ਪਟਾਖਾ ਬਜ਼ਾਰ ਦੀ ਅੱਗ ‘ਚ 29 ਮੌਤਾਂ

ss1

ਪਟਾਖਾ ਬਜ਼ਾਰ ਦੀ ਅੱਗ ‘ਚ 29 ਮੌਤਾਂ

ਮੈਕਸੀਕੋ: ਪਟਾਖਿਆਂ ਦੇ ਬਜ਼ਾਰ ‘ਚ ਹੋਏ ਧਮਾਕੇ ਵਿੱਚ ਘੱਟੋ-ਘੱਟ 29 ਲੋਕਾਂ ਦੀ ਮੌਤ ਹੋ ਗਈ। ਰਾਜਧਾਨੀ ਤੋਂ 39 ਕਿਮੀ ਦੂਰ ਖੁੱਲ੍ਹੀ ਥਾਂ ‘ਤੇ ਲੱਗਣ ਵਾਲੇ ਸੈਨ ਪਾਵਲਿਟੋ ਬਾਜ਼ਾਰ ਵਿੱਚ ਹੋਏ ਇਸ ਧਮਾਕੇ ਵਿੱਚ ਵੱਡੀ ਗਿਣਤੀ ਵਿੱਚ ਲੋਕ ਜ਼ਖਮੀ ਵੀ ਹੋਏ ਹਨ।

ਸਥਾਨਕ ਟੀ.ਵੀ. ਚੈਨਲਾਂ ‘ਤੇ ਦਿਖਾਈਆਂ ਜਾ ਰਹੀਆਂ ਤਸਵੀਰਾਂ ਵਿੱਚ ਨਜ਼ਰ ਆਉਂਦਾ ਹੈ ਕਿ ਪਹਿਲਾਂ ਇੱਕ ਸਟਾਲ ਵਿੱਚ ਅੱਗ ਲੱਗੀ, ਜਿਸ ਤੋਂ ਬਾਅਦ ਧਮਾਕੇ ਸ਼ੁਰੂ ਹੋ ਗਏ ਤੇ ਫਿਰ ਦੇਖਦੇ ਹੀ ਦੇਖਦੇ ਪੂਰੇ ਬਾਜ਼ਾਰ ‘ਚ ਧੂੰਆਂ ਭਰ ਗਿਆ ਤੇ ਲੋਕਾਂ ਵਿੱਚ ਵੀ ਅਫਰਾ-ਤਫਰੀ ਦਾ ਮਾਹੌਲ ਪੈਦਾ ਹੋ ਗਿਆ।

ਦੁਰਘਟਨਾ ਤੋਂ ਬਾਅਦ ਰਾਹਤ ਤੇ ਬਚਾਅ ਕਾਰਜਾਂ ਸਮੇਤ ਪੁਲਿਸ ਨੇ ਪਹੁੰਚ ਕੇ ਕੰਮ ਸ਼ੁਰੂ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਸ ਪਟਾਖਾ ਬਾਜ਼ਾਰ ਵਿੱਚ 2005 ਤੇ 2006 ਵਿੱਚ ਵੀ ਅੱਗ ਲੱਗੀ ਸੀ ਤੇ ਕਾਫੀ ਲੋਕ ਜ਼ਖਮੀ ਹੋ ਗਏ ਸਨ।

Share Button

Leave a Reply

Your email address will not be published. Required fields are marked *