ਪਟਿਆਲਾ ਦੇ ਪਿੰਡਾਂ ‘ਚ ਸਿਹਤ ਜਾਗਰੂਕਤਾ ਵੈਨਾਂ ਰਾਹੀ ਦਿੱਤੀ ਜਾਵੇਗੀ ਸਿਹਤ ਸੇਵਾਵਾਂ ਸਬੰਧੀ ਜਾਣਕਾਰੀ-ਡਾ: ਸੁਰਿੰਦਰਪਾਲ

ss1

ਪਟਿਆਲਾ ਦੇ ਪਿੰਡਾਂ ‘ਚ ਸਿਹਤ ਜਾਗਰੂਕਤਾ ਵੈਨਾਂ ਰਾਹੀ ਦਿੱਤੀ ਜਾਵੇਗੀ ਸਿਹਤ ਸੇਵਾਵਾਂ ਸਬੰਧੀ ਜਾਣਕਾਰੀ-ਡਾ: ਸੁਰਿੰਦਰਪਾਲ
ਸਿਹਤ ਜਾਗਰੂਕਤਾ ਮੁਹਿੰਮ ‘ਚ ਡਾਕਟਰਾਂ ਦੀਆਂ ਟੀਮਾਂ ਵੱਲੋਂ ਹਰੇਕ ਪਿੰਡ ‘ਚ ਕੀਤਾ ਜਾਵੇਗਾ ਚੈਕਅੱਪ, ਲੈਬਾਰਟਰੀ ਟੈਸਟ

photo-2ਪਟਿਆਲਾ, 5 ਨਵੰਬਰ (ਐਚ. ਐਸ. ਸੈਣੀ): ਸਿਵਲ ਸਰਜਨ, ਪਟਿਆਲਾ ਡਾ: ਸੁਬੋਧ ਗੁਪਤਾ ਦੇ ਦਿਸ਼ਾ ਨਿਰਦੇਸ਼ਾ ਹੇਠ ਜ਼ਿਲਾ ਪਟਿਆਲਾ ਅਧੀਨ ਪੈਂਦੇ ਬਲਾਕ ਕੌਲੀ, ਕਾਲੋਮਾਜਰਾ, ਦੂਧਨਸਾਧਾ, ਸ਼ਤਰਾਣਾ, ਹਰਪਾਲਪੁਰ ਅਤੇ ਭਾਦਸੋਂ ਅਧੀਨ ਪੈਂਦੇ ਪਿੰਡਾਂ ਵਿੱਚ ਸਿਹਤ ਜਾਗਰੂਕਤਾ ਮੁਹਿੰਮ ਤਹਿਤ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਵਾਂ, ਡਾਕਟਰੀ ਚੈਕਅੱਪ ਅਤੇ ਲੈਬਾਰਟਰੀ ਜਾਂਚ ਦੇ ਲਈ ਕੈਂਪਾਂ ਦਾ ਪ੍ਰਬੰਧ ਕੀਤਾ ਗਿਆ ਹੈ। ਜ਼ਿਲਾ ਸਿਹਤ ਵਿਭਾਗ ਵੱਲੋਂ ਇਸ ਦੀ ਸ਼ੁਰੂਆਤ ਅੱਜ ਮੁੱਢਲਾ ਸਿਹਤ ਕੇਂਦਰ ਕੌਲੀ ਵਿੱਚ ਪ੍ਰੋਗਰਾਮ ਦੇ ਨੋਡਲ ਅਫਸਰ ਸੀਨੀਅਰ ਮੈਡੀਕਲ ਅਫਸਰ ਡਾ: ਅੰਜਨਾ ਗੁਪਤਾ ਅਤੇ ਸਹਾਇਕ ਨੋਡਲ ਅਫਸਰ ਬਲਾਕ ਐਕਸਟੈਸ਼ਨ ਐਜੂਕੇਟਰ ਸ੍ਰ ਸਰਬਜੀਤ ਸਿੰਘ ਦੀ ਦੇਖ-ਰੇਖ ਹੇਠ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਡਾ: ਸੁਰਿੰਦਰਪਾਲ ਜ਼ਿਲਾ ਪਰਿਵਾਰ ਭਲਾਈ ਅਫਸਰ ਪਹੁੰਚੇ ਜਦ ਕਿ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਪਟਿਆਲਾ ਸੁਖਵਿੰਦਰ ਸਿੰਘ ਟਿਵਾਣਾ, ਂਿਜਲਾ ਸਮੂਹ ਸਿੱਖਿਆ ਅਤੇ ਸੂਚਨਾ ਅਫਸਰ ਸ੍ਰੀ ਕ੍ਰਿਸ਼ਨ ਕੁਮਾਰ ਪਹੁੰਚੇ। ਇਸ ਦੌਰਾਨ ਡਾ: ਸੁਰਿੰਦਰਪਾਲ, ਡਾ: ਗੁਪਤਾ, ਬੀਡੀਪੀਓ ਟਿਵਾਣਾ ਵੱਲੋਂਂ ਸਾਂਝੇ ਤੌਰ ਤੇ ਸਿਹਤ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਪਿੰਡਾਂ ਦੇ ਲਈ ਰਵਾਨਾ ਕੀਤਾ।
ਡਾ: ਸੁਰਿੰਦਰਪਾਲ ਨੇ ਦੱਸਿਆ ਕਿ ਜ਼ਿਲਾ ਪਟਿਆਲਾ ਦੇ ਹਰੇਕ ਬਲਾਕ ਮੁੱਢਲਾ ਸਿਹਤ ਕੇਂਦਰ ਵਿੱਚ ਸਿਹਤ ਜਾਗਰੂਕਤਾ ਵੈਨ ਪਹੁੰਚੀ ਹੋਈ ਹੈ। ਜਿਸ ਰਾਹੀ ਕੌਮੀ ਸਿਹਤ ਮਿਸ਼ਨ ਅਤੇ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਿਹਤ ਸਕੀਮਾਂ ਸਬੰਧੀ ਜਾਣਕਾਰੀ ਪੋਸਟਰਾਂ, ਬੈਨਰਾਂ, ਐਲਈਡੀ ਅਤੇ ਅਨਾਊਸਮੈਂਟ ਰਾਹੀ ਦਿੱਤੀ ਜਾ ਰਹੀ ਹੈ ਉਥੇ ਨਾਲ ਹੀ ਮੈਡੀਕਲ ਅਫਸਰ, ਆਯੂਰਵੈਦਿਕ ਅਤੇ ਹੋਮੀਓਪੈਥਿਕ ਡਾਕਟਰਾਂ ਦੀਆਂ ਟੀਮਾਂ ਵੱਲੋਂ ਚੈਕਅੱਪ ਕੈਂਪ ਕਰਕੇ ਮੁਫਤ ਦਵਾਈਆਂ ਅਤੇ ਲੈਬਾਰਟਰੀ ਟੈਸਟ ਵੀ ਕੀਤੇ ਜਾ ਰਹੇ ਹਨ। ਇਸ ਜਾਗਰੂਕਤਾ ਮੁਹਿੰਮ ਨੂੰ ਸਫਲਤਾ ਪੂਰਨ ਨੇਪਰੇ ਚਾੜਨ ਦੇ ਲਈ ਬਲਾਕ ਵਿਕਾਸ ਅਤੇ ਪੰਚਾਇਤ ਵਿਭਾਗ, ਪੁਲਿਸ ਵਿਭਾਗ, ਸਰਕਾਰੀ ਸਕੂਲਾਂ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦਾ ਸਹਿਯੋਗ ਲਿਆ ਜਾ ਰਿਹਾ ਹੈ।
ਸ੍ਰੀ ਕਿਸ਼ਨ ਕੁਮਾਰ ਜ਼ਿਲਾ ਅਤੇ ਸਰਬਜੀਤ ਸਿੰਘ ਬੀਈਈ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ, ਕੈਸਰ ਕੰਟਰੋਲ ਪ੍ਰੋਗਰਾਮ, ਹੈਪਾਟਾਇਟਸ-ਬੀ, ਜਨਨੀ ਸਿਸ਼ੂ ਸੁਰੱਖਿਆ ਕਾਰਿਆਕਰਮ, ਜਨਨੀ ਸੁਰੱਖਿਆ ਯੋਜਨਾ, ਬੇਟੀ ਬਚਾਓ-ਬੇਟੀ ਪੜਾਓ, ਸਿਹਤ ਸੇਵਾਵਾਂ ਸਬੰਧੀ ਜਾਣਕਾਰੀ ਅਤੇ ਸ਼ਿਕਾਇਤ ਲਈ ਡਾਇਲ ਨੰਬਰ 104, 24&7 ਸਿਹਤ ਸੇਵਾਵਾਂ, ਦਿਮਾਗੀ ਲਕਵੇ ਦਾ ਇਲਾਜ਼, ਐਬੂਲੈਂਸ 108, ਰਾਸ਼ਟਰੀ ਬਾਲ ਸੁਰੱਖਿਆ ਕਾਰਿਆਕਰਮ, ਏਡਜ਼, ਆਯੂਸ਼ ਪ੍ਰੋਗਰਾਮਾਂ ਸਬੰਧੀ ਜਾਣਕਾਰੀ ਦੇਣ ਦੇ ਨਾਲ ਇਨਾਂ ਸਕੀਮਾਂ ਸਕੀਮਾਂ ਅਤੇ ਸਹੂਲਤਾਵਾਂ ਸਬੰਧੀ ਲਿਟਰੇਚਰ ਵੀ ਵੰਡਿਆ ਜਾ ਰਿਹਾ ਹੈ। ਇਸ ਦੌਰਾਨ ਬੀਡੀਪੀਓ ਸ੍ਰ ਟਿਵਾਣਾ ਵੱਲੋਂ ਸਿਹਤ ਵਿਭਾਗ ਵੱਲੋਂ ਚਲਾਈ ਗਈ ਸਿਹਤ ਜਾਗਰੂਕਤਾ ਮੁਹਿੰਮ ਦੀ ਸਲਾਘਾ ਕਰਦਿਆਂ ਪੰਚਾਇਤ ਵਿਭਾਗ ਵੱਲੋਂ ਪਿੰਡਾਂ ਵਿੱਚ ਪਹੁੰਚਦੀਆਂ ਟੀਮਾਂ ਨੂੰ ਪੂਰਨ ਸਹਿਯੋਗ ਦੇਣ ਦੀ ਹਮਾਇਤ ਕੀਤੀ। ਇਸ ਮੌਕੇ ਡਾ: ਮੁਹੰਮਦ ਸਾਜਿਦ, ਡਾ: ਸੁਮਨਮਦੀਪ, ਡਾ: ਰਜਨੀਸ਼, ਫਾਰਮਾਸਿਸਟ ਸੁਰਭੀ, ਸੁਖਵਿੰਦਰ ਕੌਰ, ਐਲਐਚਵੀ ਸੁਮਨ ਸ਼ਰਮਾ, ਪਰਮਜੀਤ ਸਿੰਘ ਲੈਬਾਰਟਰੀ ਤਕਨੀਸ਼ੀਅਨ, ਸਰਪੰਚ ਸਤਵਿੰਦਰ ਕੌਰ ਬੀੜ ਕੋਲੀ, ਬਲਜਿੰਦਰ ਸਿੰਘ ਸਮੇਤ ਸਮੂਹ ਸਿਹਤ ਸਟਾਫ ਹਾਜਰ ਸੀ।

Share Button

Leave a Reply

Your email address will not be published. Required fields are marked *