ਪਤੀ ਵੱਲੋ ਚਰਿੱਤਰ ’ਤੇ ਛੱਕ ਦੇ ਚਲਦਿਆਂ ਔਰਤ ਵੱਲੋ ਫਾਂਸੀ ਲਗਾਕੇ ਖੁਦਕਸ਼ੀ

ਪਤੀ ਵੱਲੋ ਚਰਿੱਤਰ ’ਤੇ ਛੱਕ ਦੇ ਚਲਦਿਆਂ ਔਰਤ ਵੱਲੋ ਫਾਂਸੀ ਲਗਾਕੇ ਖੁਦਕਸ਼ੀ
ਪਤੀ ਅਤੇ ਸੱਸ ਖਿਲਾਫ 306 ਦਾ ਮੁਕੱਦਮਾਂ ਦਰਜ
ਮ੍ਰਿਤਕ ਦੇ ਭਰਾ ਵੱਲੋ ਲਗਾਏ ਦੋਸ਼ ਬੇ-ਬੁਨਿਆਦ : ਪਿੰਡ ਵਾਸੀ

1-9

ਬੋਹਾ, 30 ਜੂਨ (ਜਸਪਾਲ ਸਿੰਘ ਜੱਸੀ):ਬੋਹਾ ਥਾਨੇ ਦੇ ਪਿੰਡ ਆਲਮਪੁਰ ਮੰਦਰਾਂ ਵਿਖੇ 32 ਸਾਲ ਔਰਤ ਨੇ ਫਾਂਸੀ ਲਗਾਕੇ ਖੁਦਕਸ਼ੀ ਕਰ ਲਈ।ਮ੍ਰਿਤਕ ਦੇ ਭਰਾ ਸੱਤਪਾਲ ਸਿੰਘ ਵਾਸੀ ਮਾਨਸਾ ਦੇ ਬਿਆਨਾਂ ਮੁਤਾਬਕ ਮ੍ਰਿਤਕ ਦਾ ਪਤੀ ਉਸ ਦੀ ਭੈਣ ਦੇ ਚਰਿੱਤਰ ਉਪਰ ਛੱਕ ਕਰਦਾ ਸੀ ਜਿਸ ਕਾਰਨ ਕਈ ਵਾਰ ਦੋਸ਼ੀ ਵੱਲੋ ਮ੍ਰਿਤਕ ਦੀ ਕੁੱਟਮਾਰ ਵੀ ਕੀਤੀ ਗਈ।ਜਦਕਿ ਪਿੰਡ ਵਾਸੀਆਂ ਨੇ ਮ੍ਰਿਤਕ ਦੇ ਭਰਾ ਦੁਆਰਾ ਪੁਲਿਸ ਕੋਲ ਦਰਜ ਕਰਾਏ ਬਿਆਨਾਂ ਨੂੰ ਨਕਾਰਦਿਆਂ ਪੁਲਿਸ ਪ੍ਰਸ਼ਾਸਨ ਤੋ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰਨ ਦੀ ਮੰਗ ਕੀਤੀ ਹੈ।
ਮਾਨਸਾ ਵਾਸੀ ਮਹਿੰਦਰ ਸਿੰਘ ਦੀ ਬੇਟੀ ਜਸਪ੍ਰੀਤ ਕੌਰ ਦਾ ਵਿਆਹ ਸਾਲ 2006 ਚ ਆਲਮਪੁਰ ਮੰਦਰਾਂ ਵਾਸੀ ਜੁਗਰਾਜ ਸਿੰਘ ਨਾਲ ਹੋਇਆ ਸੀ।ਜਿਸ ਉਪਰੰਤ ਜੁਗਰਾਜ ਸਿੰਘ ਆਪਣੀ ਪਤਨੀ ਦੇ ਚਰਿੱਤਰ ਉਪਰ ਛੱਕ ਕਰਨ ਲੱਗਾ।ਜਿਸ ਨੂੰ ਲੈਕੇ ਕਈ ਵਾਰ ਲੜਾਈ-ਝਗੜਾ ਵੀ ਹੋਇਆ ਤੇ ਪਤੀ ਵੱਲੋ ਕੁੱਟ-ਮਾਰ ਵੀ ਕੀਤੀ ਜਾਂਦੀ ਰਹੀ।ਜਿਸ ਤੋ ਤੰਗ ਆਕੇ ਅੱਜ ਜਸਪ੍ਰੀਤ ਕੌਰ ਨੇ ਉਦੋ ਗਲ ਚ ਫੰਦਾ ਲਾਕੇ ਫਾਂਸੀ ਲੈ ਲਈ ਜਦ ਉਹ ਘਰ ਵਿੱਚ ਇਕੱਠਲੀ ਸੀ।ਮ੍ਰਿਤਕ ਜਸਪ੍ਰੀਤ ਕੌਰ ਆਪਣੇ ਪਿੱਛੇ 6 ਅਤੇ 7 ਸਾਲਾਂ ਦੀ ਉਪਰ ਦੇ ਦੋ ਬੇਟੇ ਛੱਡ ਗਈ ਹੈ।

ਸਤਪਾਲ ਸਿੰਘ,ਮ੍ਰਿਤਕ ਦਾ ਭਰਾ
ਮ੍ਰਿਤਕ ਦੇ ਭਰਾ ਸੱਤਪਾਲ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੋਸ਼ ਲਾਇਆ ਕਿ ਉਸ ਦਾ ਜੀਜਾ ਜੁਗਰਾਜ ਸਿੰਘ ਮੇਰੀ ਭੈਣ ਜਸਪ੍ਰੀਤ ਕੌਰ ਦੇ ਚਰਿੱਤਰ ਤੇ ਛੱਕ ਕਰਦਾ ਸੀ ਜਦਕਿ ਜੁਗਰਾਜ ਸਿੰਘ ਦੇ ਖੁਦ ਦੇ ਕਿਸੇ ਹੋਰ ਔਰਤ ਨਾਲ ਸਬੰਧ ਸਨ।

ਗੁਰਦੀਪ ਸਿੰਘ,ਪਿੰਡ ਵਾਸੀ
ਓਧਰ ਪਿੰਡ ਵਾਸੀਆਂ ਨੇ ਜਸਪ੍ਰੀਤ ਕੌਰ ਦੀ ਮੌਤ ਦੇ ਸਦਮੇ ਨੂੰ ਜਿੱਥੇ ਅਸਿਹ ਦੱਸਿਆ ਉਥੇ ਮ੍ਰਿਤਕ ਦੇ ਭਰਾ ਦੁਆਰਾ ਪਤੀ ਜੁਗਰਾਜ ਸਿੰਘ ਅਤੇ ਮਾਤਾ ਮੂਰਤੀ ਖਿਲਾਫ ਲਗਾਏ ਦੋਸ਼ਾਂ ਨੂੰ ਨਿਰਅਧਾਰ ਦੱਸਿਆ।ਉਨਾਂ ਪੁਲਿਸ ਪ੍ਰਸ਼ਾਸਨ ਤੋ ਮੰਗ ਕੀਤੀ ਕਿ ਦੋਸ਼ ਬੇਬੁਨਿਆਦ ਹੋਣ ਕਾਰਨ ਮਾਮਲੇ ਦੀ ਬਰੀਕੀ ਨਾਲ ਤਫਤੀਸ਼ ਕੀਤੀ ਜਾਵੇ।

ਸ੍ਰ.ਪ੍ਰਿਤਪਾਲ ਸਿੰਘ, ਐਸ.ਐਚ.ਓ ਬੋਹਾ ਜਿਲਾ ਮਾਨਸਾ
ਇਸ ਪੂਰੇ ਮਾਮਲੇ ਬਾਰੇ ਜਦ ਥਾਨਾ ਮੁੱਖੀ ਬੋਹਾ ਸ੍ਰ.ਪ੍ਰਿਤਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਲੜਕੀ ਦੇ ਭਰਾ ਸੱਤਪਾਲ ਸਿਘ ਦੇ ਬਿਆਨਾਂ ਦੇ ਆਧਾਰਤ ਮ੍ਰਿਤਕ ਜਸਪ੍ਰ੍ਰੀਤ ਕੌਰ ਦੇ ਪਤੀ ਜੁਗਰਾਜ ਸਿੰਘ ਅਤੇ ਸੱਸ ਮੂਰਤੀ ਕੌਰ ਦੇ ਖਿਲਾਫਾ ਆਈ.ਪੀ.ਸੀ ਦੀ ਅਧੀਨ ਧਾਰਾ 306 ਤਹਿਤ ਮੁਕੱਦਮਾਂ ਨੰਬਰ 70 ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਤਫਤੀਸ਼ ਜਾਰੀ ਹੈ।

Share Button

Leave a Reply

Your email address will not be published. Required fields are marked *

%d bloggers like this: