Thu. Jul 18th, 2019

ਪਟਿਆਲਾ, ਸੰਗਰੂਰ, ਮਾਨਸਾ, ਬਰਨਾਲਾ ਅਤੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਨੌਜਵਾਨ ਲਈ ਫ਼ੌਜ ‘ਚ ਭਰਤੀ ਲਈ ਰਜਿਸਟਰੇਸ਼ਨ 20 ਤੋਂ

ਪਟਿਆਲਾ, ਸੰਗਰੂਰ, ਮਾਨਸਾ, ਬਰਨਾਲਾ ਅਤੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਨੌਜਵਾਨ ਲਈ ਫ਼ੌਜ ‘ਚ ਭਰਤੀ ਲਈ ਰਜਿਸਟਰੇਸ਼ਨ 20 ਤੋਂ

ਫ਼ੌਜ ਦੇ ਆਰਮੀ ਭਰਤੀ ਦਫ਼ਤਰ, ਪਟਿਆਲਾ ਵੱਲੋਂ ਭਾਰਤੀ ਫ਼ੌਜ ‘ਚ ਵੱਖ-ਵੱਖ ਵਰਗਾਂ ਦੀ ਭਰਤੀ ਲਈ ਇੱਕ ਭਰਤੀ ਰੈਲੀ 19 ਅਗਸਤ ਤੋਂ 31 ਅਗਸਤ 2019 ਤੱਕ ਕਰਵਾਈ ਜਾ ਰਹੀ ਹੈ, ਇਸ ਰੈਲੀ ਵਿਖੇ ਪਟਿਆਲਾ ਸਮੇਤ ਸੰਗਰੂਰ, ਮਾਨਸਾ, ਬਰਨਾਲਾ ਅਤੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਨੌਜਵਾਨ ਹਿੱਸਾ ਲੈ ਸਕਣਗੇ। ਇਹ ਜਾਣਕਾਰੀ ਆਰਮੀ ਭਰਤੀ ਡਾਇਰੈਕਟਰ ਕਰਨਲ ਆਰ.ਆਰ. ਚੰਦੇਲ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਭਰਤੀ ‘ਚ ਹਿੱਸਾ ਲੈਣ ਦੇ ਚਾਹਵਾਨ ਨੌਜਵਾਨਾਂ ਲਈ ਆਨ ਲਾਇਨ ਰਜਿਸਟ੍ਰੇਸ਼ਨ ਵੈਬਸਾਇਟ www.joinindianarmy.nic.in ‘ਤੇ ਕਰਵਾਉਣੀ ਜਰੂਰੀ ਹੈ ਅਤੇ ਇਹ ਆਨ ਲਾਇਨ ਰਜਿਸਟ੍ਰੇਸ਼ਨ 20 ਜੂਨ ਤੋਂ 3 ਅਗਸਤ 2019 ਤੱਕ ਜਾਰੀ ਰਹੇਗੀ।
ਕਰਨਲ ਆਰ.ਆਰ. ਚੰਦੇਲ ਨੇ ਦੱਸਿਆ ਕਿ ਪਟਿਆਲਾ-ਸੰਗਰੂਰ ਰੋਡ ‘ਤੇ ਸਥਿਤ ਫ਼ਲਾਇੰਗ ਕਲੱਬ ਪਟਿਆਲਾ ਦੇ ਸਾਹਮਣੇ ਪਟਿਆਲਾ ਮਿਲਟਰੀ ਸਟੇਸ਼ਨ ਦੇ ਖੁੱਲ੍ਹੇ ਮੈਦਾਨ ਵਿਖੇ ਹੋਣ ਵਾਲੀ ਇਸ ਭਰਤੀ ਰੈਲੀ ਵਿੱਚ ਸਿਪਾਹੀ ਜਨਰਲ ਡਿਊਟੀ, ਸਿਪਾਹੀ ਤਕਨੀਕੀ, ਸਿਪਾਹੀ ਤਕਨੀਕੀ (ਏ.ਐਮ.ਸੀ.), ਸਿਪਾਹੀ ਕਲਰਕ, ਸਟੋਰ ਕੀਪਰ ਟੈਕਨੀਕਲ ਅਤੇ ਸਿਪਾਹੀ ਇਨਵੈਨਟਰੀ ਮਨੈਜੇਮੈਂਟ ਦੀ ਭਰਤੀ ਕੀਤੀ ਜਾਵੇਗੀ।
ਭਰਤੀ ਡਾਇਰੈਕਟਰ ਨੇ ਹੋਰ ਦੱਸਿਆ ਕਿ ਸਿਪਾਹੀ ਜਨਰਲ ਡਿਊਟੀ ਲਈ ਉਮਰ (ਜਨਮ 1 ਅਕੂਤਬਰ 1998 ਤੋਂ 1 ਅਪ੍ਰੈਲ 2002) ਸਾਢੇ 17 ਤੋਂ 21 ਸਾਲ ਕੱਦ 170 ਸੈਂਟੀਮੀਟਰ ਭਾਰ 50 ਕਿਲੋ ਤੇ ਛਾਤੀ 77 ਸੈਂਟੀਮੀਟਰ ਹੋਣ ਸਮੇਤ ਉਮੀਦਵਾਰ ਨੇ ਦਸਵੀਂ 45 ਫ਼ੀਸਦੀ ਅੰਕਾਂ ਨਾਲ ਦਸਵੀ ਪਾਸ ਕੀਤੀ ਹੋਵੇ। ਸਿਪਾਹੀ ਤਕਨੀਕੀ ਲਈ ਉਮਰ ਸਾਢੇ 17 ਤੋਂ 23 ਸਾਲ ਕੱਦ 170 ਸੈਂਟੀਮੀਟਰ ਭਾਰ 50 ਕਿਲੋ ਤੇ ਛਾਤੀ 77 ਸੈਂਟੀਮੀਟਰ ਹੋਣ ਸਮੇਤ ਉਮੀਦਵਾਰ ਨੇ ਬਾਰਵੀਂ ਸਾਇੰਸ ਵਿਸ਼ਿਆਂ ਫ਼ਿਜਿਕਸ, ਕੈਮਿਸਟਰੀ, ਮੈਥ ਤੇ ਅੰਗਰੇਜੀ 50 ਫ਼ੀਸਦੀ ਅੰਕਾਂ ਨਾਲ ਪਾਸ ਹੋਵੇ।
ਸਿਪਾਹੀ ਤਕਨੀਕੀ (ਏ.ਐਮ.ਸੀ.) ਲਈ ਉਮਰ ਸਾਢੇ 17 ਤੋਂ 23 ਸਾਲ ਕੱਦ 170 ਸੈਂਟੀਮੀਟਰ ਭਾਰ 50 ਕਿਲੋ ਤੇ ਛਾਤੀ 77 ਸੈਂਟੀਮੀਟਰ ਹੋਣ ਸਮੇਤ ਉਮੀਦਵਾਰ ਨੇ ਬਾਰਵੀਂ ਸਾਇੰਸ ਵਿਸ਼ਿਆਂ ਫ਼ਿਜਿਕਸ, ਕੈਮਿਸਟਰੀ, ਬਾਇਲੋਜੀ ਤੇ ਅੰਗਰੇਜੀ 50 ਫ਼ੀਸਦੀ ਅੰਕਾਂ ਨਾਲ ਪਾਸ ਹੋਵੇ। ਸਿਪਾਹੀ ਕਲਰਕ, ਸਟੋਰ ਕੀਪਰ ਟੈਕਨੀਕਲ (ਐਸ.ਕੇ.ਟੀ.) ਲਈ ਉਮਰ ਸਾਢੇ 17 ਤੋਂ 23 ਸਾਲ ਕੱਦ 162 ਸੈਂਟੀਮੀਟਰ ਭਾਰ 50 ਕਿਲੋ ਤੇ ਛਾਤੀ 77 ਸੈਂਟੀਮੀਟਰ ਹੋਣ ਸਮੇਤ ਬਾਰਵੀਂ ਆਰਟਸ, ਕਾਮਰਸ ਜਾਂ ਸਾਇੰਸ ਵਿਸ਼ਿਆਂ ‘ਚ 60 ਫ਼ੀਸਦੀ ਅੰਕਾਂ ਨਾਲ ਪਾਸ ਹੋਵੇ।
ਭਰਤੀ ਡਾਇਰੈਕਟਰ ਨੇ ਹੋਰ ਦੱਸਿਆ ਕਿ ਸਾਬਕਾ ਸੈਨਿਕਾਂ ਦੇ ਆਸ਼ਰਿਤਾਂ ਸਮੇਤ ਕੌਮੀ ਤੇ ਕੌਮਾਂਤਰੀ ਖਿਡਾਰੀਆਂ ਲਈ ਨਿਯਮਾਂ ਮੁਤਾਬਕ ਕੱਦ, ਭਾਰ ਤੇ ਛਾਤੀ ‘ਚ ਛੋਟ ਹੋਵੇਗੀ ਜਦੋਂਕਿ ਰੈਲੀ ਦੀ ਜਗ੍ਹਾ ‘ਤੇ ਫ਼ਿਜੀਕਲ ਫਿਟਨੈਸ ਦਿਖਾਉਂਦਿਆਂ 1.6 ਕਿਲੋਮੀਟਰ ਦੌੜ, ਪੁਲਅੱਪਸ, 9 ਫੁੱਟ ਖੱਡਾ, ਜਿਗਜੈਗ ਬੈਲੈਂਸ ਆਦਿ ਟੈਸਟ ਪਾਸ ਕਰਨ ਵਾਲਿਆਂ ਦਾ ਮੈਡੀਕਲ ਹੋਵੇਗਾ ਅਤੇ ਬਾਅਦ ‘ਚ ਲਿਖਤੀ ਟੈਸਟ (ਸੀਈਈ) ਵੀ ਪਾਸ ਕਰਨਾ ਪਵੇਗਾ। ਭਰਤੀ ਡਾਇਰੈਕਟਰ ਨੇ ਹੋਰ ਦੱਸਿਆ ਕਿ ਉਮੀਦਵਾਰ ਕਿਸੇ ਕਿਸਮ ਦਾ ਨਸ਼ਾ ਨਾ ਵਰਤਦਾ ਹੋਵੇ ਅਤੇ ਉਸਦੇ ਸਰੀਰ ਉਪਰ ਕਿਸੇ ਕਿਸਮ ਦਾ ਟੈਟੂ ਵੀ ਨਹੀਂ ਛਪਿਆ ਹੋਣਾਂ ਚਾਹੀਦਾ।

Leave a Reply

Your email address will not be published. Required fields are marked *

%d bloggers like this: