Thu. Jul 18th, 2019

ਪਟਿਆਲਾ ਤੋਂ ਅਗਵਾਹ ਹੋਇਆ ਬੱਚਾ ਬਰਾਮਦ

ਪਟਿਆਲਾ ਤੋਂ ਅਗਵਾਹ ਹੋਇਆ ਬੱਚਾ ਬਰਾਮਦ

24 ਅਕਤੂਬਰ ਦੀ ਸ਼ਾਮ ਨੂੂੰ ਪਟਿਆਲਾ ਦੇ ਮਨਜੀਤ ਨਗਰ ਵਿੱਚ ਆਪਣੇ ਘਰ ਦੇ ਬਾਹਰ ਖੇਡ ਰਹੇ 6 ਸਾਲਾਂ ਹਰਤੇਜਬੀਰ ਸਿੰਘ ਦੇ ਅਗਵਾਹ ਤੋਂ ਬਾਅਦ ਆਖਿਰਕਾਰ ਪਟਿਆਲਾ ਪੁਲਿਸ ਨੇ ਹਰਤੇਜਬੀਰ ਸਿੰਘ ਨੂੰ ਬਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕਰ ਲਈ ਹੈ। ਇਸਦੇ ਨਾਲ ਹੀ ਪੁਲਿਸ ਨੇ ਚਾਰ ਅਗਵਾਹਕਾਰਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ।

6 ਗੁਰਤੇਜਬੀਰ ਸਿੰਘ ਦੇ 24 ਅਕਤੂਬਰ ਦੀ ਸ਼ਾਮ ਨੂੰ ਅਗਵਾਹ ਹੋਣ ਤੋ ਬਾਅਦ ਪਟਿਆਲਾ ਪੁਲਿਸ ਵੱਲੋਂ ਆਈ ਜੀ ਪਰਮਾਰਾਜ ਸਿੰਘ ਉਮਰਾਨੰਗਲ ਦੀ ਅਗਵਾਈ ਹੇਠ ਵੱਖ ਵੱਖ ਟੀਮਾਂ ਬਣਾਈਆਂ ਗਈਆਂ ਸਨ ਜੋ ਕਿ ਲਗਾਤਾਰ ਅਗਵਾਹਕਾਰਾਂ ਤੱਕ ਪਹੁੰਚਣ ਵਿੱਚ ਜੁੱਟੀਆਂ ਹੋਈਆਂ ਸਨ ਅਤੇ ਆਖਿਰਕਾਰ ਪੁਲਿਸ ਨੇ ਸੰਗਰੂਰ ਜਿਲ੍ਹੇ ਦੇ ਦਿੜਬਾ ਇਲਾਕੇ ਦੇ ਪਿੰਡ ਕਮਾਲਪੁਰ ਤੋ ਹਰਤੇਜਬੀਰ ਨੂੰ ਸਹੀ ਸਲਾਮਤ ਬਰਾਮਦ ਕਰ ਲਿਆ ਅਤੇ ਨਾਲ ਹੀ ਚਾਰ ਅਗਵਾਹਕਾਰਾਂ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਟਿਆਲਾ ਰੇਂਜ ਦੇ ਆਈ ਜੀ ਪਰਮਾਰਾਜ ਸਿੰਘ ਉਮਰਾਨੰਗਲ ਨੇ ਦੱਸਿਆ ਕਿ ਗੁਰਤੇਜਬੀਰ ਦੇ ਅਗਵਾਹ ਹੋਣ ਤੋ ਬਾਅਦ ਵੱਖ ਵੱਖ ਪੁਲਿਸ ਪਾਰਟੀਆਂ ਹਰਕਤ ਵਿੱਚ ਸਨ ਅਤੇ ਚਾਰਾਂ ਵਿੱਚੋ ਦੋ ਅਗਵਾਹਕਾਰਾਂ ਨੂੰ ਪਹਿਲਾਂ ਪਟਿਆਲਾ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ ਉਹਨਾਂ ਦੀ ਨਿਸ਼ਾਨਦੇਹੀ ਤੇ ਪੁਲਿਸ ਨੇ ਸੰਗਰੂਰ ਜਿਲੇ ਦੇ ਪਿੰਡ ਕਮਾਲਪੁਰ ਪਹੁੰਚਕੇ ਹਰਤੇਜਬੀਰ ਸਿੰਘ ਨੂੰ ਜਿੱਥੇ ਬਰਾਮਦ ਕੀਤਾ ਉਥੇ ਹੀ ਬਾਕੀ ਦੇ ਦੋ ਅਗਵਾਹਕਾਰਾਂ ਨੂੰ ਵੀ ਗ੍ਰਿਫਤਾਰ ਕਰ ਲਿਆ, ਆਈ ਜੀ ਉਮਰਾਨੰਗਲ ਨੇ ਦੱਸਿਆ ਕਿ ਗ੍ਰਿਫਤਾਰੀ ਸਮੇ ਅਗਵਾਹਕਾਰਾਂ ਪਾਸੋ ਇੱਕ ਚਿੱਠੀ ਬਰਾਮਦ ਹੋਈ ਹੈ ਅਤੇ ਜੋ ਅਗਵਾਹਕਾਰਾਂ ਨੇ ਪਰਿਵਾਰ ਨੂੰ ਭੇਜਣੀ ਸੀ ਜਿਸ ਵਿੱਚ ਲਿਖਿਆ ਗਿਆ ਸੀ ਕਿ ‘ਉਹਨਾ ਦਾ ਬੇਟਾ ਸਾਡੇ ਕੋਲ ਹੈ ਅਤੇ ਜੇਕਰ ਬੱਚੇ ਦੀ ਸਲਾਮਤੀ ਚਾਹੁੰਦੇ ਹੋ ਤਾਂ 30 ਲੱਖ ਰੁਪਏ ਦਾ ਪ੍ਰਬੰਧ ਕਰ ਲਵੋ ਅਤੇ ਚਿੱਠੀ ਵਿੱਚ ਇੱਕ ਮੋਬਾਇਲ ਨੰਬਰ ਵੀ ਦਿੱਤਾ ਗਿਆ ਅਤੇ ਦੱਸਿਆ ਗਿਆ ਕਿ ਉਹ ਇਸ ਨੰਬਰ ਨੂੰ 9 ਵਜੇ ਆੱਨ ਕਰਨਗੇ ਅਤੇ ਇਹ ਨੰੰਬਰ ਸਿਰਫ ਤਿੰਨ ਮਿੰਟ ਲਈ ਹੀ ਆਨ ਰੱਖਿਆ ਜਾਵੇਗਾ ਅਤੇ ਨਾਲ ਹੀ ਅਗਵਾਹਕਾਰਾਂ ਨੇ ਚਿੱਠੀ ਵਿੱਚ ਇਹ ਵੀ ਲਿਖਿਆ ਕਿ ਜੇਕਰ ਪਰਿਵਾਰ ਵੱਲੋ ਪੁਲਿਸ ਨੂੰ ਕੁੱਝ ਵੀ ਦੱਸਿਆ ਗਿਆ ਤਾ ਉਹਨਾਂ ਦਾ ਬੇਟਾ ਜਿੰਦਾ ਨਹੀਂ ਰਹੇਗਾ’।

ਆਈ ਜੀ ਉਮਰਾਨੰਗਲ ਨੇ ਘਟਨਾਂ ਨੂੰ ਬਿਆਨ ਕਰਦਿਆਂ ਦੱਸਿਆ ਕਿ ਮਨਜੀਤ ਨਗਰ ਪਟਿਆਲਾ ਵਿੱਚ ਜੋਦ ਹਰਤੇਜਬੀਰ ਆਪਣੇ ਘਰ ਦੇ ਬਾਹਰ ਹੀ ਖੇਡ ਰਿਹਾ ਸੀ ਤਾਂ ਮੋਟਰਸਾਈਕਲ ਤੇ ਸਵਾਰ ਅਗਵਾਹਕਾਰਾਂ ਨੇ ਹਰਤੇਜਬੀਰ ਨੂੰ ਅਗਵਾਹ ਕੀਤਾ ਅਤੇ ਬਾਇਆ ਨਾਭਾ ਹੋਕੇ ਕਮਾਲਪੁਰ ਪਿੰਡ ਪਹੁੰਚ ਗਏ ਜਿੱਥੇ ਅਗਵਾਹਕਾਰਾਂ ਨੇ ਹਰਤੇਜਬੀਰ ਨੂੰ ਬੰਦ ਪਈ ਦੁਕਾਨ ਵਿੱਚ ਰੱਖਿਆ ਸੀ। ਆਈ ਜੀ ਨੇ ਦੱਸਿਆ ਕਿ ਚਾਰੋਂ ਅਗਵਾਹਕਾਰਾਂ ਦੀ ਪਹਿਚਾਣ ਗੁਰਭਿੰਦਰ ਸਿੰਘ, ਸੰਜੀਵ ਸਿੰਘ, ਪ੍ਰਕਾਸ਼ ਸਿੰਘ ਅਤੇ ਰੋਹੀ ਰਾਮ ਵਜੋਂ ਕੀਤੀ ਗਈ ਹੈ ਜੋ ਕਿ ਦਿੜਬਾ ਦੇ ਰਹਿਣ ਵਾਲੇ ਸਨ ਜਿਹਨਾਂ ਵਿਚ ਸੰਦੀਪ ਸਿੰਘ ਮਨਜੀਤ ਨਗਰ ਮੁਹੱਲੇ ਵਿੱਚ ਬੀਤੇ ਦਿਨਾਂ ਵਿੱਚ ਲੇਬਰ ਦਾ ਕੰਮ ਕਰ ਰਿਹਾ ਸੀ ਅਤੇ ਇਸੇ ਦੌਰਾਨ ਹੀ ਸੰਦੀਪ ਸਿੰਘ ਨੇ ਬੱਚੇ ਅਤੇ ਉਸਦੇ ਘਰ ਦੀ ਪੂਰੀ ਰੇਕੀ ਕੀਤੀ ਅਤੇ ਫਿਰ ਘਟਨਾਂ ਨੂੰ ਅੰਜ਼ਾਮ ਦਿੱਤਾ।

Leave a Reply

Your email address will not be published. Required fields are marked *

%d bloggers like this: