ਪਟਾਕਿਆਂ ਵਾਲੇ ਮੋਟਰਸਾਇਕਲਾਂ ਤੇ ਅਵਾਰਾਗਰਦੀ ਕਰਨ ਵਾਲਿਆ ਦੇ ਚਲਾਣ ਕੱਟੇ

ss1

ਪਟਾਕਿਆਂ ਵਾਲੇ ਮੋਟਰਸਾਇਕਲਾਂ ਤੇ ਅਵਾਰਾਗਰਦੀ ਕਰਨ ਵਾਲਿਆ ਦੇ ਚਲਾਣ ਕੱਟੇ

ਬੁਢਲਾਡਾ,23 ਦਸੰਬਰ(ਤਰਸੇਮ ਸ਼ਰਮਾਂ): ਬੀਤੇ ਦਿਨੀਂ ਸ਼ਹਿਰ ਅੰਦਰ ਮੋਟਰਸਾਇਕਲਾਂ ਤੇ ਆਵਾਜਾਈ ਨਿਯਮ ਤੋੜ ਕੇ ਅਵਾਰਾਗਰਦੀ ਕਰਨ ਵਾਲਿਆ ਨੂੰ ਠੱਲ ਪਾਉਣ ਦੇ ਮਕਸਦ ਨਾਲ ਵਿੱਢੀ ਮੁਹਿੰਮ ਤਹਿਤ ਥਾਣਾ ਸਿਟੀ ਮੁਖੀ ਹਰਪੀ੍ਰਤ ਸਿੰਘ ਚਹਿਲ ਦੇ ਨਿਰਦੇਸ਼ਾਂ ਹੇਠ ਅੱਜ ਚੌੜੀ ਗਲੀ ਚ ਵਾਹਨਾਂ ਦੇ ਚਲਾਣ ਕੱਟੇ ਗਏ। ਮੌਕੇ ਤੇ ਹਾਜਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਸ਼ਹਿਰ ਚ ਵਾਧੂ ਤੁਰੀ ਫਿਰਦੀ ਮੰਡੀਰ ਜੋ ਕਿ ਮੋਟਰਸਾਇਕਲਾਂ ਤੇ ਦੋ ਤੋਂ ਵੱਧ ਸਵਾਰ ਹੋ ਕੇ ਅਵਾਰਾਗਰਦੀ ਕਰਦੇ ਹਨ ਅਤੇ ਬੁਲਟ ਮੋਟਰਸਾਇਕਲਾਂ ਤੋਂ ਪਟਾਖੇ ਮਾਰਦੇ ਹਨ ਖਾਸਕਰ ਉਨ੍ਹਾਂ ਲੋਕਾਂ ਦੇ ਚਲਾਣ ਕੱਟਣੇ ਸੁਰੂ ਕੀਤੇ ਹਨ ਤਾਂ ਜੋ ਆਵਾਜਾਈ ਦੇ ਨਿਯਮਾਂ ਨੂੰ ਇਨਬਿਨ ਲਾਗੂ ਕੀਤਾ ਜਾ ਸਕੇ।ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਚ ਜੋ ਵੀ ਕੋਈ ਵਿਅਕਤੀ ਆਵਾਜਾਈ ਦੇ ਨਿਯਮਾਂ ਦੀ ਉਲੰਘਣਾ ਕਰੇਗਾ ਉਸ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀ ਜਾਵੇਗਾ।

Share Button

Leave a Reply

Your email address will not be published. Required fields are marked *