ਪਤਨੀਆਂ ਦੇ ਅੱਤਿਆਚਾਰਾਂ ਤੋਂ ਦੁਖੀ ਪਤੀ ਪਹੁੰਚੇ ਮਹਿਲਾ ਕਮਿਸ਼ਨ ਕੋਲ

ਪਤਨੀਆਂ ਦੇ ਅੱਤਿਆਚਾਰਾਂ ਤੋਂ ਦੁਖੀ ਪਤੀ ਪਹੁੰਚੇ ਮਹਿਲਾ ਕਮਿਸ਼ਨ ਕੋਲ
ਆਰ ਟੀ ਆਈ ਨਾਲ ਹੋਇਆ ਖੁਲਾਸਾ

ਤਪਾ ਮੰਡੀ, 11 ਮਈ (ਨਰੇਸ਼ ਗਰਗ) ਮਹਿਲਾਵਾਂ ਤੇ ਅੱਤਿਆਚਾਰ ਰੋਕਣ ਲਈ ਸਰਕਾਰ ਵੱਲੋਂ ਬਹੁਤ ਸਖ਼ਤ ਕਾਨੂੰਨ ਬਣਾਏ ਹੋਏ ਹਨ। ਜ਼ਿਲਾ ਪੱਧਰ ਤੇ ਪੁਲਿਸ ਦੇ ਮਹਿਲਾ ਵਿੰਗ ਅਤੇ ਰਾਜ ਪੱਧਰ ਤੇ ਮਹਿਲਾ ਕਮਿਸ਼ਨ ਦਾ ਗਠਨ ਕੀਤਾ ਹੋਇਆ ਹੈ। ਜਿੱਥੇ ਮਹਿਲਾਵਾਂ ਆਪਣੇ ਤੇ ਹੋਏ ਅੱਤਿਆਚਾਰਾਂ ਦੀ ਸ਼ਿਕਾਇਤ ਕਰ ਸਕਦੀਆਂ ਹਨ ਪਰ ਕੁਝ ਥਾਵਾਂ ਤੇ ਇਸ ਦੇ ਉਲਟ ਹੀ ਹੁੰਦਾ ਹੈ। ਪੁਰਸ਼ ਮਹਿਲਾ ਅੱਤਿਆਚਾਰ ਤੋਂ ਦੁਖੀ ਹੁੰਦੇ ਹਨ। ਪਰ ਉਨਾਂ ਪਾਸ ਸ਼ਿਕਾਇਤ ਤੇ ਸੁਣਵਾਈ ਲਈ ਕੋਈ ਫੋਰਮ ਨਹੀਂ ਹੁੰਦਾ। ਮਹਿਲਾ ਕਮਿਸ਼ਨ ਪਾਸ ਪੁਰਸ਼ਾਂ ਵੱਲੋਂ ਕੀਤੀਆਂ ਸ਼ਿਕਾਇਤਾਂ ਸਬੰਧੀ ਅਤੇ ਮਹਿਲਾ ਕਮਿਸ਼ਨ ਪੰਜਾਬ ਦੀ ਕਾਰਗੁਜਾਰੀ ਜਾਣਨ ਲਈ ਲੋਕ ਸੂਚਨਾ ਕਾਨੂੰਨ ਤਹਿਤ ਪੱਤਰ ਲਿਖਕੇ ਚੇਅਰਮੈਨ ਮਹਿਲਾ ਕਮਿਸ਼ਨ ਜਸਵੀਰ ਕੌਰ ਨੇ ਜੋ ਜਾਣਕਾਰੀ ਭੇਜੀ ਉਸ ਮੁਤਾਬਿਕ ਪੰਜਾਬ ਰਾਜ ਮਹਿਲਾ ਕਮਿਸ਼ਨ ਵਿਖੇ ਸਾਲ 2014 ਵਿੱਚ ਘਰੇਲੂ ਕਲੇਸ ਅਤੇ ਅੱਤਿਆਚਾਰ ਮਹਿਲਾਵਾਂ ਦੀਆਂ 581 ਸ਼ਿਕਾਇਤਾਂ ਅਤੇ 2015 ਵਿੱਚ 509 ਸ਼ਿਕਾਇਤਾਂ ਪ੍ਰਾਪਤ ਹੋਈਆਂ। ਇਨਾਂ ਸ਼ਿਕਾਇਤਾਂ 2014 ਵਿੱਚੋਂ 469 ਅਤੇ 2015 ਵਿੱਚ 415 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ ਹੈ। ਪੰਜਾਬ ਰਾਜ ਮਹਿਲਾ ਕਮਿਸ਼ਨ ਵਿਖੇ 1/1/2014 ਤੋਂ 31/12/2014 ਤੱਕ ਕੁੱਲ 1583 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ। ਜਿੰਨਾਂ ਵਿੱਚੋਂ 1567 ਸ਼ਿਕਾਇਤਾਂ ਸੈਟਲ ਕੀਤੀਆਂ ਗਈਆਂ ਅਤੇ 1/1/2015 ਤੋਂ 31/12/2015 ਤੱਕ 1480 ਸ਼ਿਕਾਇਤਾਂ ਪ੍ਰਾਪਤ ਹੋਈਆਂ, ਜਿੰਨਾਂ ਵਿੱਚੋਂ 1351 ਸ਼ਿਕਾਇਤਾਂ ਸੈਟਲ ਕੀਤੀਆਂ ਗਈਆਂ। ਪੰਜਾਬ ਰਾਜ ਮਹਿਲਾ ਕਮਿਸ਼ਨ ਪਾਸ ਪੁਰਸ਼ਾਂ ਵੱਲੋਂ ਆਪਣੀਆਂ ਪਤਨੀਆਂ ਅਤੇ ਉਨਾਂ ਦੇ ਪਰਿਵਾਰਾਂ ਵੱਲੋਂ ਅੱਤਿਆਚਾਰਾਂ ਦੀਆਂ 1/1/2014 ਤੋਂ ਲੈਕੇ 31/12/2014 ਤੱਕ 29 ਸ਼ਿਕਾਇਤਾਂ ਪ੍ਰਾਪਤ ਹੋਈਆਂ ਅਤੇ ਇਨਾਂ ਵਿੱਚੋਂ ਸਾਲ 2013 ਦੀਆਂ ਬਕਾਇਆ ਸ਼ਿਕਾਇਤਾਂ ਸਮੇਤ 42 ਸ਼ਿਕਾਇਤਾਂ ਤੇ ਮੁਨਾਸਬ ਕਾਰਵਾਈ ਕੀਤੀ ਗਈ। 1/1/2015 ਤੋਂ 31/12/2015 ਤੱਕ 41 ਸ਼ਿਕਾਇਤਾਂ ਪ੍ਰਾਪਤ ਹੋਈਆਂ। ਉਨਾਂ ਵਿੱਚੋਂ 38 ਸ਼ਿਕਾਇਤਾਂ ਤੇ ਮੁਨਾਸਬ ਕਾਰਵਾਈ ਕੀਤੀ ਗਈ। 1/4/2014 ਤੋਂ 31/3/2015 ਤੱਕ ਮਹਿਲਾ ਕਮਿਸ਼ਨ ਪੰਜਾਬ ਦਾ ਬਜਟ 71 ਲੱਖ ਰੁਪਏ ਸੀ ਪਰ ਮਹਿਲਾ ਕਮਿਸ਼ਨ ਪੰਜਾਬ ਨੇ 64,63238 ਰੁਪਏ ਖਰਚ ਕੀਤੇ ਹਨ।
ਜੋ ਵੀ ਹੈ ਪਰ ਇਹ ਸੱਚ ਹੈ ਕਿ ਮਹਿਲਾਵਾਂ ਦੇ ਘਰੇਲੂ ਕਲੇਸ ਅਤੇ ਅੱਤਿਆਚਾਰ ਦੀ ਰੋਕਥਾਮ ਜਰੂਰੀ ਹੈ। ਪਰ ਕੁਝ ਕੇਸਾਂ ਅੰਦਰ ਮਹਿਲਾਵਾਂ ਦੇ ਪੇਕੇ ਪਰਿਵਾਰ ਵੱਲੋਂ ਅਤੇ ਖੁਦ ਮਹਿਲਾਵਾਂ ਵੱਲੋਂ ਆਪਣੇ ਸਹੁਰੇ ਪਰਿਵਾਰ ਤੇ ਵੱਡੇ ਪੱਧਰੀ ਅੱਤਿਆਚਾਰ ਲਈ ਫੋਰਮ ਤਿਆਰ ਕੀਤੇ ਹਨ, ਉਥੇ ਪੁਰਸ਼ ਤੇ ਹੁੰਦੇ ਅੱਤਿਆਚਾਰ ਰੋਕਣ ਲਈ ਵੀ ਜ਼ਿਲਾ ਅਤੇ ਸਟੇਟ ਪੱਧਰ ਤੇ ਮਹਿਲਾ ਕਮਿਸ਼ਨ ਦੀ ਤਰਾਂ ਫੋਰਮ ਹੋਣਾ ਜਰੂਰੀ ਹੈ।

Share Button

Leave a Reply

Your email address will not be published. Required fields are marked *

%d bloggers like this: