ਪਟਿਆਲਾ ਪਿਹੋਵਾ ਰਾਜ ਮਾਰਗ ਬਣਨ ਤੋਂ ਇੱਕ ਦਿਨ ਬਾਅਦ ਟੁੱਟਣਾ ਸ਼ੁਰੂ

ਪਟਿਆਲਾ ਪਿਹੋਵਾ ਰਾਜ ਮਾਰਗ ਬਣਨ ਤੋਂ ਇੱਕ ਦਿਨ ਬਾਅਦ ਟੁੱਟਣਾ ਸ਼ੁਰੂ
ਸੜਕ ਦੀ ਹੋਵੇ ਉੱਚ ਪੱਧਰੀ ਜਾਂਚ ਹਲਕਾ ਪ੍ਰਸ਼ਾਸਨ ਸੁੱਤੀ ਨੀਂਦੋ ਜਾਗੇ: ਗੁਰਪਿਆਰ ਸਿੰਘ

5-41
ਪਟਿਆਲਾ 4 ਜੂਨ (ਪ.ਪ.) ਪਟਿਆਲਾ ਪਿਹੋਵਾ ਰਾਜ ਮਾਰਗ 10 ਸਾਲ ਬਣਨਾ ਸ਼ੁਰੂ ਹੋਇਆਂ ਸੀ ਪਰ ਬਣਨ ਤੋਂ ਅਗਲੇ ਦਿਨ ਹੀ ਇਹ ਟੁੱਟਣਾ ਸ਼ੁਰੂ ਹੋ ਗਿਆ ਨੋਜਵਾਨ ਗੁਰਪਿਆਰ ਸਿੰਘ ਨੇ ਪੰਜ਼ਾਬ ਸਰਕਾਰ ਤੇ ਦੋਸ਼ ਲਾਉਦਿਆਂ ਕਿਹਾ ਕਿ ਪਹਿਲਾ ਤਾ ਇਹ ਸੜਕ 9 ਸਾਲ ਤੱਕ ਟੁੱਟੀ ਰਹੀਂ ਕਿਸੇ ਵੀ ਐਮ.ਐਲ ਏ ਜਾ ਹਲਕਾ ਇੰਚਾਰਜ਼ ਨੇ ਇਸ ਸੜਕ ਨੂੰ ਬਣਾਉਣ ਲਈ ਸਾਰ ਨਾ ਲਈ ਇਲਾਕਾ ਨਿਵਾਸੀਆਂ ਦੇ ਰੈਲੀਆਂ ਧਰਨੇਆਂ ਤੋਂ ਬਾਅਦ ਪ੍ਰਸ਼ਾਸਨ ਸੁੱਤੀ ਨੀਦ ਤੋਂ ਜਾਗਿਆ ਤੇ ਇਸ ਸੜਕ ਨੂੰ ਬਣਾਉਣ ਦਾ ਕੰਮ ਸ਼ੁਰੂ ਹੋਇਆਂ ਨੋਜ਼ਵਾਨ ਗੁਰਪਿਆਰ ਸਿੰਘ ਰੋਹੜ ਨੇ ਦੱਸਿਆ ਕਿ ਇਸ ਸੜਕ ਨੂੰ ਬਣਾਇਆਂ ਹਲੇ ਇਕ ਦਿਨ ਹੀ ਹੋਇਆ ਹੈ ਤੇ ਇਹ ਟੁੱਟਣੀ ਸ਼ੁਰੂ ਹੋ ਗਈ ਹੈ । ਉਹਨਾਂ ਦੱਸਿਆਂ ਕਿ ਇਸ ਸੜਕ ਵਿਚ ਪਾਇਆਂ ਗਿਆ ਮੈਟੀਰਲ ਵੀ ਕਾਫੀ ਹਲਕਾ ਹੈ ਇਸ ਸੜਕ ਵਿਚ ਪਏ ਮਾਲ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ।ਤੇ ਦੋਸ਼ੀ ਪਾਏ ਜਾਣ ਤੇ ਸੜਕ ਦਾ ਜਿਸ ਨੂੰ ਵੀ ਠੇਕਾ ਦਿੱਤਾ ਗਿਆ ਹੈ ਉਸ ਖਿਲਾਫ਼ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ।ਜ਼ਿਕਰਯੋਗ ਹੈ ਕਿ ਇਸ ਟੁੱਟੀ ਸੜਕ ਤੇ ਪਹਿਲਾ ਹੀ ਕਾਫੀ ਦੁਰਘਟਨਾਵਾਂ ਵਾਪਰ ਚੁੱਕੀਆਂ ਹਨ ਤੇ ਜੋ ਨਵੀਂ ਸੜਕ ਬਣਾਈ ਜਾ ਰਹੀਂ ਹੈ ਉਹ ਸਿਰਫ ਨਾਂ ਦੀ ਹੀ ਨਵੀਂ ਸੜਕ ਹੈ ਇਸ ਦਾ ਲੇਵਲ ਵੀ ਕਾਫੀ ਉੱਚਾ ਨੀਵਾਂ ਜਾਪਦਾ ਹੈ ।ਉੱਧਰ ਹਲਕਾ ਇੰਚਾਰਜ਼ ਦੁਆਰਾ ਇਲਾਕੇ ਵਿਚ ਕੀਤੇ ਗਏ ਵਿਕਾਸ ਦੇ ਢੰਡੋਰੇ ਪਿੱਟ ਜਾ ਰਹੇ ਹਨ ।ਗੁਰਪਿਆਰ ਨੇ ਦੱਸਿਆਂ ਕਿ ਵਿਕਾਸ ਸਿਰਫ ਕਾਗਜ਼ੀ ਵਿਕਾਸ ਜਾਪ ਰਿਹਾ ਹੈ ਇਲਾਕੇ ਦੇ ਲੋਕ ਇਹੋ ਜਿਹੇ ਵਿਕਾਸ ਤੋਂ ਦੁਖੀ ਹੋ ਚੁੱਕੇ ਹਨ।ਜੇਕਰ ਇਸ ਮੈਟਰ ਤੇ ਕੋਈ ਕਾਰਵਾਈ ਨਾ ਹੋਈ ਤਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾ ਵਿਚ ਸਰਕਾਰ ਨੂੰ ਇਸ ਦਾ ਨਤੀਜ਼ਾ ਭੁਗਤਣਾ ਪਏਗਾ ।

Share Button

Leave a Reply

Your email address will not be published. Required fields are marked *

%d bloggers like this: