ਪਟਨਾ ਸਾਹਿਬ ਜੀ ਦੇ ਸੇਵਾਦਾਰਾਂ ਦਾ ਨਿਵਾਸ ਅਸਥਾਨ ਢਾਹਿਆ ਗਿਆ, ਸੇਵਾਦਾਰਾਂ ਕੀਤੀ ਨਾਅਰੇਬਾਜੀ

ss1

ਪਟਨਾ ਸਾਹਿਬ ਜੀ ਦੇ ਸੇਵਾਦਾਰਾਂ ਦਾ ਨਿਵਾਸ ਅਸਥਾਨ ਢਾਹਿਆ ਗਿਆ, ਸੇਵਾਦਾਰਾਂ ਕੀਤੀ ਨਾਅਰੇਬਾਜੀ

ਨਵੀਂ ਦਿੱਲੀ 13 ਦਸੰਬਰ (ਮਨਪ੍ਰੀਤ ਸਿੰਘ ਖਾਲਸਾ): ਤਖਤ ਸ੍ਰੀ ਪਟਨਾ ਸਾਹਿਬ ਜੀ ਵਿਖੇ ਰਹਿ ਰਹੇ ਪਿਛਲੇ 40 ਸਾਲਾਂ ਤੋਂ ਵੀ ਵੱਧ ਸਮੇਂ ਦੇ ਸੇਵਾਦਾਰਾਂ ਦੇ ਰਹਿਣ ਵਾਲੀ ਥਾਂ ਨੂੰ ਤਖਤ ਸਾਹਿਬ ਦੀ ਨਵੀਂ ਬਣੀ ਪ੍ਰਬੰਧਕੀ ਕਮੇਟੀ ਵਲੋਂ ਉਸਾਰੀ ਦੇ ਨਾਮ ਤੇ ਢਾਏ ਜਾਣ ਦੀ ਖਬਰ ਮਿਲੀ ਹੈ ।
ਸੇਵਾਦਾਰ ਬੀਬੀ ਅਨੁਭਵ ਕੌਰ, ਮੀਤ ਕੌਰ, ਆਰਤੀ ਕੁਮਾਰੀ ਨੇ ਪ੍ਰੈਸ ਨੂੰ ਮਿਲਣੀ ਵਿਚ ਦਸਿਆ ਕਿ ਉਨ੍ਹਾਂ ਵਰਗੀਆਂ ਹੋਰ ਵੀ ਮਹਿਲਾ ਕਰਮਚਾਰੀਆਂ ਜੋ ਕਿ ਅਪਣੇ ਪਤਿ ਦੇ ਦੇਹਾਂਤਤੋਂ ਬਾਅਦ ਲੰਮੇਂ ਸਮੇਂ ਤੋਂ ਤਖਤ ਸਾਹਿਬ ਤੇ ਸੇਵਾ ਕਰ ਰਹੀਆਂ ਹਨ, ਨੂੰ ਨਵੀਂ ਬਣੀ ਕਮੇਟੀ 350 ਸਾਲਾ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੁ ਗੌਬਿੰਦ ਸਿੰਘ ਜੀ ਪ੍ਰਕਾਸ਼ ਉਤਸਵ ਦੀ ਤਿਆਰੀ ਦੇ ਨਾਂ ਤੇ ਸੇਵਾਦਾਰਾਂ ਲਈ ਬਣੇ ਕਮਰੇਆਂ ਨੂੰ ਢਾਹਿਆ ਜਾ ਰਿਹਾ ਹੈ ਜਿਸ ਨਾਲ ਸਾਡੇ ਵਰਗੇ ਸਾਰੇ ਸੇਵਾਦਾਰ ਸੜਕਾਂ ਤੇ ਦਰ ਦਰ ਦੀ ਠੋਕਰ ਖਾਣ ਤੇ ਮਜਬੂਰ ਹੋ ਜਾਣਗੇ ।ਸਮੂਹ ਸੇਵਾਦਾਰਾਂ ਨੇ ਸ ਮੰਜੀਤ ਸਿੰਘ ਦੀ ਅਗਵਾਈ ਰੋਹ ਪੁਰਵਕ ਮੁਜਾਹਰਾ ਕੀਤਾ ਤੇ ਪ੍ਰਬੰਧਕਾ ਤੋਂ ਉਨ੍ਹਾਂ ਦੇ ਨਿਵਾਸ ਅਸਥਾਨ ਨੂੰ ਨਾ ਢਾਹੇ ਜਾਣ ਦੀ ਅਪੀਲ ਕੀਤੀ ਕਿ ਅਸੀ ਵੀ ਇਸ ਖੁਸ਼ੀ ਦੇ ਪਾਵਨ ਮੌਕੇ ਨੂੰ ਅਪਣੇ ਪਰਿਵਾਰ ਤੇ ਪਟਨਾ ਸਾਹਿਬ ਜੀ ਵਿਖੇ ਆ ਰਹੀ ਸਮੂਹ ਸੰਗਤ ਦੀ ਸੇਵਾ ਕਰਕੇ ਇਸ ਵਿਚ ਆਪਣੀ ਸ਼ਮੁਲਿਯਤ ਕਰ ਸਕੀਏ ।

Share Button

Leave a Reply

Your email address will not be published. Required fields are marked *