ਨੰਨ੍ਹੀ ਪਰੀ 

ss1

ਨੰਨ੍ਹੀ ਪਰੀ

ਅੱਜ ਸਿਮਰਨ ਦੀ ਡਲਿਵਰੀ ਦਾ ਦਿਨ ਸੀ। ਉਸਦਾ ਪਤੀ  ਤੇ ਪਰਿਵਾਰ ਭਲੇ ਦੀਆਂ ਅਰਦਾਸਾਂ ਕਰ ਰਹੇ ਸਨ।ਪਿਛਲੀ ਦੋ ਵਾਰ ਉਸਦਾ ਬੱਚਾ ਪੇਟ ਵਿਚ ਹੀ ਗਿਰ ਜਾਣ ਕਾਰਨ ਸਬ ਦੇ ਮਨ ਅੰਦਰ ਬਹੁਤ ਡਰ ਸੀ। ਬਦਕਿਸਮਤੀ ਨਾਲ ਇਸ ਵਾਰ ਵੀ ਬੱਚਾ ਪੇਟ ਵਿਚ ਹੀ ਖਤਮ ਹੋ ਗਿਆ। ਪਰ ਇਸ ਵਾਰ ਨਰਸ ਜਦੋਂ ਬਾਹਰ ਆਈ ਤਾਂ ਉਸ ਨੇ ਸਬ ਨੂੰ ਮੁਬਾਰਕਬਾਦ ਦਿੰਦਿਆਂ ਦੱਸਿਆ,”ਮੁਬਾਰਕ ਹੋਏ ਘਰ ਵਿੱਚ ਨੰਨੀ ਪਰੀ ਆਈ ਹੈ।” ਇਹ ਸੁਣ ਕੇ ਸਬ ਦੇ ਚਿਹਰੇ ਤੇ  ਖੁਸ਼ੀ ਦੀ ਲਹਿਰ ਛਾ ਗਈ। ਅਸਲ ਵਿਚ ਡਲਿਵਰੀ ਵਾਲੀ ਡਾਕਟਰ ਨੇ ਉਸੇ ਹੀ ਹਸਪਤਾਲ ਵਿੱਚ ਆਏ ਕਿਸੇ ਦੂਸਰੇ ਪਰਿਵਾਰ ਦੀ ਬੱਚੀ, ਜਿਨ੍ਹਾਂ ਕਿ ਕੁੜੀ ਦੇ ਜੰਮਣ ਦੀ ਖਬਰ ਸੁਣ ਕੇ ਉਸ ਨੂੰ ਮਾਰਨ ਦਾ ਫੈਸਲਾ ਕਰ ਲਿਆ ਸੀ, ਉਸਨੂੰ ਸਿਮਰਨ ਦੀ ਝੋਲੀ ਪਾ ਦਿੱਤਾ।

ਕਿਰਨਪ੍ਰੀਤ ਕੌਰ

Share Button

Leave a Reply

Your email address will not be published. Required fields are marked *