ ਵਰਕਰਾਂ ਨੇ ਕੀਤੀ ਪੱਟੀ ਡਿਪੂ ਵਿਖੇ 7 ਵੇੇ ਦਿਨ ਬਾਦਲ ਸਰਕਾਰ ਖਿਲਾਫ ਨਾਰੇਬਾਜ਼ੀ
ਮੰਗਾਂ ਨਾ ਮੰਨੇ ਜਾਣ ਕਰਕੇ ਸ਼ੰਘਰਸ ਕਰਨ ਦੀ ਚੇਤਾਵਨੀ

ਪੱਟੀ, 14 ਦਸੰਬਰ (ਅਵਤਾਰ ਢਿਲੋ): ਪੰਜਾਬ ਰੋਡਵੇਜ਼ ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਸੱਦੇ ਤੇ ਪੱਟੀ ਡਿੱਪੂ ਵਿਖੇ 7 ਵੇ ਦਿਨ ਵੀ ਪਨਬਸ ਦਾ ਚੱਕਾ ਜਾਮ ਕਰਕੇ ਬਾਦਲ ਸਰਕਾਰ ਖਿਲਾਫ ਪਨਬਸ ਕਾਮਿਆਂ ਨਾਰੇਬਾਜ਼ੀ ਕੀਤੀ। ਪ੍ਰਧਾਨ ਗੁਰਬਿੰਦਰ ਸਿੰਘ ਤੇ ਜਰਨਲ ਸੱਕਤਰ ਵਜ਼ੀਰ ਸਿੰਘ ਨੇ ਕਿਹਾ ਕਿ ਬੀਤੇ ਦਿਨ ਜਲ਼ੰਧਰ ਵਿਖੇ ਯੂਨੀਅਨ ਵੱਲੋ ਫੈਸਲਾ ਕੀਤਾ ਕਿ 15 ਦਸੰਬਰ ਨੂੰ 3 ਵਜ਼ੇ ਮੁੱਖ ਮੰਤਰੀ ਨਾਲ ਚੰਡੀਗੜ ਵਿਖੇ ਮੀਟਿੰਗ ਹੋਣੀ ਹੈ। ਉਨਾਂ ਕਿਹਾ ਕਿ ਸਰਕਾਰ ਵੱਲੋ ਹਰੇਕ ਮੀਟਿੰਗ ਵਿਚ ਲਾਰਾ ਲਾ ਕੇ ਮੰਗਾਂ ਪਨਬਸ ਵਰਕਰ ਪੱਕੇ ਕਰਨਾ, ਵਧੇ ਹੋਏ ਤਨਖਾਹ ਗਰੇਡ ਨੂੰ ਲਾਗੂ ਕਰਨਾ, ਵਰਕਸ਼ਾਪਾਂ ਵਿਚ ਸਮਾਨ ਉਪਲਬਧ ਕਰਨਾ, ਉਵਰਟਾਈਮ ਦੇਣਾ ਤੇ ਹੋਰਨਾਂ ਮੰਗਾਂ ਨੂੰ ਨਹੀ ਮੰਨਿਆਂ ਜਾਂਦਾ। ਉਕਤ ਆਗੂਆਂ ਨੇ ਅੱਜ ਫੈਸਲਾ ਕੀਤਾ ਕਿ ਪਨਬਸ ਕਾਮਿਆਂ ਦੀ ਮੰਗਾਂ ਨੂੰ ਜਦੋ ਤੱਕ ਸਰਕਾਰ ਲਾਗੂ ਨਹੀ ਕਰਦੀ ਉਨਾਂ ਚਿਰ ਅਣਮਿੱਥੇ ਸਮੇ ਲਈ 18 ਡਿਪੂ ਵਰਕਰਾਂ ਵੱਲੋ ਹੜਤਾਲ ਜਾਰੀ ਰਹੇਗੀ ਤੇ ਅਗਲਾ ਕਦਮ ਭੁੱਖ ਹੜਤਾਲ ਸ਼ੁਰੂ ਕੀਤੀ ਜਾ ਰਹੀ ਹੈ। ਇਸ ਮੌਕੇ ਦਿਲਬਾਗ ਸਿੰਘ, ਤਰਸੇਮ ਵੋਹਰਾ ਮੀਤ ਪ੍ਰਧਾਂਨ, ਕੈਸ਼ੀਅਰ ਸਤਨਾਮ ਸਿੰਘ, ਸਲਵਿੰਦਰ ਸਿੰਘ, ਵੀਰਮ ਜੰਡ ਪ੍ਰੈਸ ਸੱਕਤਰ, ਜਸਬੀਰ ਸਿੰਘ, ਸੁਖਦੇਵ ਸਿੰਘ, ਉਕਾਰ ਸਿੰਘ, ਰਵਿੰਦਰ ਰੋਮੀ, ਕੁਲਦੀਪ ਸਿੰਘ, ਹਰਮਿੰਦਰ ਸਿੰਘ, ਅਮਰਜੀਤ ਸਿੰਘ, ਸੁਖਚੈਨ ਸਿੰਘ, ਮਨਜੀਤ ਸਿੰਘ, ਦਵਿੰਦਰਜੀਤ ਸਿੰਘ, ਅਮਰਜੀਤ ਸਿੰਘ ਗਿਲ, ਬਲਜਿੰਦਰ ਸਿੰਘ, ਸੁਖਰਾਜ ਸਿੰਘ, ਕੁਲਦੀਪ ਸਿੰਘ, ਜੋਗਿੰਦਰ ਸਿੰਘ, ਗੁਰਜੰਟ ਸਿੰਘ, ਅਵਤਾਰ ਸਿੰਘ, ਪਰਮਜੀਤ ਕੈਰੋਂ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *