Sat. Aug 17th, 2019

ਪਤੀ ਦੀ ਤਨਖਾਹ ‘ਚੋਂ ਪਤਨੀ ਨੂੰ ਮਿਲੇਗਾ 30 ਫ਼ੀਸਦੀ ਗੁਜਾਰਾ ਭੱਤਾ : ਦਿੱਲੀ ਹਾਈ ਕੋਰਟ

ਪਤੀ ਦੀ ਤਨਖਾਹ ‘ਚੋਂ ਪਤਨੀ ਨੂੰ ਮਿਲੇਗਾ 30 ਫ਼ੀਸਦੀ ਗੁਜਾਰਾ ਭੱਤਾ : ਦਿੱਲੀ ਹਾਈ ਕੋਰਟ

ਦਿੱਲੀ ਹਾਈ ਕੋਰਟ ਨੇ ਆਪਣੇ ਅਹਿਮ ਫੈਸਲੇ ‘ਚ ਕਿਹਾ ਕਿ ਪਤੀ ਦੀ ਕੁੱਲ ਤਨਖਾਹ ਦਾ ਇੱਕ ਤਿਹਾਈ ਹਿੱਸਾ ਪਤਨੀ ਨੂੰ ਗੁਜਾਰਾ ਭੱਤਾ ਦੇ ਤੌਰ ‘ਤੇ ਮਿਲੇਗਾ। ਕੋਰਟ ਨੇ ਕਿਹਾ ਕਿ ਆਮਦਨ ਦੀ ਵੰਡ ਦਾ ਇਹ ਫਾਰਮੂਲਾ ਤੈਅ ਹੈ । ਇਸ ਨਿਯਮ ਦੇ ਤਹਿਤ ਜੇ ਕੋਈ ਹੋਰ ਨਿਰਭਰ ਨਾ ਹੋਵੇ ਤਾਂ ਕੁੱਲ ਤਨਖਾਹ ਦੇ ਦੋ ਹਿੱਸੇ ਪਤੀ ਕੋਲ ਅਤੇ ਇੱਕ ਹਿੱਸਾ ਪਤਨੀ ਨੂੰ ਦਿੱਤਾ ਜਾਵੇਗਾ।
ਕੋਰਟ ‘ਚ ਪਟੀਸ਼ਨ ਦਰਜ਼ ਕਰਨ ਵਾਲੀ ਮਹਿਲਾਂ ਦੀ ਅਰਜ਼ੀ ‘ਤੇ ਫੈਸਲਾ ਸੁਣਾਉਂਦੇ ਹੋਏ ਇਹ ਨਿਰਦੇਸ਼ ਦਿੱਤੇ ਕਿ ਮਹਿਲਾਂ ਨੂੰ ਪਤੀ ਦੀ ਤਨਖਾਹ ਤੋਂ 30 ਫ਼ੀਸਦੀ ਮਿਲੇਗਾ।
ਕੀ ਹੈ ਪੂਰਾ ਮਾਮਲਾ
ਮਿਲੀ ਜਾਣਕਾਰੀ ਮੁਤਾਬਿਕ ਸਾਲ 2006 ‘ਚ ਪੀੜਿਤ ਮਹਿਲਾਂ ਦਾ ਵਿਆਹ ਕੇਂਦਰੀ ਉਦਯੋਗਿਕ ਸੁਰੱਖਿਆ ਫੋਰਸ (ਸੀਆਈਐਸਐਫ) ਵਿੱਚ ਤਾਇਨਾਤ ਇੰਸਪੈਕਟਰ ਨਾਲ ਹੋਇਆ ਸੀ। ਆਪਸੀ ਵਿਵਾਦ ਕਾਰਨ 6 ਮਹੀਨਿਆਂ ਬਾਅਦ ਦੋਨੋਂ ਵੱਖ ਹੋ ਗਏ ।  ਇਸ ਤੋਂ ਬਾਅਦ ਮਹਿਲਾਂ ਨੇ ਗੁਜਾਰੇ ਭੱਤੇ ਲਈ ਕੋਰਟ ‘ਚ ਪਟੀਸ਼ਨ ਦਰਜ਼ ਕੀਤੀ ।
ਪਟੀਸ਼ਨ ‘ਤੇ ਕੋਰਟ ਨੇ 21 ਫਰਵਰੀ 2008 ਨੂੰ ਮਹਿਲਾਂ ਨੂੰ  ਗੁਜਾਰਾ ਭੱਤਾ ਤੈਅ ਕੀਤਾ । ਨਿਰਦੇਸ਼ ਮੁਤਾਬਿਕ ਪਤੀ ਦੀ ਤਨਖਾਹ ਦਾ 30 ਫ਼ੀਸਦੀ ਹਿੱਸਾ ਪਤਨੀ ਨੂੰ ਦਿੱਤਾ ਜਾਵੇਗਾ।

Leave a Reply

Your email address will not be published. Required fields are marked *

%d bloggers like this: