ਨੰਗਲ ਟੂਰਿਸਟ ਕੰਪਲੈਕਸ ਬਣਿਆ ਖੰਡਰ

ਨੰਗਲ ਟੂਰਿਸਟ ਕੰਪਲੈਕਸ ਬਣਿਆ ਖੰਡਰ

nangal-complexਮਿੰਨੀ ਚੰਡੀਗੜ੍ਹ ਦੇ ਨਾਂ ਨਾਲ ਮਸ਼ਹੂਰ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ ਵਿੱਚ ਵਸੇ ਨੰਗਲ ਨੂੰ ਪੰਜਾਬ ਦਾ ਸਭ ਤੋਂ ਖੂਬਸੂਰਤ ਸ਼ਹਿਰ ਮੰਨਿਆ ਜਾਂਦਾ ਹੈ।ਉਥੇ ਹੀ ਨੰਗਲ ਦੇ ਨੇੜੇ ਭਾਖੜਾ ਡੈਂਮ ਅਤੇ ਨੈਨਾ ਦੇਵੀ ਦਾ ਮੰਦਰ ਇਸਦੀ ਸ਼ੋਭਾ ਨੂੰੰ ਹੋਰ ਵੀ ਵਧਾ ਦਿੰਦੇ ਹਨ।ਹਰ ਸਾਲ ਨੈਨਾ ਦੇਵੀ ਪੰਜ ਲੱਖ ਸ਼ਰਧਾਲੂ ਆਉਂਦੇ ਹਨ।ਉਥੇ ਹੀ ਸੈਲਾਨੀਆਂ ਦੀ ਸਹੂਲਤ  ਲਈ ਭਾਖੜਾ ਡੈਂਮ ਦੇ ਨਿਰਮਾਣ ਦੇ ਸਮੇਂ  ਇਥੇ ਟੂਰਿਸਟ ਕੰਪਲੈਕਸ ਬਣਾਇਆ ਗਿਆ ਸੀ। ਜਿਸਦੀ ਹਾਲਤ ਖਸਤਾ ਹੋ ਚੁੱਕੀ ਹੈ ਤੇ ਤਾਲਾਬੰਦੀ ਹੋ ਚੁੱਕੀ ਹੈ।ਜਿਸ ਵਿੱਚ 14 ਖੂਬਸੂਰਤ ਏ.ਸੀ ਕਮਰੇ, 3 ਹਾਲ ਕਮਰੇ ਅਤੇ ਹੋਰ ਕਈ ਚੀਜ਼ਾਂ ਸ਼ਾਮਿਲ ਹਨ। ਅਚਾਨਕ ਡੇਢ ਸਾਲ ਬਾਅਦ ਇਸ ਕੰਪਲੈਕਸ ਨੂੰ 25 ਹਜ਼ਾਰ ਪ੍ਰਤੀ ਮਹੀਨਾ ਕਿਰਾਏ  ਤੇ ਨਿਜੀ ਹੱਥਾਂ ਵਿੱਚ ਵੀ ਦਿੱਤਾ ਗਿਆ ਤੇ ਹਰ ਸਾਰ 10 ਫੀਸਦੀ ਕਿਰਾਇਆ ਵਧਾਉਣ ਦਾ ਐਗਰੀਮੈਂਟ ਵੀ ਕੀਤਾ ਗਿਆ ਸੀ।

ਜਿਸ ਤੋਂ ਬਾਅਦ  ਇਹ ਬਿਲਡਿੰਗ ਖੰਡਰ ਵਿਚ ਤਬਦੀਲ ਹੋ ਗਈ।ਪਿਛਲੇ ਸਾਲ ਇਸਦੇ ਸਬੰਧ ਵਿੱਚ ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ ਦੇ ਸਾਹਮਣੇ  ਮੰਗ ਵੀ ਰੱਖੀ ਗਈ ਸੀ ਪਰ ਉਹ ਵੀ ਭਰੋਸਾ ਦੇ ਕੇ ਇਸ ਮੁੱਦੇ ਨੂੰ ਠੰਡੇ ਬਸਤੇ ਵਿੱਚ ਪਾ ਦਿੱਤਾ। ਹੁਣ ਇੱਕ ਵਾਰ ਫਿਰ ਟੂਰਿਸਟ ਕੰਪਲੈਕਸ ਇੰਮਪਰੂਵਮੈਂਟ ਟਰੱਸਟ ਦੇ ਚੇਅਰਮੈਨ ਨੇ ਵੀ ਇਸਨੂੰ ਜਲਦੀ ਚਾਲੂ ਕਰਨ ਬਾਰੇ ਗੱਲ ਵੀ ਕਹੀ ਸੀ।ਹੁਣ ਦੇਖਣਾ ਇਹ ਹੈ ਕਿ ਇਸ ਤੇ ਅਮਲ ਵੀ ਕੀਤਾ ਜਾਵੇਗਾ ਜਾਂ  ਇਹ  ਮੁੱਦਾ ਸਿਰਫ  ਕਾਕਾਗਜ਼ਾਂੀ ਕਾਰਵਾਈ ਤੱਕ ਹੀ ਸੀਮਤ ਰਹਿ ਜਾਵੇਗੀ।

Share Button

Leave a Reply

Your email address will not be published. Required fields are marked *

%d bloggers like this: