ਨੱਕੀਆਂ ਨਜਦੀਕ ਨਹਿਰ ਵਿੱਚੋਂ ਅਣਪਛਾਤੇ ਵਿਆਕਤੀ ਦੀ ਲਾਸ਼ ਮਿਲੀ

ss1

ਨੱਕੀਆਂ ਨਜਦੀਕ ਨਹਿਰ ਵਿੱਚੋਂ ਅਣਪਛਾਤੇ ਵਿਆਕਤੀ ਦੀ ਲਾਸ਼ ਮਿਲੀ

ਕੀਰਤਪੁਰ ਸਾਹਿਬ 10 ਅਗਸਤ (ਸਰਬਜੀਤ ਸਿੰਘ ਸੈਣੀ/ ਹਰਪ੍ਰੀਤ ਸਿੰਘ ਕਟੋਚ): ਇਥੋਂ ਦੇ ਨਜਦੀਕ ਨੱਕੀਆਂ ਪਾਵਰ ਹਾਊਸ ਵਿਖੇ ਸ਼੍ਰ੍ਰੀ ਅਨੰਦਪੁਰ ਸਾਹਿਬ ਹਾਇਡਲ ਚੈਂਨਲ ਨਹਿਰ ਵਿਚੋਂ ਇੱਕ ਅਣਪਛਾਤੇ ਵਿਆਕਤੀ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਸਬੰਧੀ ਚੋਂਕੀ ਕੀਰਤਪੁਰ ਸਾਹਿਬ ਦੇ ਤਸ਼ਰੀਫੀ ਅਫਸਰ ਅਸਫਰ ਖਾਨ ਨੇ ਦੱਸਿਆ ਕਿ ਨੱਕੀਆ ਪਾਵਰ ਹਾਊਸ ਦੀ ਨਹਿਰ ਦੇ ਗੇਟ ਨੰਬਰ ਇੱਕ ਵਿੱਚੋਂ ਇੱਕ ਲਾਸ਼ ਮਿਲੀ ਹੈ ਜਿਸਦੀ ਉਮਰ 30-32 ਸਾਲ ਦੇ ਕਰੀਬ ਹੈ ਅਤੇ ਕੱਦ 5.8 ਦੇ ਕਰੀਬ ਹੈ।ਇਹ ਵਿਆਕਤੀ ਰੰਗ ਦਾ ਕਣਕ ਵੰਨਾ ਹੈ ਅਤੇ ਸਿਰ ਤੋਂ ਮੋਨਾ , ਕਲੀਨ ਸ਼ੇਵ ਹੈ। ਇਸਦੇ ਸਰੀਰ ਤੇ ਸਿਰਫ ਹਰੇ ਰੰਗ ਦੀ ਧਾਰੀਦਾਰ ਟੀ ਸ਼ਰਟ ਹੈ ਅਤੇ ਬਾਕੀ ਸਰੀਰ ਬਿਲਕੁੱਲ ਨੰਗਾ ਹੈ।ਉਕਤ ਵਿਆਕਤੀ ਦੀ ਲਾਸ਼ ਲੋੜੀਦੀ ਕਾਰਵਾਈ ਤੋਂ ਬਾਅਦ ਸ਼ਨਾਖਤ ਲਈ ਸ਼੍ਰੀ ਅਨੰਦਪੁਰ ਸਾਹਿਬ ਦੇ ਸਰਕਾਰੀ ਹਸਪਤਾਲ ਦੇ ਮੋਰਚਰੀ ਹਾਲ ਵਿੱਚ ਰੱਖੀ ਗਈ ਹੈ।

Share Button

Leave a Reply

Your email address will not be published. Required fields are marked *