Thu. Apr 9th, 2020

ਪਦਾਰਥਕ ਦੌਲਤ ਦੀ ਬਜਾਇ ਕੁਦਰਤੀ ਦੌਲਤ ਨੂੰ ਬਚਾਉਣ ਦੀ ਲੋੜ

ਪਦਾਰਥਕ ਦੌਲਤ ਦੀ ਬਜਾਇ ਕੁਦਰਤੀ ਦੌਲਤ ਨੂੰ ਬਚਾਉਣ ਦੀ ਲੋੜ

ਵਾਤਾਵਰਣ ਨਿਘਾਰ ਦਾ ਮੁੱਖ ਕਾਰਨ ਮਨੁੱਖੀ ਲਾਲਚ : ਪ੍ਰੋ. ਬਹਿਲ
ਵਾਤਾਵਰਣ ਸੰਤੁਲਨ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ ਅਨੁਸਾਰ ਜੀਵਨ ਬਸਰ ਕਰਨ ਦੀ ਲੋੜ

ਅੰਮ੍ਰਿਤਸਰ, 12 ਫਰਵਰੀ (ਨਿਰਪੱਖ ਆਵਾਜ਼): ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ, ਪ੍ਰੋ. ਸਰਬਜੋਤ ਸਿੰਘ ਬਹਿਲ ਨੇ ਕਿਹਾ ਹੈ ਕਿ ਅੱਜ ਜਦੋਂ ਸਾਰਾ ਵਿਸ਼ਵ ਵਾਤਾਵਰਣ ਵਿਚ ਆ ਰਹੇ ਵੱਡੇ ਵਿਗਾੜ ਤੋਂ ਅਵੇਸਲਾ ਹੋ ਪਦਾਰਥਕ ਦੌਲਤ ਦੇ ਅੰਨ੍ਹੇਵਾਹ ਚਕਰਵਿਊ ਵਿਚ ਫਸਦਾ ਜਾ ਰਿਹਾ ਹੈ ਅਤੇ ਇਸ ਅਸਲੀਅਤ ਨੂੰ ਭੁੱਲ ਗਿਆ ਹੈ ਕਿ ਪਦਾਰਥ ਉਹ ਦੌਲਤ ਹੈ ਜਿਸ ਨੂੰ ਬਣਾਇਆ, ਕਮਾਇਆ ਅਤੇ ਇਕੱਤਰ ਕੀਤਾ ਜਾ ਸਕਦਾ ਹੈ ਪਰ ਜੰਗਲ, ਹਵਾ, ਪਾਣੀ ਆਦਿ ਰੂਪੀ ਅਨਮੋਲ ਦੌਲਤਾਂ ਦੇ ਭੰਡਾਰ ਜੋ ਮਨੁੱਖੀ ਲਾਲਚ ਕਾਰਨ ਪ੍ਰਦੂਸ਼ਤ ਹੋ ਕੇ ਹੱਥੋਂ ਨਿਕਲਦੇ ਜਾ ਰਹੇ, ਇਨ੍ਹਾਂ ਦੀ ਅਣਹੋਂਦ ਧਰਤੀ ਨੂੰ ਨਾਂ ਰਹਿਣਯੋਗ ਨਰਕ ਵਿਚ ਤਬਦੀਲ ਕਰ ਦੇਵੇਗੀ। ਸਾਨੂੰ ਸਾਡੇ ਅਨੁਸ਼ਾਸਨਾਂ ਤੋਂ ਉਪਰ ਉੱਠ ਕੇ ਵਿਸ਼ਵ ਭਰ ਵਿੱਚ ਵਾਤਾਵਰਣ ਦੇ ਵਿਗਾੜ ਦੇ ਮੁੱਦੇ ਨੂੰ ਇਕਜੁੱਟ ਹੋ ਕੇ ਹੱਲ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।”
ਉਹ ਅੱਜ ਯੂਨੀਵਰਸਿਟੀ ਦੇ ਯੂ.ਜੀ.ਸੀ. ਮਨੁੱਖੀ ਸਰੋਤ ਤੇ ਵਿਕਾਸ ਕੇਂਦਰ ਵਿਖੇ `ਵਾਤਾਵਰਣ ਜਾਗਰੂਕਤਾ` ਵਿਸ਼ੇ `ਤੇ ਸ਼ਰੂ ਹੋਏ ਇਕ ਹਫਤੇ ਦੇ ਸ਼ਾਰਟ ਟਰਮ ਕੋਰਸ ਦੇ ਉਦਘਾਟਨੀ ਸੈਸ਼ਨ ਮੌਕੇ ਸੰਬੋਧਨ ਕਰ ਰਹੇ ਸਨ। ਇਸ ਕੋਰਸ ਵਿਚ ਵੱਖ ਵੱਖ ਰਾਜਾਂ ਦੇ ਅਕਾਦਮਿਕ ਅਦਾਰਿਆਂ ਤੋਂ 27 ਅਧਿਆਪਕ ਭਾਗ ਲੈ ਰਹੇ ਹਨ।
ਆਪਣੇ ਸੰਬੋਧਨ ਨੂੰ ਜਾਰੀ ਰੱਖਦਿਆਂ, ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਵਾਤਾਵਰਣ ਵਿਗਾੜ ਦੀ ਇਸ ਮਹੱਤਵਪੂਰਨ ਚੁਣੌਤੀ ਦਾ ਸਾਹਮਣਾ ਉਦੋਂ ਹੀ ਕੀਤਾ ਜਾ ਸਕਦਾ ਹੈ, ਜੇ ਵੱਖ ਵੱਖ ਵਿਸ਼ਿਆਂ ਨਾਲ ਸਬੰਧਤ ਵਿਦਵਾਨ ਵੱਡੀ ਪੱਧਰ `ਤੇ ਵਾਤਾਵਰਣ ਮਾਹਿਰਾਂ, ਸਮਾਜ ਸੇਵੀ ਸੰਸਥਾਵਾਂ ਅਤੇ ਆਮ ਲੋਕਾਂ ਨਾਲ ਮਿਲ ਕੇ ਕੰਮ ਕਰਨ। ਉਨ੍ਹਾਂ ਵਾਤਾਵਰਣ ਦੇ ਇਸ ਹੇਠਲੇ ਪੱਧਰ ਤਕ ਵਿਗਾੜ ਲਈ ਮਨੁੱਖਜਾਤੀ ਦੇ ਅਥਾਹ ਲਾਲਚ ਵੱਲ ਇਸ਼ਾਰਾ ਕਰਦਿਆਂ, ਕਿਹਾ ਕਿ ਅੱਜ ਦੀ ਮਨੁੱਖਤਾ ਪਦਾਰਥਕ ਦੌਲਤ ਦੇ ਅੰਨ੍ਹੇਵਾਹ ਚੱਕਰ ਵਿਚ ਹੈ, ਬਦਕਿਸਮਤੀ ਨਾਲ, ਇਸ ਅਸਲੀਅਤ ਨੂੰ ਭੁੱਲ ਗਈ ਹੈ ਕਿ ਇਹ ਪਦਾਰਥਕ ਦੌਲਤ ਹੈ, ਜਿਸ ਨੂੰ ਬਣਾਇਆ ਜਾ ਸਕਦਾ ਹੈ ਕੁਦਰਤੀ ਦੌਲਤ ਜਾਂ ਵਾਤਾਵਰਣ ਮਨੁੱਖਤਾ ਦੀ ਅਜੌਕੀ ਸ਼ਕਤੀ ਤੋਂ ਪਰੇ ਦੀ ਬਾਤ ਹੈ ਜਿਸ ਨੂੰ ਵਾਪਿਸ ਲਿਆਉਣਾ ਲਗਪਗ ਨਾਮੁਮਕਿਨ ਹੈ।
ਸ੍ਰੀ ਗੁਰੂ ਨਾਨਕ ਦੇਵ ਬਾਣੀ ਦੀਆਂ ਤੁਕਾਂ ਦਾ ਹਵਾਲਾ ਦਿੰਦਿਆਂ ਪ੍ਰੋ. ਬਹਿਲ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਪੰਜ ਸਦੀਆਂ ਪਹਿਲਾਂ ਮਨੁੱਖਤਾ ਲਈ ਕੁਦਰਤ ਦੀ ਅਸਲ ਕੀਮਤ ਨੂੰ ਸਮਝਦਿਆਂ ਕੁਦਰਤ ਦੇ ਅਨੁਕੂਲ ਜੀਵਨ ਬਸਰ ਕਰਨ ਦਾ ਉਪਦੇਸ਼ ਦਿੱਤਾ ਸੀ। ਉਨ੍ਹਾਂ ਕਿਹਾ ਕਿ ਵਿਸ਼ਵ ਭਰ ਵਿੱਚ ਪ੍ਰਚਲਿਤ ਰਾਜਨੀਤਿਕ ਪ੍ਰਣਾਲੀਆਂ, ਜੋ ਵਾਤਾਵਰਣ ਦੇ ਵਿਗਾੜ ਜਿਹੇ ਨਾਜ਼ੁਕ ਵਿਸ਼ੇ `ਤੇ ਕੋਈ ਵਿਚਾਰ ਕੀਤੇ ਬਗੈਰ ਵੱਧ ਤੋਂ ਵੱਧ ਪਦਾਰਥਕ ਦੌਲਤ ਪੈਦਾ ਕਰਨ ਵਿੱਚ ਵਿਸ਼ਵਾਸ ਰੱਖਦੀਆਂ ਹਨ, ਨੂੰ ਵੀ ਮਨੁੱਖੀ ਹੋਂਦ ਨਾਲ ਸਬੰਧਤ ਇਸ ਨਾਜ਼ੁਕ ਮੁੱਦੇ ਵੱਲ ਅਤਿ ਗੰਭੀਰਤਾ ਨਾਲ ਧਿਆਨ ਦੇਣ ਦੀ ਲੋੜ ਹੈ।
ਸੈਂਟਰ ਦੇ ਡਾਇਰੈਕਟਰ ਪ੍ਰੋ. ਆਦਰਸ਼ ਪਾਲ ਵਿਗ ਨੇ ਮੁੱਖ ਮਹਿਮਾਨ ਅਤੇ ਅਧਿਆਪਕਾਂ ਦਾ ਸਵਾਗਤ ਕਰਦਿਆਂ ਸੈਂਟਰ ਦੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਇਆ ਅਤੇ ਕੋਰਸ ਦੇ ਵਿਸ਼ੇ ਅਤੇ ਵਿਸਥਾਰ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਅਧਿਆਪਨ ਇਕ ਅਜਿਹਾ ਕਿੱਤਾ ਜੋ ਸਿੱਧਾ ਸਾਡੇ ਸਮਾਜ ਦੇ ਭਵਿੱਖ ਨਿਰਧਾਰਨ ਨਾਲ ਸਬੰਧ ਰੱਖਦਾ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਭਾਈਚਾਰਾ ਵਿਸ਼ਵ ਪੱਧਰ `ਤੇ ਵਾਪਰ ਰਹੀਆਂ ਤਬਦੀਲੀਆਂ ਅਤੇ ਬਦਲ ਰਹੇ ਸਮਾਜ ਵਿਚ ਨਾਕਾਰਾਤਮਕ ਰੁਝਾਨਾਂ ਨੂੰ ਠੀਕ ਦਿਸ਼ਾ ਪ੍ਰਦਾਨ ਕਰਨ ਲਈ ਅਹਿਮ ਭੂਮਿਕਾ ਨਿਭਾਅ ਸਕਦਾ ਹੈ।
ਕੋਰਸ ਕੋਆਡੀਨੇਟਰ ਅਤੇ ਜ਼ੂਆਲੋਜੀ ਵਿਭਾਗ ਤੋਂ ਡਾ. ਪੂਜਾ ਓਹਰੀ ਨੇ ਹਿੱਸਾ ਲੈਣ ਵਾਲਿਆਂ ਨੂੰ ਕੋਰਸ ਦੇ ਤਕਨੀਕੀ ਨੁਕਤਿਆਂ ਬਾਰੇ ਜਾਣਕਾਰੀ ਦਿੱਤੀ ਡਾ. ਸਤਵਿੰਦਰ ਕੌਰ ਢਿੱਲੋਂ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਇਸ ਮੌਕੇ ਡਾ. ਮੋਹਨ ਕੁਮਾਰ, ਡਾ. ਅਰਵਿੰਦਰ ਕੌਰ ਅਤੇ ਡਾ. ਪੂਜਾ ਚੱਢ੍ਹਾ ਤੋਂ ਇਲਾਵਾ ਵਿਭਾਗ ਦੇ ਹੋਰ ਅਧਿਆਪਕ ਵੀ ਮੌਜੂਦ ਸਨ।

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: