ਨੱਕੀਆਂ ਟੋਲ ਪਲਾਜਾ ਤੇ ਲੱਗਦੀਆਂ ਵਾਹਨਾਂ ਦੀਆ ਲੰਬੀਆਂ ਲੰਬੀਆਂ ਕਤਾਰਾਂ ਅਧਿਕਾਰੀ ਕੁੰਬਕਰਨੀ ਨੀਂਦ ਸੁੱਤੇ ਹੋਏ

ss1

ਨੱਕੀਆਂ ਟੋਲ ਪਲਾਜਾ ਤੇ ਲੱਗਦੀਆਂ ਵਾਹਨਾਂ ਦੀਆ ਲੰਬੀਆਂ ਲੰਬੀਆਂ ਕਤਾਰਾਂ ਅਧਿਕਾਰੀ ਕੁੰਬਕਰਨੀ ਨੀਂਦ ਸੁੱਤੇ ਹੋਏ

13-22
ਅਨੰਦਪੁਰ ਸਾਹਿਬ 12ਜੂਨ (ਸਰਬਜੀਤ ਸਿੰਘ): ਕੀਰਤਪੁਰ ਸਾਹਿਬ ਦੇ ਲਾਗੇ ਨੱਕੀਆਂ ਕੋਲ ਰੋਹਨ ਰਾਜਦੀਪ ਕੰਪਨੀ ਵਲੋ ਕੀਰਤਪੁਰ ਸਾਹਿਬ ਅਤੇ ਸ਼ੀ੍ਰ ਅਨੰਦਪੁਰ ਸਾਹਿਬ ਦੇ ਵਿਚਕਾਰ ਸੜਕ ਉਤੇ ਟੋਲ ਪਲਾਜਾ ਲਗਾਇਆ ਹੋਇਆ ਹੈ। ਇਸ ਟੋਲ ਬੈਰੀਅਰ ਤੌ ਰੋਜਾਨਾਂ ਹਜਾਰਾਂ ਗੱਡੀਆ ਲੰਘਦੀਆ ਹਨ। ਨੱਕੀਆ ਕੋਲ ਲੱਗਾ ਇਹ ਟੋਲ ਬੈਰੀਅਰ ਇਸ ਇਲਾਕੇ ਦਾ ਸਭ ਤੋ ਮਹਿੰਗਾ ਟੋਲ ਪਲਾਜਾ ਹੈ। ਇਸਦੇ ਬਾਵਜੂਦ ਇਥੋ ਗੱਡੀਆ ਦੇ ਗੁਜਰਣ ਲਈ ਸਿਰਫ ਤਿੰਨ ਕਾਉਟਰ ਬਣਾਏ ਹੋਏ ਹਨ ਜਿਸ ਕਰਕੇ ਇਥੇ ਵਾਹਨਾਂ ਦੀਆਂ ਲੰਬੀਆ ਲੰਬੀਆਂ ਕਤਾਰਾਂ ਲੱਗੀਆਂ ਰਹਿੰਦੀਆ ਹਨ।ਹਰ ਇਕ ਗੱਡੀ ਕਾਫੀ ਸਮੇਂ ਤੱਕ ਟੋਲ ਬੈਰੀਅਰ ਤੇ ਰੁਕਣਾ ਪੈਦਾਂ ਹੈ ਤਾਂ ਜਾ ਕਿ ਟੋਲ ਟੈਕਸ ਤੇ ਪਰਚੀ ਕੱਟ ਹੁੰਦੀ ਸੀ। ਜੋ ਯਾਤਰੀ ਇਨੀ ਗਰਮੀ ਵਿੱਚ ਯਾਤਰਾ ਤੇ ਕੀਰਤਪੁਰ ਸਾਹਿਬ ਅਤੇ ਅਨੰਦਪੁਰ ਸਾਹਿਬ ਮੱਥਾ ਟੇਕਣ ਆਉਦੇ ਹਨ ਉਹਨਾਂ ਨੂੰ ਵੀ ਬਹੁਤ ਸਮਾਂ ਟੂਲ ਪਲਾਜਾ ਤੇ ਖੜਨਾ ਪੈ ਰਿਹਾ ਹੈ।

ਯਾਤਰਾ ਤੇ ਆਏ ਕਈ ਵਿਅਕਤੀਆਂ ਵਲੋ ਦੱਸਿਆ ਗਿਆ ਕਿ ਇਕ ਤਾਂ ਇਥੋ ਦੀ ਪਰਚੀ ਸਭ ਤੋ ਮਹਿੰਗੀ ਹੈ ਦੂਜਾ ਇਥੇ ਅੱਧਾ ਅੱਧਾ ਘੰਟਾ ਖੜਨ ਨਾਲ ਕਿੰਨੀ ਸਮੇਂ ਅਤੇ ਪੈਟਰੋਲ ਦੇ ਰੂਪ ਵਿੱਚ ਪੈਸੇ ਦੀ ਬਰਵਾਦੀ ਹੁੰਦੀ ਹੈ।ਨਿਯਮਾਂ ਦੇ ਮੁਤਾਬਿਕ ਟੋਲ ਪਲਾਜਾ ਤੇ ਕਿਸੇ ਵਾਹਨ ਨੂੰ ਪੰਜ ਮਿੰਟ ਤੋ ਉਪੱਰ ਖੜਾ ਨਹੀ ਕਰ ਸਕਦੇ ਪਰੰਤੂ ਇਥੇ ਕਿਸੇ ਨਿਯਮ ਤੱਕ ਨੂੰ ਨਹੀ ਮੰਨਿਆ ਜਾਦਾ। ਭਾਵੇ ਸਰਕਾਰਾਂ ਕੁਦਰਤੀ ਸਾਧਨਾਂ ਨੂੰ ਬਚਾਉਣ ਦੇ ਨਾਰੇ ਲਗਾਉਦੀਆ ਹਨ ਪਰੰਤੂ ਇਹਨਾਂ ਟੋਲ ਪਲਾਜਾ ਤੇ ਹੋ ਰਹੀ ਕੁਦਰਤੀ ਸਾਧਨਾ ਦੀ ਬਰਵਾਦੀ ਵੱਲ ਕੋਈ ਧਿਆਨ ਨਹੀ ਦਿੰਦਾ।ਇਥੋ ਤੱਕ ਕਿ ਕੀਰਤਪੁਰ ਸਾਹਿਬ ਤੋ ਅਨੰਦਪੁਰ ਜਾ ਅਨੰਦਪੁਰ ਸਾਹਿਬ ਤੋ ਚੰਡੀਗੜ੍ਹ ਵੱਲ ਜਾ ਰਹੇ ਮਰੀਜਾਂ ਨੂੰ ਵੀ ਇਸ ਟੋਲ ਪਲਾਜਾ ਤੇ ਖੜਨਾ ਪੈਦਾਂ ਹੈ ਕਿਉ ਕਿ ਇਥੋ ਮਰੀਜਾਂ ਜਾ ਐਮਰਜੈਸੀ ਹਾਲਤ ਵਿੱਚ ਲੰਘਣਾਂ ਵੀ ਮੁਸ਼ਕਿਲ ਹੋ ਜਾਦਾਂ ਹੈ।ਕਈ ਬਾਰ ਟੋਲ ਪਲਾਜਾ ਤੇ ਭਰਤੀ ਕੀਤੇ ਕਰਿੰਦੇ ਰਾਹਗੀਰਾ ਨਾਲ ਲੜਾਈ ਝਗੜਾ ਤੱਕ ਕਰਨ ਲੱਗ ਪੈਦੇਂ ਹਨ।ਪ੍ਰਸ਼ਾਸ਼ਨਿਕ ਅਧਿਕਾਰੀ ਵੀ ਇਥੋਂ ਅੱਖਾਂ ਬੰਦ ਕਰਕੇ ਲੰਘ ਜਾਦੇ ਹਨ ਅਤੇ ਟੋਲ ਪਲਾਜਾ ਤੇ ਕੀਤੀ ਜਾਂਦੀ ਗੁੰਡਾਗਰਦੀ ਵਿਰੁੱਧ ਕੋਈ ਕਾਰਵਾਈ ਤੱਕ ਨਹੀ ਕੀਤੀ ਜਾਂਦੀ।ਆਮ ਲੋਕਾਂ ਵਿੱਚ ਇਹ ਵੀ ਚਰਚਾ ਹੈ ਕਿ ਪੂਰੇ ਦੇਸ਼ ਵਿੱਚ ਲੱਗੇ ਟੋਲ ਪਲਾਜਾ ਨਾਲੋਂ ਇਥੋਂ ਦੇ ਨਿਯਮ ਵੀ ਅਲੱਗ ਹਨ ਕਿਉਂ ਕਿ ਇਥੋਂ ਕਟਾਈ ਪਰਚੀ ਨਾਲ ਸਿਰਫ ਇੱਕ ਬਾਰ ਆ ਜਾ ਸਕਦੇ ਹਨ ਜਦੋਂ ਕਿ ਬਾਕੀ ਟੋਲ ਪਲਾਜਾ ਦੀ ਪਰਚੀ ਪੂਰੇ 24 ਘੰਟੇ ਚੱਲਦੀ ਹੈ। ਇਸ ਸਬੰਧੀ ਇਲਾਕਾ ਨਿਵਾਸੀਆ ਦੀ ਇਸ ਮੰਗ ਵੱਲ ਸਰਕਾਰ ਨੂੰ ਧਿਆਨ ਦੇਣਾਂ ਚਾਹੀਦਾ ਹੈ ਕਿ ਆਮ ਲੋਕਾਂ ਦੀ ਟੋਲ ਪਲਾਜਾ ਤੇ ਹੋ ਰਹੀ ਲੁੱਟ ਤੋ ਬਚਾਇਆ ਜਾਵੇ ਅਤੇ ਟੋਲ ਪਲਾਜਿਆਂ ਸਬੰਧੀ ਕੋਈ ਖਾਸ ਅਤੇ ਸਖਤ ਨਿਯਮ ਬਣਾਏ ਜਾਣ ਤਾ ਜੋ ਸਮੇ , ਪੈਸੇ ਅਤੇ ਕੁਦਰਤੀ ਸਾਧਨਾ ਦੀ ਹੋ ਰਹੀ ਬਰਵਾਦੀ ਨੂੰ ਰੋਕਿਆ ਜਾ ਸਕੇ।

Share Button

Leave a Reply

Your email address will not be published. Required fields are marked *