ਨੰਗਲ ਸਥਿੱਤ ਪੀ ਏ ਸੀ ਐਲ ਫੈਕਟਰੀ ‘ਚ ਜੋਰਦਾਰ ਧਮਾਕਾ, ਇਕ ਦੀ ਮੌਤ ਇਕ ਜਖਮੀ

ਨੰਗਲ ਸਥਿੱਤ ਪੀ ਏ ਸੀ ਐਲ ਫੈਕਟਰੀ ‘ਚ ਜੋਰਦਾਰ ਧਮਾਕਾ, ਇਕ ਦੀ ਮੌਤ ਇਕ ਜਖਮੀ
ਫੈਕਟਰੀ ਵਿਚ ਧਮਾਕਾ ਹੋਣ ਦੇ ਕਾਰਨਾਂ ਦਾ ਅਜੇ ਤੱਕ ਸਹੀ ਪਤਾ ਨਹੀ ਚੱਲ ਸਕਿਆ

ਸ਼੍ਰੀ ਅਨੰਦਪੁਰ ਸਾਹਿਬ/ਨੰਗਲ 15 ਮਈ(ਦਵਿੰਦਰਪਾਲ ਸਿੰਘ)-ਨਵਾਂ ਨੰਗਲ ਵਿਖੇ ਸਥਿਤ ਪੰਜਾਬ ਸਰਕਾਰ ਦੀ ਪੰਜਾਬ ਐਂਡ ਕੈਮੀਕਲ ਲਿਮੀਟਿਡ ਫੈਕਟਰੀ (ਪੀ ਏ ਸੀ ਐਲ) ਵਿਚ ਅੱਜ ਕਲੋਰੀਨ ਫਿਲਿੰਗ ਪਲਾਂਟ ਦੇ ਨਾਲ ਹੀ ਇੱਕ ‘ਵਾਟਰ ਕੰਡੈਨਸੇਟ ਟੈਂਕ’ ਵਿੱਚ ਵੈਲਡਿੰਗ ਕਰਦੇ ਸਮੇਂ ਅਚਾਨਕ ਧਮਾਕਾ ਹੋ ਗਿਆ। ਜਿਸ ਵਿਚ ਇੱਕ ਮੁੁਲਾਜ਼ਮ ਦੀ ਤਾਂ ਮੌਕੇ ਤੇ ਹੀ ਹੋ ਗਈ ਜਦੋਂ ਕਿ ਦੂਜਾ ਮੁਲਾਜ਼ਮ ਗੰਭੀਰ ਰੂਪ ‘ਚ ਜ਼ਖਮੀਂ ਹੋ ਗਿਆ। ਧਮਾਕਾ ਇੰਨਾ ਜਬਰਦਸਤ ਸੀ ਕਿ ਵੈਲਡਿੰਗ ਕਰਨ ਵਾਲੇ ਮੁਲਾਜ਼ਮ ਰਜਿੰਦਰ ਕੁਮਾਰ ਐਫ ਆਰ ਵੈਲਡਰ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ ਦੂਜਾ ਮੁਲਾਜ਼ਮ ਅਜੈ ਕੁਮਾਰ ਟਰੇਨੀ ਫਿਟਰ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਐਨੇ ਵੱਡੇ ਅਦਾਰੇ ਵਿਚ ਨਾਂ ਹੀ ਕੋਈ ਐੰਬੂਲੈਂਸ ਸੀ ਅਤੇ ਨਾਂ ਹੀ ਅੱਗ ਬੁਝਾਉਣ ਦੇ ਸਾਧਨ। ਜਿਸ ਕਰਕੇ ਜਖਮੀਆਂ ਨੂੰ ਨਿੱਜੀ ਗੱਡੀਆਂ ਰਾਹੀਂ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ।
ਧਮਾਕੇ ਦੌਰਾਨ ਨਗਰ ਕੌਂਸਲ ਨੰਗਲ ਦੇ ਫਾਇਰ ਬ੍ਰਿਗੇਡ ਅਮਲੇ ਦੀਆਂ ਗੱਡੀਆਂ ਨੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ। ਪਰ ਹਾਲੇ ਤੱਕ ਇਸ ਪਾਣੀ ਦੇ ਟੈਂਕ ਵਿੱਚ ਧਮਾਕਾ ਹੋਣ ਦੇ ਕਾਰਨਾਂ ਦਾ ਸਹੀ ਪਤਾ ਨਹੀ ਚੱਲ ਸਕਿਆ। ਇਸ ਘਟਨਾਂ ਨੂੰ ਲੈ ਕੇ ਸਮੁੱਚੇ ਇਲਾਕੇ ਅੰਦਰ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਪੀ ਏ ਸੀ ਐਲ ਦੇ ਡੀ ਜੀ ਐਮ ਟੈਕਨੀਕਲ ਐਮ ਐਸ ਵਾਲੀਆ, ਡੀ ਜੀ ਐਮ ਰਵਿੰਦਰ ਜਸਵਾਲ ਅਤੇ ਏ ਜੀ ਐਮ ਰਜਨੀਸ਼ ਕੁਮਾਰ ਨੇ ਕਿਹਾ ਕਿ ‘ਵਾਟਰ ਕੰਨਡੈਨਸੇਟ ਟੈਂਕ’ ਲੀਕੇਜ਼ ਠੀਕ ਕਰਨ ਲਈ ਰਜਿੰਦਰ ਕੁਮਾਰ ਵੈਲਡਰ ਜੋ ਕਿ ਹਮੇਸ਼ਾਂ ਹੀ ਸੇਫਟੀ ਕਿੱਟ ਪਾ ਕੇ ਹੀ ਵੈਲਡਿੰਗ ਕਰਦਾ ਸੀ ਅਤੇ ਅੱਜ ਵੀ ਟੈਂਕ ਵਿੱਚ ਵੈਲਡਿੰਗ ਕਰਨ ਤੋਂ ਪਹਿਲਾਂ ਟੈਂਕ ਵਿੱਚ ਕਟਿੰਗ ਕਰ ਰਿਹਾ ਸੀ ਕਿ ਅਚਾਨਕ ਹੀ ਧਮਾਕਾ ਹੋਇਆ ਜਿਸ ਵਿੱਚ ਉਸਦੀ ਮੌਤ ਹੋ ਗਈ ਅਤੇ ਦੂਜਾ ਮੁਲਾਜ਼ਮ ਅਜੈ ਕੁਮਾਰ ਗੰਭੀਰ ਜ਼ਖਮੀਂ ਹੋ ਗਿਆ। ਉਨਾਂ ਕਿਹਾ ਕਿ ਇਸ ਟੈਂਕ ਵਿੱਚ ਪਾਣੀ ਹੀ ਹੁੰਦਾ ਹੈ ਪਰ ਜਬਰਦਸਤ ਧਮਾਕੇ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀ ਚੱਲ ਸਕਿਆ। ਉਨਾਂ ਕਿਹਾ ਕਿ ਇੱਥੇ ਹੋਏ ਧਮਾਕੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਬਾਰੇ ਫੈਕਟਰੀ ਦੇ ਉੱਚ ਅਧਿਕਾਰੀਆਂ ਅਤੇ ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਨੂੰ ਸੂਚਿਤ ਕੀਤਾ ਗਿਆ ਹੈ।

Share Button

Leave a Reply

Your email address will not be published. Required fields are marked *

%d bloggers like this: