ਪਟੇਲ ਕਾਲਜ ਦੀ 5 ਜੂਨ ਨੂੰ ਪ੍ਰਧਾਨਗੀ ਦੀ ਚੋਣਾ ਦੀ ਤਿਆਰੀ

ss1

ਪਟੇਲ ਕਾਲਜ ਦੀ 5 ਜੂਨ ਨੂੰ ਪ੍ਰਧਾਨਗੀ ਦੀ ਚੋਣਾ ਦੀ ਤਿਆਰੀ

Photo-3
ਰਾਜਪੁਰਾ 31 ਮਈ (ਧਰਮਵੀਰ ਨਾਗਪਾਲ) ਪਿਛਲੇ ਲਗਭਗ ਦੋ ਸਾਲਾ ਤੋ ਚਰਚਾ ਵਿੱਚ ਚਲ ਰਹੇ ਅਤੇ ਰਾਜਨੀਤੀ ਦੀ ਭੇਟ ਚੜ ਰਹੇ ਪਟੇਲ ਕਾਲਜ ਦੇ ਮਨੇਜਮੈਟ ਦੀ ਚੋਣਾਂ ਸਰਬ ਸਮਤੀ ਨਾਲ 5 ਜੂਨ ਨੂੰ ਹੋਣ ਦਾ ਫੈਸਲਾ ਲਿਆ ਗਿਆ ।ਪ੍ਰਾਪਤ ਜਾਣਕਾਰੀ ਦੇ ਅਨੁਸਾਰ ਅੱਜ ਪਟੇਲ ਕਾਲਜ ਵਿੱਚ 11 ਵਜੇ ਮਨੈਜਮੇਟ ਦੇ ਮੈਬਰਾਂ ਦੀ ਚੋਣ ਸਬੰਧੀ ਇੱਕ ਮੀਟਿੰਗ ਹੋਈ ।ਮੀਟਿੰਗ ਤੋ ਬਾਅਦ ਪੱਤਰਕਾਰਾ ਨਾਲ ਗੱਲ ਬਾਤ ਕਰਦੇ ਹੋੲੋ ਰਟੀਰਨਿੰਗ ਅਫਸਰ ਐਸ ਐਲ ਅੰਨਦ ਨੇ ਦੱਸਿਆ ਕਿ ਅੱਜ ਇਹ ਮੀਟਿਗ ਪ੍ਰਧਾਨ ਸੋਹਨ ਲਾਲ ਸਾਹੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਮੈਨੂੰ ਰਟੀਰਨਿੰਗ ਅਫਸਰ ਦੀ ਜਿਮੇਵਾਰੀ ਦਿੱਤੀ ਗਈ ਹੈ । ਮੀਟਿੰਗ ਦੌਰਾਨ ਸਰਬ ਸੰਮਤੀ ਨਾਲ 5 ਜੂਨ ਨੂੰ ਪ੍ਰਧਾਨ ਦੀ ਚੌਣਾ ਦਾ ਫੈਸਲਾ ਲਿਆ ਗਿਆ ।ਜਿਸ ਵਿੱਚ ਪ੍ਰਧਾਨ ਅਤੇ ਹੋਰ ਅਹੁਦੇਦਾਰ ਆਪਣਾ ਨਾਮ 31 ਮਈ ਅਤੇ 1 ਜੂਨ ਨੂੰ ਦੇ ਸਕਦੇ ਹਨ ਅਤੇ ਇਸ ਤੋ ਬਾਅਦ ਨਾਮ ਵਾਪਸੀ ਅਤੇ 5 ਜੂਨ ਨੂੰ ਚੋਣਾ ਹਨ ।ਜਿਸ ਵਿੱਚ ਕਾਲਜ ਦੇ 55 ਮੈਬਰ ਭਾਗ ਲੈਣਗੇ।ਜਦੋ ਉਨਾ ਤੋ ਇੱਕ ਗਰੁਪ ਨਾਲ ਹੋਣ ਦੇ ਬਾਰੇ ਪੁੱਛੀਆ ਗਿਆ ਤਾਂ ਉਨਾਂ ਕਿਹਾ ਕਿ ਉਹ ਸਾਡੇ ਮੈਬਰ ਹਨ ਨਾ ਕਿ ਕੋਈ ਗਰੁਪ,ਮੀਟਿੰਗ ਲਈ ਉਹਨਾਂ ਨੂੰ ਸੱਦਾ ਦਿੱਤਾ ਗਿਆ ਸੀ ਅਤੇ 55 ਮੈਬਰਾਂ ਵਿੱਚੋ 32 ਮੈਬਰ ਹਾਜਰ ਸਨ । ਇਸ ਮੋਕੇ ਤੇ ਰਾਜਪੁਰਾ ਦੇ ਐਸ ਡੀ ਐਮ ਬਿਕਰਮ ਜੀਤ ਸਿੰਘ ਸੇਰਗੀਲ ਅਤੇ ਸਾਬਕਾ ਵਿਧਾਇਕ ਅਤੇ ਰਾਜਪੁਰਾ ਹਲਕਾ ਇੰਜਾਰਜ ਰਾਜ ਖੁਰਾਨਾ ਵੀ ਮੌਜੂਦ ਸਨ ।ਉਨਾਂ ਕਿਹਾ ਕਿ ਇਹ ਰਾਜਪੁਰਾ ਦੇ ਕਾਲਜ ਲਈ ਬਹੁਤ ਵਧੀਆ ਗੱਲ ਹੈ ਕਿ ਕਾਲਜ ਮਨੇਜਮੈਟ ਦੀ ਚੋਣਾ ਹੋ ਰਹੀਆ ਹਨ ਤੇ ਉਹਨਾਂ ਕਿਹਾ ਕਿ ਇਹ ਚੋਣਾ ਉਹ ਸਾਤੀ ਪੂਰਵਕ ਕਰਵਉਣਗੇ ।

Share Button

Leave a Reply

Your email address will not be published. Required fields are marked *