ਨੰਬਰਦਾਰਾਂ ਦੀਆਂ ਹੱਕੀ ਮੰਗਾਂ ਮਨਵਾਉਣ ਲਈ ਹੋਈ ਇਕੱਤਰਤਾ

ss1

ਨੰਬਰਦਾਰਾਂ ਦੀਆਂ ਹੱਕੀ ਮੰਗਾਂ ਮਨਵਾਉਣ ਲਈ ਹੋਈ ਇਕੱਤਰਤਾ
ਜ਼ਿਲ੍ਹਾ ਪੱਧਰੀ ਰੋਸ ਰੈਲੀ ਬਠਿੰਡਾ ਵਿਖੇ ਹੋਵੇਗੀ ਨਵੰਬਰ ‘ਚ

????????????????????????????????????

ਤਲਵੰਡੀ ਸਾਬੋ, 17 ਅਕਤੂਬਰ (ਗੁਰਜੰਟ ਸਿੰਘ ਨਥੇਹਾ) – ਸਥਾਨਕ ਨੰਬਰਦਾਰ ਯੂਨੀਅਨ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਹਰਭਜਨ ਸਿੰਘ ਦੀ ਪ੍ਰਧਾਨਗੀ ਹੇਠ ਭਾਈ ਡੱਲ ਸਿੰਘ ਪਾਰਕ ਤਲਵੰਡੀ ਸਾਬੋ ਵਿਖੇ ਹੋਈ, ਜਿਸ ਵਿੱਚ ਜ਼ਿਲ੍ਹਾ ਬਾਡੀ ਅਤੇ ਜ਼ਿਲ੍ਹੇ ਦੀਆਂ ਤਹਿਸੀਲਾਂ ਦੇ ਪ੍ਰਧਾਨ ਅਤੇ ਅਹੁਦੇਦਾਰ ਸ਼ਾਮਿਲ ਹੋਏ। ਇਸ ਮੌਕੇ ਇਕੱਤਰ ਹੋਏ ਨੰਬਰਦਾਰਾਂ ਨੇ ਸਰਕਾਰ ਪਾਸੋਂ ਨੰਬਰਦਾਰਾਂ ਦਾ ਮਾਣ ਸਨਮਾਨ ਬਹਾਲ ਕਰਵਾਉਣ, ਮਾਣ ਭੱਤੇ ‘ਚ ਵਾਧਾ ਕਰਵਾਉਣ, ਬੱਸ ਕਿਰਾਇਆ ਮੁਆਫ ਕਰਵਾਉਣ ਅਤੇ ਨੰਬਰਦਾਰੀ ਨੂੰ ਜੱਦੀ-ਪੁਸ਼ਤੀ ਤਰਜੀਹ ਦੇਣ ਵਰਗੀਆਂ ਮੰਗਾਂ ਨੂੰ ਮਨਵਾਉਣ ਹਿੱਤ ਅਗਲਾ ਪ੍ਰੋਗਰਾਮ ਉਲੀਕਣ ਸਬੰਧੀ ਵਿਚਾਰਾਂ ਕੀਤੀਆਂ ਗਈਆਂ।ਇਸ ਮੀਟਿੰਗ ਦੌਰਾਨ ਪੰਜਾਬ ਪੱਧਰ ਦੀ ਰੋਸ ਰੈਲੀ ਜਿਲ੍ਹਾ ਬਠਿੰਡਾ ਵਿੱਚ ਕਰਨ ਲਈ ਮਤਾ ਪਾਸ ਕੀਤਾ ਕਿ ਇਹ ਰੈਲੀ ਨਵੰਬਰ ਮਹੀਨੇ ਵਿੱਚ ਕੀਤੀ ਜਾਵੇ ਤਾਂ ਜੋ ਸਰਕਾਰ ਪਾਸੋਂ ਨੰਬਰਦਾਰਾਂ ਦੀਆਂ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੁੱਖ ਮੰਗਾਂ ਨੂੰ ਮੰਨਜੂਰ ਕਰਵਾਇਆ ਜਾ ਸਕੇ।
ਇਸ ਮੀਟਿੰਗ ਵਿੱਚ ਗੁਰਤੇਜ ਸਿੰਘ ਗੋਨਿਆਣਾ, ਬਲਵਿੰਦਰ ਸਿੰਘ ਕੋਟਸ਼ਮੀਰ, ਬਲਜਿੰਦਰ ਸਿੰਘ ਕੋਟਸ਼ਮੀਰ, ਦਰਸ਼ਨ ਸਿੰਘ ਨਥਾਣਾਂ, ਦਰਸ਼ਨ ਵਾਲਿਆਂਵਾਲੀ , ਬੂਟਾ ਸਿੰਘ ਨਹੀਆਂ ਵਾਲਾ, ਦਵਿੰਦਰ ਸਿੰਘ ਬਠਿੰਡਾ, ਮੇਜਰ ਸਿੰਘ, ਭਾਕਰ ਸਿੰਘ ਪ੍ਰਧਾਨ ਤਲਵੰਡੀ ਸਾਬੋ, ਗੁਰਦੀਪ ਸਿੰਘ ਬੰਗੀ, ਗੁਰਮੀਤ ਸਿੰਘ ਸਾਬਕਾ ਪ੍ਰਧਾਨ ਤਲਵੰਡੀ ਸਾਬੋ, ਬਲਕਰਨ ਸੰਗਤ, ਨਛੱਤਰ ਸਿੰਘ ਜਗਾ, ਬਲਜਿੰਦਰ ਤਿਉਣਾ, ਬਲਵੀਰ ਸਿੰਘ, ਸੁਖਵਿੰਦਰ ਸਿੰਘ ਬੱਜੋਆਣਾ, ਗੁਰਪ੍ਰੀਤ ਲਹਿਰਾ ਮੁਹੱਬਤ ਆਦਿ ਬਹੁਤ ਸਾਰੇ ਨੰਬਰਦਾਰ ਹਾਜਰ ਸਨ।

Share Button

Leave a Reply

Your email address will not be published. Required fields are marked *