ਪਟਵਾਰੀਆਂ ਨੇ ਲਾਇਆ ਸਰਕਾਰ ਖਿਲਾਫ ਧਰਨਾ

ss1

ਪਟਵਾਰੀਆਂ ਨੇ ਲਾਇਆ ਸਰਕਾਰ ਖਿਲਾਫ ਧਰਨਾ

 

ਬੁਢਲਾਡਾ 15 ਜੁਲਾਈ (ਤਰਸੇਮ ਸ਼ਰਮਾਂ): ਰੈਵਨਿਉ ਪਟਵਾਰ ਯੁੂਨੀਅਨ ਬੁਢਲਾਡਾ ਵੱਲੋ ਸੁਬਾ ਪੱਧਰੀ ਸੱਦੇ ਤੇ ਅੱਜ ਤਹਿਸੀਲ ਦਫਤਰ ਵਿਖੇ ਰੋਹ ਭਰਭੂਰ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆ ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਨੇ ਕਿਹਾ ਕਿ ਪਟਵਾਰੀਆ ਦੀਆ 1230 ਅਸਾਮੀਆ ਦੀ ਭਰਤੀ ਮੁਕੰਮਲ ਨਾ ਹੋਣ ਕਾਰਨ ਪਟਵਾਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੁਹਨਾਂ ਕਿਹਾ ਕਿ ਰੈਵਨਿਉ ਪਟਵਾਰ ਯੂੁਨੀਅਨ ਵੱਲੋ ਬਹੁਤ ਸਮੇਂ ਤੋ ਅਪਣੀਆ ਵਿਭਾਗੀ ਮੰਗਾ ਨੂੰ ਲੇ ਕੇ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ ਪਰ ਸਰਕਾਰ ਵੱਲੋ ਕੋਈ ਵੀ ਗੰਭੀਰ ਕਦਮ ਨਾ ਚੁੱਕਣ ਕਾਰਨ ਜੰਥੇਬੰਦੀ ਵੱਲੋ ਆਰ ਪਾਰ ਦੀ ਲੜਾਈ ਦਾ ਫੇੈਸਲਾ ਕੀਤਾ ਗਿਆ ਹੈ। ਉਨ੍ਹਾ ਕਿਹਾ ਕਿ ਯੂੁਨੀਅਨ ਵੱਲੋ ਉਲੀਕੇ ਹਰ ਸੰਘਰਸ਼ ਵਿਚ ਤਹਿਸੀਲ ਬੁਢਲਾਡਾ ਦੇ ਸਮੂੁਹ ਮੁਲਾਜਮ ਵੱਧ ਚੜ ਕੇ ਯੋਗਦਾਨ ਪਾਉਣਗੇ।

ਇਸ ਮੌਕੇ ਉਨ੍ਹਾ ਵੱਲੋ ਐਂਸ ਡੀ ਐੱਮ ਨੂੰ ਕਾਲਾ ਰਾਮ ਕਾਂਸਲ ਨੂੰ ਇੱਕ ਮੰਗ ਪੱਤਰ ਸੌਪ ਕੇ ਮੰਗ ਕੀਤੀ ਕਿ ਸਾਲ 1996 ਤੋ ਬਾਅਦ ਸੀਨੀਅਰ ਸਕੇਲ ਖਤਮ ਕੀਤੇ ਜਾਣ ਕਾਰਨ ਇਕੋ ਸਮੇਂ ਭਰਤੀ ਪਟਵਾਰੀਆ ਦੀ ਤਨਖਾਹ ਤਰੁਟੀ ਦੁਰ ਕੀਤੀ ਜਾਵੇ, 15 ਸਾਲ ਦੀ ਸਰਵਿਸ ਉਪਰੰਤ ਕਾਨੂੰਗੋ ਗ੍ਰੇਡ, 25 ਸਾਲ ਦੀ ਸਰਵਿਸ ਤੇ ਨਾਇਬ ਤਹਿਸੀਲਦਾਰ ਦਾ ਗ੍ਰੇਡ ਅਤੇ 30 ਸਾਲ ਦੀ ਸਰਵਿਸ ਤੋ ਬਾਅਦ ਤਹਿਸੀਲਦਾਰ ਦਾ ਗ੍ਰੇਡ ਦਿੱਤੇ ਜਾਣ ਦੀ ਮੰਗ ਕੀਤੀ। ੳਪਰੋਕਤ ਮੰੰਗਾਂ ਦੇ ਨਾਲ ਨਾਲ ਪਟਵਾਰੀਆਂ ਵੱਲੋ਼ ਕਾਨੂੰਗੋ ਸਰਕਲ ਵਿੱਚ 5-1 ਦੇ ਅਨੁਪਾਤ ਨਾਲ ਨਿਯੁਕਤੀਆ , ਨਵੇ ਬਣੇ ਜਿਲਿਆ ਤੇ ਤਹਿਸੀਲਾਂ ਵਿਚ ਦਫਤਰ ਕਾਨੂੰਗੋ ਦੀ ਮਨਜੁਰੀ ਅਤੇ ਡਿਪਟੀ ਕਮਿਸ਼ਨਰ ਦਫਤਰਾ ਚ ਡੀ,ਆਰ ਏ ਦੀਆ ਦੋ ਅਸਾਮੀਆ ਤੇ ਕਾਨੂੰਗੋ ਪੱਦ ਉਨੱਤ ਕਰ ਕੇ ਨਿਯੁਕਤ ਕੀਤੇ ਜਾਣ। ਉਨ੍ਹਾਂ ਕਿਹਾ ਕਿ ਡਾਟਾ ਅੇਟੀ ਦਾ ਕੰਮ ਸੀ,ਅੇਮ,ਐਸ ਅਤੇ ਸੀ, ਐਮ ਸੀ ਕੰਪਨੀਆ ਤੋ ਵਾਪਸ ਲੇ ਕੇ ਮਾਲ ਵਿਭਾਗ ਨੂੰ ਦਿਤਾ ਜਾਵੇ। ਸੰਬੋਧਨ ਕਰਨ ਵਾਲਿਆ ਚ ਗੁਰਚਰਨ ਸਿੰਘ ਸਕੱਤਰ,ਜਗਦੀਸ਼ ਸਿੰਘ ਖਜਾਨਚੀ, ਜੋਹਰੀ ਲਾਲ,ਹਰਪ੍ਰੀਤ ਸਿੰਘ ਆਦਿ ਸ਼ਾਮਲ ਸਨ।

Share Button

Leave a Reply

Your email address will not be published. Required fields are marked *