Sun. Aug 25th, 2019

ਪਟਵਾਰੀ ਵੱਡਾ ਜਾਂ ਕਾਨੂੰਗੋ…5 ਅਕਤੂਬਰ ਨੂੰ ਦੱਸੇਗੀ ਤਰਸੇਮ ਜੱਸੜ ਦੀ ਫ਼ਿਲਮ ‘ਅਫਸਰ’

ਪਟਵਾਰੀ ਵੱਡਾ ਜਾਂ ਕਾਨੂੰਗੋ…5 ਅਕਤੂਬਰ ਨੂੰ ਦੱਸੇਗੀ ਤਰਸੇਮ ਜੱਸੜ ਦੀ ਫ਼ਿਲਮ ‘ਅਫਸਰ’
ਤਰਸੇਮ ਜੱਸੜ ਤੇ ਨਿਮਰਤ ਖਹਿਰਾ ਦੇ ਰੁਮਾਂਟਿਕ ਜਲਵੇ

ਪੰਜਾਬੀ ਫ਼ਿਲਮਾਂ ਵਿੱਚ ਪੰਜਾਬੀ ਗਾਇਕਾਂ ਦੀ ਆਮਦ ਚੰਗਾ ਰੰਗ ਵਿਖਾ ਰਹੀ ਹੈ। ਬਹੁਤ ਜਲਦ ਦਰਸ਼ਕ ਗਾਇਕ ਤਰਸੇਮ ਜੱਸੜ ਤੇ ਨਿਰਮਤ ਖਹਿਰਾ ਦੀ ਅਦਾਕਾਰੀ ਦੇ ਜਲਵੇ ਫ਼ਿਲਮ ‘ਅਫ਼ਸਰ’ ਰਾਹੀਂ ਫ਼ਿਲਮੀ ਪਰਦੇ ‘ਤੇ ਵੇਖਣਗੇ। ਰੱਬ ਦਾ ਰੇਡੀਓ ‘, ਸਰਦਾਰ ਮੁਹੰਮਦ ਫ਼ਿਲਮਾਂ ਨਾਲ ਪੰਜਬੀ ਪਰਦੇ ‘ਤੇ ਇੱਕ ਵੱਖਰੀ ਪਛਾਣ ਸਥਾਪਤ ਕਰਨ ਵਾਲਾ ਗਾਇਕ ਤੇ ਅਦਾਕਾਰ ਤਰਸੇਮ ਜੱਸੜ ਇਸ ਫ਼ਿਲਮ ਵਿੱਚ ਪਹਿਲੀਆਂ ਫ਼ਿਲਮਾਂ ਤੋਂ ਬਹੁਤ ਹਟਕੇ ਨਵੇਂ ਕਿਰਦਾਰਾਂ ਵਿੱਚ ਨਜ਼ਰ ਆਵੇਗਾ। ਨਦਰ ਫ਼ਿਲਮਜ਼ ਅਤੇ ਵੇਹਲੀ ਜਨਤਾ ਫ਼ਿਲਮਜ਼ ਦੇ ਬੈਨਰ ਹੇਠ ਨਿਰਮਾਤਾ ਅਮੀਕ ਵਿਰਕ ਅਤੇ ਮਨਪ੍ਰੀਤ ਜੌਹਲ ਦੀ ਇਸ ਫ਼ਿਲਮ ਵਿੱਚ ਤਰਸੇਮ ਜੱਸੜ ਇੱਕ ਉੱਚੇ ਰੁਤਬੇ ਵਾਲਾ ਕਾਨੂੰਗੋ ਅਫ਼ਸਰ ਬਣਿਆ ਹੈ ਤੇ ਨਿਮਰਤ ਖਹਿਰਾ ਇੱਕ ਸਕੂਲ ਅਧਿਆਪਕਾ ਹੈ ਜੋ ਕਾਨੂੰਗੋ ਨੂੰ ਪਸੰਦ ਕਰਦੀ ਹੈ। ਇੱਕ ਨਿੱਕੀ ਜਿਹੀ ਮੁਲਾਕਾਤ ਮਗਰੋਂ ਦੋਵਾਂ ਦਾ ਪਿਆਰ ਹੋ ਜਾਂਦਾ ਹੈ ਤੇ ਵਿਆਹ ਲਈ ਵਿਚੋਲਾ ਪਾ ਕੇ ਪਰਿਵਾਰਕ ਮੈਂਬਰਾਂ ਨੂੰ ਸਹਿਮਤ ਕਰਦੇ ਹਨ ਪਰ ਨਿਮਰਤ ਦੇ ਪਰਿਵਾਰਕ ਮੈਂਬਰ ਪਟਵਾਰੀ ਲੱਗੇ ਮੁੰਡੇ ਦੀ ਭਾਲ ਵਿੱਚ ਹਨ। ਕਿਉਂਕਿ ਉਹ ਆਪਣੀ ਸੋਚ ਮੁਤਾਬਕ ਕਾਨੂੰਗੋ ਨੂੰ ਵੱਡਾ ਅਫ਼ਸਰ ਹੀ ਨਹੀਂ ਮੰਨਦੇ, ਉਨ੍ਹਾਂ ਲਈ ਤਾਂ ਵੱਡਾ ਅਫ਼ਸਰ ਪਟਵਾਰੀ ਹੀ ਹੈ। ਇਸ ਤਰ੍ਹਾਂ ਫ਼ਿਲਮ ਕਈ ਦਿਲਚਸਪ ਮੋੜ ਕੱਟਦੀ ਸਾਰਥਕ ਕਾਮੇਡੀ ਦਾ ਮਾਹੌਲ ਸਿਰਜਦੀ ਹੈ। ‘ਲਾਹੌਰੀਏ’ ਤੋਂ ਬਾਅਦ ਨਿਮਰਤ ਖਹਿਰਾ ਦੀ ਇਹ ਦੂਜੀ ਫ਼ਿਲਮ ਹੈ। ਤਰਸੇਮ ਜੱਸੜ ਦਾ ਕਿਰਦਾਰ ਵੀ ਪਹਿਲੀਆਂ ਫ਼ਿਲਮਾਂ ਤੋਂ ਬਹੁਤ ਹਟਕੇ ਰੁਮਾਂਟਿਕ ਤੇ ਚੁਲਬੁਲੇਪਣ ਵਾਲਾ ਹੈ। ਇਹ ਫ਼ਿਲਮ ‘ਅਫ਼ਸਰ’ ਅੱਜ ਤੋਂ ਵੀਹ ਸਾਲ ਪੁਰਾਣੇ ਪੰਜਾਬ ਦੇ ਮਾਹੌਲ ਦੀ ਕਹਾਣੀ ਹੈ। ਫ਼ਿਲਮ ਦਾ ਡਾਇਲਾਗ ‘ ਝੁੱਕ ਝੁੱਕ ਸਲਾਮਾਂ ਤਾਂ ਬੇਈਮਾਨੀ ਦੀ ਕਮਾਈ ਨੂੰ ਨੇ..ਇਮਾਨਦਾਰ ਬੰਦੇ ਦੀ ਤਾਂ ਹਰੇਕ ਇੱਜਤ ਕਰਦਾ’ ਇੱਕ ਵੱਡਾ ਮੈਸ਼ਜ ਹੈ।
ਇਸ ਫ਼ਿਲਮ ‘ਅਫ਼ਸਰ’ ਨੂੰ ਗੁਲਸ਼ਨ ਸਿੰਘ ਨੇ ਡਾਇਰੈਕਟ ਕੀਤਾ ਹੈ। ਕਹਾਣੀ ਤੇ ਸਕਰੀਨ ਪਲੇਅ ਜਸ ਗਰੇਵਾਲ ਨੇ ਲਿਖਿਆ ਹੈ ਜਦਕਿ ਡਾਇਲਾਗ ਜਤਿੰਦਰ ਲੱਲ ਨੇ ਲਿਖੇ ਹਨ। ਤਰਸੇਮ ਜੱਸੜ,ਨਿਮਰਤ ਖਹਿਰਾ, ਕਰਮਜੀਤ ਅਨਮੋਲ, ਨਿਰਮਲ ਰਿਸ਼ੀ, ਗੁਰਪ੍ਰੀਤ ਘੁੱਗੀ,ਪੁਖਰਾਜ ਭੱਲਾ, ਹਰਦੀਪ ਗਿੱਲ,ਗੁਰਪ੍ਰੀਤ ਕੌਰ ਭੰਗੂ, ਸੀਮਾ ਕੌਸ਼ਲ,ਮਲਕੀਤ ਰੌਣੀ, ਸੁਖਦੇਵ ਬਰਨਾਲਾ, ਰਾਣਾ ਜੰਗ ਬਹਾਦਰ, ਰਵਿੰਦਰ ਮੰਡ, ਪ੍ਰਕਾਸ ਗਾਧੂ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। 5 ਅਕਤੂਬਰ ਨੂੰ ਰਿਲੀਜ਼ ਹੋ ਰਹੀ ‘ਅਫ਼ਸਰ’ ਪੰਜਾਬੀ ਸਿਨਮੇ ਨੂੰ ਨਵਾਂ ਮੋੜ ਦੇਵੇਗੀ।

ਹਰਜਿੰਦਰ ਸਿੰਘ ਜਵੰਦਾ

Leave a Reply

Your email address will not be published. Required fields are marked *

%d bloggers like this: