Sat. Apr 4th, 2020

ਪਟਿਆਲਾ ਵਿਖੇ ਗੁਰਦੁਆਰਾ ਸਾਹਿਬ ਵਿੱਚ ਤਾਇਨਾਤ ਮੁਲਾਜ਼ਮ ਕੋਵਿਡੁ 19 ਨਾਲ ਨਜਿੱਠਣ ਦਾ ਦੇ ਰਹੇ ਸੁਨੇਹਾ

ਪਟਿਆਲਾ ਵਿਖੇ ਗੁਰਦੁਆਰਾ ਸਾਹਿਬ ਵਿੱਚ ਤਾਇਨਾਤ ਮੁਲਾਜ਼ਮ ਕੋਵਿਡੁ 19 ਨਾਲ ਨਜਿੱਠਣ ਦਾ ਦੇ ਰਹੇ ਸੁਨੇਹਾ

ਮਾਸਕ ਪਹਿਨਣ, ਖਘ, ਜ਼ੁਕਾਮ ਅਤੇ ਬੁਖ਼ਾਰ ਦੀ ਸ਼ਿਕਾਇਤ ‘ਤੇ ਫੌਰੀ ਡਾਕਟਰੀ ਸਲਾਹ ਅਤੇ ਇਲਾਜ ਲੈਣ ਦੀ ਦੇ ਰਹੇ ਹਨ ਪ੍ਰੇਰਨਾ

ਪਟਿਆਲਾ 22 ਮਾਰਚ (ਦਇਆ ਸਿੰਘ): ਵਿਸ਼ਵ ਭਰ ਵਿੱਚ ਫੈਲ ਚੁੱਕੇ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਸਾਵਧਾਨੀ ਪੱਖ ਤੋਂ ਸ਼੍ਰੋਮਣੀ ਕਮੇਟੀ ਪ੍ਰਬਧ ਅਧੀਨ ਕਾਰਜਸ਼ੀਲ ਮੁਲਾਜ਼ਮ ਵਧੇਰੇ ਸਰਗਰਮ ਹੋ ਗਏ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿਦ ਸਿਘ ਲੌਂਗੋਵਾਲ ਵੱਲੋਂ ਜਾਰੀ ਆਦੇਸ਼ਾਂ ਤੋਂ ਬਾਅਦ ਗੁਰਦੁਆਰਾ ਸ੍ਰੀ ਦਖਨਿਵਾਰਨ ਸਾਹਿਬ ਵਿਖੇ ਪ੍ਰਬਧਕਾਂ ਵੱਲੋਂ ਤਾਇਨਾਤ ਕੀਤੇ ਮੁਲਾਜ਼ਮ ਵੀ ਆਦੇਸ਼ਾਂ ਦੀ ਪਾਲਣਾ ਕਰਦੇ ਵਿਖਾਈ ਦੇ ਰਹੇ ਹਨ।

ਗੁਰਦੁਆਰਾ ਸ੍ਰੀ ਦਖਨਿਵਾਰਨ ਸਾਹਿਬ ਵਿਖੇ ਜੋੜੇ ਘਰਾਂ, ਕੜਾਹ ਪ੍ਰਸ਼ਾਦ ਕਾਊਂਟਰਾਂ, ਲਗਰ ਹਾਲ ਅਤੇ ਗੁਰ ਸਾਹਿਬ ਦੇ ਦਰਬਾਰ ਸਾਹਿਬ ਵਿੱਚ ਤਾਇਨਾਤ ਮੁਲਾਜ਼ਮ ਮਾਸਕ ਪਹਿਕੇ ਬਾਖਬੀ ਡਿਊਟੀ ਨਿਭਾਉਣ ਦੇ ਨਾਲੁਨਾਲ ਜਿਥੇ ਸਗਤਾਂ ਦੇ ਹੱਥਾਂ ਸੈਨੇਟਾਈਜ਼ ਕਰ ਰਹੇ ਹਨ, ਉਥੇ ਹੀ ਸਫਾਈ ਕਰਮਚਾਰੀਆਂ ਵੱਲੋਂ ਵੀ ਗੁਰਦੁਆਰਾ ਸਾਹਿਬ ਦੇ ਅਦਰ ਅਤੇ ਆਲੁੇਦੁਆਲੇ ਸਵੱਛ ਰੱਖਣ ਵਿੱਚ ਅਹਿਮ ਭਮਿਕਾ ਨਿਭਾਈ ਜਾ ਰਹੀ ਹੈ। ਗੁਰਦੁਆਰਾ ਸਾਹਿਬ ਦੀ ਡਿਸਪੈਂਸਰੀ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਕਾਰਜਸ਼ੀਲ ਤਾਇਨਾਤ ਸਟਾਫ ਵੱਲੋਂ ਵੀ ਸਗਤਾਂ ਮਾਸਕ ਪਹਿਨਣ, ਖਘ, ਜ਼ੁਕਾਮ ਅਤੇ ਬੁਖ਼ਾਰ ਦੀ ਸ਼ਿਕਾਇਤ ‘ਤੇ ਫੌਰੀ ਡਾਕਟਰੀ ਸਲਾਹ ਅਤੇ ਇਲਾਜ ਲੈਣ ਦੀ ਪ੍ਰੇਰਨਾ ਵੀ ਦਿੱਤੀ ਜਾ ਰਹੀ ਹੈ।

ਇਸ ਮੌਕੇ ਮੈਨੇਜਰ ਕਰਨੈਲ ਸਿਘ ਨਾਭਾ ਨੇ ਕਿਹਾ ਕਿ ਜਾਰੀ ਹੋਈ ਸ਼੍ਰੋਮਣੀ ਦਫਤਰ ਵੱਲੋਂ ਜਾਰੀ ਆਦੇਸ਼ਾਂ ‘ਤੇ ਸਾਵਧਾਨੀਆਂ ਲਾਗ ਕੀਤੀਆਂ ਜਾ ਰਹੀਆਂ ਅਤੇ ਮੌਜਦਾ ਹਾਲਾਤਾਂ ਵੇਖਦੇ ਹੋਏ ਸਥਿਤੀ ਨਾਲ ਨਜਿੱਠਣ ਲਈ ਸ਼੍ਰੋਮਣੀ ਕਮੇਟੀ ਮੁਲਾਜ਼ਮ ਸਰਗਰਮ ਭਮਿਕਾ ਲਈ ਪਰੀ ਤਰ੍ਹਾਂ ਸਮਰੱਥ ਹਨ। ਉਨ੍ਹਾਂ ਕਿਹਾ ਕਿ ਚੌਕਸੀ ਅਤੇ ਸਾਵਧਾਨੀ ਦੇ ਚੱਲਦਿਆਂ ਗੁਰਦੁਆਰਾ ਸਾਹਿਬ ਵਿਖੇ ਪਹਿਲਾਂ ਨਾਲੋਂ ਸਗਤਾਂ ਦੀ ਆਮਦ ਵੀ ਘਟੀ ਹੈ ਅਤੇ ਕੋਰੋਨਾ ਵਾਇਰਸ ਵਰਗੀ ਮਹਾਂਮਾਰੀ ਨਾਲ ਨਜਿੱਠਣ ਲਈ ਸਾਵਧਾਨ ਅਤੇ ਸੁਚੇਤ ਹੋਣਾ ਵੀ ਬੇਹੱਦ ਜ਼ਰਰੀ ਹੈ।

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: