ਪਟਿਆਲਾ ਬੰਬ ਕਾਂਡ: ਪੁੱਤ ਤੋਂ ਬਾਅਦ ਮਾਂ ਨੇ ਕੀਤੀ ਖੁਦਕੁਸ਼ੀ..

ss1

ਪਟਿਆਲਾ  : ਦਰਸ਼ਨ ਨਗਰ ‘ਚ ਕਥਿਤ ਤੌਰ ‘ਤੇ ਬੰਬ ਬਣਾਉਣ ਵਾਲੇ ਮਾਮਲੇ ‘ਚ ਇੱਕ ਹੋਰ ਖ਼ੁਦਕੁਸ਼ੀ ਦੀ ਖ਼ਬਰ ਹੈ। ਗ੍ਰਿਫ਼ਤਾਰ ਕੀਤੇ ਗਏ ਹਰਪ੍ਰੀਤ ਸਿੰਘ ਦੀ ਪਤਨੀ ਕਿਰਨਜੋਤ ਕੌਰ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ। ਹਰਪ੍ਰੀਤ ਸਿੰਘ ਉਹੀ ਸ਼ਖ਼ਸ ਹੈ ਜਿਸ ਦੇ ਘਰੋਂ ਪੁਲਿਸ ਨੇ ਪ੍ਰੈਸ਼ਰ ਕੁੱਕਰ ਬੰਬ ਤੇ ਹੋਰ ਹਥਿਆਰ ਬਰਾਮਦ ਕੀਤੇ ਸਨ।

ਪੁਲਿਸ ਕਾਰਵਾਈ ਤੋਂ ਡਰਦਿਆਂ ਉਸ ਦੇ ਪੁੱਤਰ ਰਜਤਵੀਰ ਸਿੰਘ ਸੋਢੀ ਨੇ ਖ਼ੁਦਕੁਸ਼ੀ ਕਰ ਲਈ ਸੀ। ਕੱਲ੍ਹ ਹਰਪ੍ਰੀਤ ਸਿੰਘ ਨੂੰ ਪਟਿਆਲਾ ਦੀ ਕੋਰਟ ਨੇ 5 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਸੀ ਅਤੇ ਅੱਜ ਉਸ ਦੀ ਪਤਨੀ ਨੇ ਵੀ ਖ਼ੁਦਕੁਸ਼ੀ ਕਰ ਲਈ ਹੈ। ਪਟਿਆਲਾ ਦੇ ਦਰਸ਼ਨ ਨਗਰ ਇਲਾਕੇ ਦੀਆਂ ਦੋ ਕੋਠੀਆਂ ‘ਚੋਂ ਪੁਲਿਸ ਨੇ ਬੰਬ ਤੇ ਹਥਿਆਰ ਬਰਾਮਦ ਕੀਤੇ ਸਨ। ਪੁਲਿਸ ਮੁਤਾਬਿਕ ਦੋਵੇਂ ਪਿਉ ਪੁੱਤ ਬੰਬ ਬਣਾਉਂਦੇ ਸੀ ਜਿਸ ਦੀ ਗੁਪਤ ਸੂਚਨਾ ਉਨ੍ਹਾਂ ਨੂੰ ਮਿਲੀ ਸੀ।

ਬੰਬਾਂ ਦੇ ਟੈਸਟਿੰਗ ਇਹ ਲੋਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨਜ਼ਦੀਕ ਪਿੰਡ ਮਹਿਮੂਦਪੁਰ ‘ਚ ਕਰਦੇ ਸਨ। ਕੱਲ੍ਹ ਸਾਰੇ ਬੰਬ ਡਿਫਿਊਜ਼ ਵੀ ਕਰ ਦਿੱਤੇ ਗਏ ਹਾਲਾਂਕਿ ਪਿਉ ਪੁੱਤ ਬੰਬ ਕਦੋਂ ਤੋਂ ਕਿਉਂ ਬਣਾਉਂਦੇ ਸਨ ਇਸ ਬਾਰੇ ਪੁਲਿਸ ਨੇ ਕੋਈ ਖ਼ੁਲਾਸਾ ਨਹੀਂ ਕੀਤਾ ਹੈ।

Share Button

Leave a Reply

Your email address will not be published. Required fields are marked *