ਨੰਨ੍ਹੀ ਛਾਂ ਨੂੰ ਗਰਭਵਤੀ ਹਾਲਤ ਵਿੱਚ ਸਹੁਰੇ ਪਰਿਵਾਰ ਵਲੋਂ ਮਾਰਕੁਟਾਈ ਕਰਨ ਦਾ ਮਾਮਲਾ

ss1

ਨੰਨ੍ਹੀ ਛਾਂ ਨੂੰ ਗਰਭਵਤੀ ਹਾਲਤ ਵਿੱਚ ਸਹੁਰੇ ਪਰਿਵਾਰ ਵਲੋਂ ਮਾਰਕੁਟਾਈ ਕਰਨ ਦਾ ਮਾਮਲਾ

ਭੈਣ ਨੂੰ ਲੈਣ ਆਏ ਭਰਾ ਉੱਪਰ ਦਿਉਰ ਨੇ ਗੋਲੀ ਚਲਾਈ

6-20

ਜੰਡਿਆਲਾ ਗੁਰੁ 5 ਜੁਲਾਈ ਵਰਿੰਦਰ ਸਿੰਘ :- ਬੀਤੀ ਰਾਤ ਕਰੀਬ 9 ਵਜੇ ਜੀ ਟੀ ਰੋਡ ਨੇੜੇ ਇੰਦਰ ਫਾਰਮ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮੋਕੇ ਤੋਂ ਇੱਕਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਦੇਵੀਦਾਸਪੁਰਾ ਵਿਖੇ ਗੁਰਪ੍ਰੀਤ ਸਿੰਘ ਸਪੁੱਤਰ ਸੁਖਵਿੰਦਰ ਸਿੰਘ (ਸ਼ਿੰਦੂ ਪਹਿਲਵਾਨ) ਦੇ ਨਾਲ ਵਿਆਹੀ ਪਿੰਡ ਮੱਲਾ ਨੇੜੇ ਸਰਲੀ ਥਾਣਾ ਖਡੂਰ ਸਾਹਿਬ ਦੀ ਲੜਕੀ ਪ੍ਰਭਜੋਤ ਕੋਰ ਨੂੰ ਅੱਜ ਉਸਦਾ ਭਰਾ ਜਗਜੀਤ ਸਿੰਘ ਅਪਨੇ ਦੋ ਹੋਰ ਦੋਸਤਾਂ ਨਾਲ ਸਹੁਰੇ ਪਰਿਵਾਰ ਵਲੋਂ ਤੰਗ ਪ੍ਰੇਸ਼ਾਨ ਕਰਨ ਕਰਕੇ ਲੈਣ ਆਇਆ ਸੀ ਪਰ ਪਰ ਲੜਕੀ ਦੇ ਦਿਉਰ ਹੈਪੀ ਵਲੋਂ ਅਪਨੇ ਸਾਥੀਆਂ ਸਮੇਤ ਉਸ ਉੱਪਰ ਪਿੰਡ ਵੜਨ ਤੋਂ ਪਹਿਲਾਂ ਹੀ ਜੀ ਟੀ ਰੋਡ ਤੇ ਹਮਲਾ ਕਰ ਦਿੱਤਾ ਅਤੇ ਉਸ ਉੱਪਰ ਗੋਲੀ ਚਲਾ ਦਿੱਤੀ ਜਿਸ ਕਰਕੇ ਲੜਕੀ ਦਾ ਭਰਾ ਜਖਮੀ ਹੋ ਗਿਆ। ਪੁਲਿਸ ਥਾਣਾ ਜੰਡਿਆਲਾ ਗੁਰੁ ਦੇ ਐਸ ਐਚ ਉ ਵਲੋਂ ਲੜਕੀ ਨੂੰ ਸੁਰੱਖਿਅਤ ਪਿੰਡ ਦੇਵੀਦਾਸਪੁਰਾ ਤੋਂ ਲਿਆਕੇ ਜੀ ਟੀ ਰੋਡ ਉੱਪਰ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਹਵਾਲੇ ਕਰਨ ਮੋਕੇ ਪੀੜਤ ਲੜਕੀ ਨੇ ਦੱਸਿਆ ਕਿ ਵਿਆਹ ਦੇ ਇਕ ਮਹੀਨਾ ਬਾਅਦ ਹੀ ਉਸਦੇ ਸਹੁਰਾ ਪਰਿਵਾਰ ਦੇ ਸਾਰੇ ਮੈਂਬਰਾਂ ਵਲੋਂ ਉਸਨੂੰ ਤੰਗ ਪ੍ਰੇਸ਼ਾਨ ਕਰਨਾ ਅਤੇ ਇੱਕ ਕਾਰ ਲਿਆਉਣ ਲਈ ਕਿਹਾ ਜਾਣ ਲੱਗਾ ਅਤੇ ਆਏ ਦਿਨ ਮਾਰ ਕੁਟਾਈ ਸ਼ੁਰੂ ਕਰ ਦਿੱਤੀ। ਇਥੋਂ ਤੱਕ ਕਿ ਉਸਦੇ ਪੇਟ ਵਿੱਚ ਪਲ ਰਹੇ ਬੱਚੇ ਦੀ ਵੀ ਪ੍ਰਵਾਹ ਨਾ ਕਰਦੇ ਹੋਏ ਉਸਨੂੰ ਬੁਰੀ ਤਰ੍ਹਾਂ ਕੁਟਿਆ ਜਾਂਦਾ ਸੀ। ਲੜਕੀ ਨੂੰ ਲੈਣ ਆਏ ਉਸਦੇ ਪਰਿਵਾਰਿਕ ਮੈਂਬਰਾਂ ਵਿੱਚ ਰਿਸ਼ਤੇਦਾਰ ਭੈਣ ਮਨਦੀਪ ਕੋਰ ਅਤੇ ਬਾਕੀ ਮੈਂਬਰਾਂ ਨੇ ਮੰਗ ਕੀਤੀ ਕਿ ਇਹਨਾਂ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਿਉਂ ਕਿ ਇਹਨਾਂ ਵਲੋਂ ਲੜਕੀ, ਉਸਦੇ ਭਰਾ ਅਤੇ ਗਰਭ ਵਿੱਚ ਪਲ ਰਹੇ ਬੱਚੇ ਸਮੇਤ ਤਿੰਨ ਜਾਨਾਂ ਲੈਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਸਬੰਧੀ ਜੰਡਿਆਲਾ ਥਾਣਾ ਮੁੱਖੀ ਅਮਨਦੀਪ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਲੜਕੀ ਦੇ ਬਿਆਨਾਂ ਦੇ ਆਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਅੱਜ ਦੇਰ ਸ਼ਾਮ ਤੱਕ ਅਜੇ ਲੜਕੀ ਵਲੋਂ ਪੁਲਿਸ ਨੂੰ ਬਿਆਨ ਨਹੀਂ ਦਿੱਤੇ ਗਏ।

Share Button

Leave a Reply

Your email address will not be published. Required fields are marked *