ਪਟਵਾਰੀ ਇੱਕ ਮਹੀਨੇ ਤੋ ਇੰਤਕਾਲ ਕਰਵਾਉਣ ਲਈ ਕਰ ਰਿਹਾ ਹੈ ਖੱਜਲ-ਕਟਾਰੀਆਂ

ss1

ਪਟਵਾਰੀ ਇੱਕ ਮਹੀਨੇ ਤੋ ਇੰਤਕਾਲ ਕਰਵਾਉਣ ਲਈ ਕਰ ਰਿਹਾ ਹੈ ਖੱਜਲ-ਕਟਾਰੀਆਂ

pawan-kaitaraਗੜ੍ਹਸ਼ੰਕਰ 28 ਅਕਤੂਬਰ (ਅਸ਼ਵਨੀ ਸ਼ਰਮਾ) ਜਿਲਾ ਨਵਾਸ਼ਹਿਰ ਨਾਲ ਸਬੰਧਤ ਅਕਾਲੀ ਦਲ ਦੇ ਸੀਨੀਅਰ ਨੇਤਾ ਦਾ ਰਿਸ਼ਤੇਵਿੱਚ ਭਰਾ ਭਡਿਆਰ ਸਰਕਲ ਦੇ ਪਟਵਾਰੀ ਚੰਨਣ ਰਾਮ ਦੇ ਟਾਈਮ ਟੇਬਲ ਤੋ ਲੋਕ ਦੁੱਖੀ ਹਨ। ਪਿਛਲੇ ਇੱਕ ਮਹੀਨੇ ਤੋ ਪਟਵਾਰੀ ਨਾਂ ਮਿਲਣ ਕਰਕੇ ਦੁੱਖੀ ਪੰਜਾਬ ਐਗਰੀਕਲਚਰ ਡਿਵੈਲਪਮੈਟ ਬੈਕ ਗੜ੍ਹਸ਼ੰਕਰ ਦੇ ਡਾਇਰੈਕਟਰ ਪਵਨ ਕਟਾਰੀਆਂ ਨੇ ਕਿਹਾ ਕਿ ਪਟਵਾਰੀ ਦੇ ਪਿਛੇ ਇੱਕ ਮਹੀਨੇ ਤੋ ਇੰਤਕਾਲ ਦੀ ਦਰੂਸਤੀ ਲਈ ਗੇੜੇ ਮਾਰ ਰਹੇ ਹਾਂ ਪਰ ਉਹ ਸਾਡੀ ਗੱਲ ਸੁਣਨ ਲਈ ਵੀ ਤਿਆਰ ਨਹੀ ਹੈ। ਪਵਨ ਕਟਾਰੀਆਂ ਨੇ ਕਿਹਾ ਕਿ ਮੇਰੇ ਚਾਚੇ ਦੇ ਲੜਕੇ ਸ਼ਾਮ ਲਾਲ ਦੀ ਡੱਲੇਵਾਲ ਦੀ ਜਮੀਨ ਦਾ ਇੰਤਕਾਲ ਕਰਵਾਉਣ ਸਮੇ 2 ਨੰਬਰ ਰਹਿ ਗਏ ਸੀ ਉਸ ਨੂੰ ਸਹੀ ਕਰਵਾਉਣ ਲਈ ਪਟਵਾਰੀ ਕੋਲ ਘੁੰਮ ਰਹੇ ਹਾਂ ਪਰ ਉਹ ਮਿਲਦਾ ਨਹੀ ਅਤੇ ਮੋਬਾਇਲ ਬੰਦ ਹੁੰਦਾ ਹੈ। ਉਹਨਾਂ ਨੇ ਕਿਹਾ ਕਿ ਮੇਰਾਂ ਭਰਾਂ ਸ਼ਾਮ ਲਾਲ ਲੁਧਿਆਣਾ ਵਿੱਚ ਰਹਿੰਦਾ ਹੈ ਅਤੇ 5-6 ਵਾਰ ਇਸ ਕੰਮ ਲਈ ਗੜ੍ਹਸ਼ੰਕਰ ਆ ਚੁੱਕਾਂ ਹੈ। ਅਗਰ ਪਟਵਾਰੀ ਮਿਲ ਜਾਦਾ ਹੈ ਤਾਂ ਟਾਲ ਮਟੋਲ ਕਰਕੇ ਵਾਪਸ ਭੇਜ ਦਿੰਦਾ ਹੈ। ਉਹਨਾਂ ਨੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਤੋ ਪਟਵਾਰੀ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਕਿ ਕਹਿੰਦੇ ਹਨ ਤਹਿਸੀਲਦਾਰ ਭੁਪਿੰਦਰ ਸਿੰਘ-
ਇਸ ਵਾਰੇ ਤਹਿਸੀਲਦਾਰ ਭੁਪਿੰਦਰ ਸਿੰਘ ਨੇ ਕਿਹਾ ਕਿ ਪਟਵਾਰੀ ਨੂੰ ਦਫਤਰ ਵਿੱਚ ਬੁਲਾ ਕੇ ਪੁਛਦਾ ਹਾਂ ਕਿ ਸਮਸਿਆ ਕਿ ਹੈ। ਇੰਤਕਾਲ ਦੀ ਦਰੂਸਤੀ ਕਰਵਾ ਦਿਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਪਟਵਾਰੀ ਦੇ ਕੰਮਕਾਜ ਦੇ ਤਰੀਕੇ ਤੋ ਸਾਰੇ ਪ੍ਰੇਸ਼ਾਨ ਹਨ ਤੇ ਡਿਪਟੀ ਕਮਿਸ਼ਨਰ ਨੂੰ ਜਾਣਕਾਰੀ ਦੇ ਦਿਤੀ ਗਈ ਹੈ।
ਕਿ ਕਹਿੰਦੇ ਹਨ ਐਸ.ਡੀ.ਐਮ-
ਐਸ.ਡੀ.ਐਮ ਹਰਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪਟਵਾਰੀ ਤੋ ਜਵਾਂਬ ਤਲਬੀ ਕਰ ਲਈ ਗਈ ਹੈ। ਜਨਤਾਂ ਨੂੰ ਕਿਸੇ ਕਿਸਮ ਦੀ ਸਮਸਿਆ ਨਹੀ ਆਉਣ ਦਿਤੀ ਜਾਵੇਗੀ।

Share Button

Leave a Reply

Your email address will not be published. Required fields are marked *