Fri. Apr 19th, 2019

ਪਟੇਲ ਮੇਮੋਰੀਅਲ ਨੈਸ਼ਨਲ ਕਾਲਜ ਦੇ ਪ੍ਰਧਾਨ ਪਦ ਲਈ ਵਿਜਯ ਕੁਮਾਰ ਗੁਪਤਾ ਚੁਣੇ ਗਏ

ਪਟੇਲ ਮੇਮੋਰੀਅਲ ਨੈਸ਼ਨਲ ਕਾਲਜ ਦੇ ਪ੍ਰਧਾਨ ਪਦ ਲਈ ਵਿਜਯ ਕੁਮਾਰ ਗੁਪਤਾ ਚੁਣੇ ਗਏ

7-31 (1)ਰਾਜਪੁਰਾ (ਧਰਮਵੀਰ ਨਾਗਪਾਲ) ਬੀਤੇ ਕਈ ਸਾਲਾ ਤੋਂ ਪੰਜਾਬ ਹਰਿਆਣਾ ਹਾਈ ਕੋਰਟ ਤੱਕ ਪਹੁੰਚੇ ਵਿਵਾਦ ਵਿੱਚ ਰਹੇ ਸਥਾਨਕ ਪਟੇਲ ਮੇਮੋਰੀਅਲ ਨੈਸ਼ਨਲ ਕਾਲਜ ਵਿੱਖੇ ਹੋਈ ਮੀਟਿੰਗ ਵਿੱਚ ਸ਼੍ਰੀ ਸ਼ਾਮ ਲਾਲ ਆਨੰਦ ਚੋਣ ਅਧਿਕਾਰੀ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਸੀ ਕਿ ਪਟੇਲ ਮੇਮੋਰੀਅਲ ਨੈਸ਼ਨਲ ਕਾਲਜ ਦੀ ਵਧੇਰੇ ਤਰੱਕੀ ਲਈ ਕਾਲਜ ਦੇ ਪ੍ਰਧਾਨ ਦੀ ਚੋਣ ਮਿਤੀ 5 ਜੂਨ ਦਿਨ ਐਤਵਾਰ ਨੂੰ ਹੋਵੇਗੀ ਤੇ ਰਾਜਪੁਰਾ ਦੇ ਐਸ ਡੀ ਐਮ ਸ੍ਰ. ਬਿਕਰਮਜੀਤ ਸਿੰਘ ਸ਼ੇਰਗਿੱਲ ਦੇ ਇਲਾਵਾ 55 ਮੈਂਬਰਾਂ ਵਾਲੀ ਇਸ ਸੰਸ਼ਥਾਂ ਦੀ ਕਾਗਜ ਦਾਖਲ ਕਰਨ ਦੀ ਮਿਤੀ 31 ਮਈ ਅਤੇ 1 ਜੂਨ ਨੂੰ ਸੀ ਤੇ ਇਸ ਮੌਕੇ ਸਮੂਹ ਹਾਜਰੀਨ ਮੈਂਬਰਾਂ ਨੇ ਕਾਲਜ ਦੀ ਤਰੱਕੀ ਲਈ ਖੁਸ਼ੀ ਜਾਹਿਰ ਕੀਤੀ। ਮਿਤੀ 5 ਜੂਨ ਨੂੰ ਚੋਣਾ ਕਰਾਇਆ ਗਈਆ ਜਿਸ ਵਿੱਚ ਕਾਲਜ ਦੇ ਪ੍ਰਧਾਨ ਸ਼੍ਰੀ ਵਿਜੈ ਗੁਪਤਾ ਚਾਰਟਡ ਅਕਾਉਂਟੈਂਟ ਆਪਣੇ ਵਿਰੋਧੀ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸੁਰਿੰਦਰ ਦੱਤ ਤੋਂ 12 ਵੋਟਾ ਦੇ ਫਰਕ ਨਾਲ ਜੇਤੂ ਰਹੇ ਤੇ ਪ੍ਰਧਾਨ ਚੁਣੇ ਗਏ , ਜਦੋਂ ਕਿ ਜਨਰਲ ਸਕੱਤਰ ਦੇ ਅਹੂਦਿਆਂ ਦੇ ਲਈ ਪਹਿਲਾ ਹੀ ਸਰਬ ਸੰਮਤੀ ਚੋਣ ਕੀਤੀ ਜਾ ਚੁੱਕੀ ਹੈ ਤੇ ਸ੍ਰੀ ਰਾਜੇਸ਼ ਆਨੰਦ ਨੂੰ ਵਿੱਤ ਸਕੱਤਰ ਬਣਾਇਆ ਗਿਆ ਹੈ ਤੇ ਐਤਵਾਰ ਹੋਇਆਂ ਚੋਣਾ ਵਿੱਚ ਕੁਲ ਪਈਆਂ 52 ਵੋਟਾਂ ਵਿਚੋਂ ਵਿਜੈ ਗੁਪਤਾ ਨੂੰ 32 ਤੇ ਸੁਰਿੰਦਰ ਦੱਤ ਨੂੰ 20 ਵੋਟਾ ਤੇ ਜਨਰਲ ਸਕੱਤਰ ਪਦ ਦੇ ਲਈ ਮਹਿੰਦਰ ਸਹਿਗਲ ਨੂੰ 29 ਤੇ ਧਰਮਵੀਰ ਕਾਲਰਾ ਨੂੰ 23 ਵੋਟਾ ਪਈਆਂ ਹਨ , ਇਸੇ ਤਰਾਂ ਵਿਜੈ ਗੁਪਤਾ ਮਨੇਜਮੈਂਟ ਦੇ ਪ੍ਰਧਾਨ ਤੇ ਮਹਿੰਦਰ ਸਹਿਗਲ ਜਨਰਲ ਸਕੱਤਰ ਚੁਣੇ ਗਏ ਤੇ ਉਹਨਾਂ ਨੇ ਜੇਤੂ ਨਿਸ਼ਾਨ ਬਣਾ ਕੇ ਆਪਣੀ ਖੁਸ਼ੀਆਂ ਦਾ ਇਜਹਾਰ ਕੀਤਾ।

ਪਰ ਦੇਖਣ ਵਾਲੀ ਗੱਲ ਇਹ ਹੈ ਕਿ ਇਹੋ ਜਿਹੀ ਸਮਾਜਿਕ ਸੰਸ਼ਥਾਂ ਜਿਸਦੀ ਚੋਣ ਗੰਦੀ ਰਾਜਨੀਤੀ ਕਾਰਨ ਹੋਈ ਹੈ ਕਿਉਂਕਿ ਜੇਕਰ ਰਾਜਪੁਰਾ ਵਿੱਚ ਚੰਗੀ ਰਾਜਨੀਤੀ ਹੁੰਦੀ ਤਾਂ ਇਸ ਦਾ ਪ੍ਰਧਾਨ ਸਰਬਸੰਮਤੀ ਨਾਲ ਵੀ ਚੁਣਿਆ ਜਾ ਸਕਦਾ ਸੀ ਪਰ ਪਰਮਾਤਮਾ ਨਾ ਕਰੇ ਹੋਰਨਾਂ ਸਮਾਜਿਕ ਤੇ ਧਾਰਮਿਕ ਸੰਸ਼ਥਾਵਾਂ ਵਿੱਚ ਪ੍ਰਧਾਨ ਚੁਣਨ ਲਈ ਵੋਟਾ ਨਾ ਪੈਣ ਕਿਉਂਕਿ ਇਹੋ ਜਿਹੀਆਂ ਸੰਸ਼ਥਾਵਾਂ ਵਿੱਚ ਜੇਕਰ ਰਾਜਨੀਤੀ ਦਾਖਲ ਹੋ ਜਾਂਦੀ ਹੈ ਤਾਂ ਜਰੂਰ ਹੀ ਰਾਜਪੁਰਾ ਦੇ ਇਕਲੌਤੇ ਕਾਲਜ ਵਾਂਗ ਹੋਰਨਾ ਸੰਸ਼ਥਾਵਾਂ ਵਿੱਚ ਵੀ ਵੋਟਾ ਪੁਆਉਣ ਦਾ ਸਿਲਸਿਲਾ ਸ਼ੁਰੂ ਹੋਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।

Share Button

Leave a Reply

Your email address will not be published. Required fields are marked *

%d bloggers like this: