ਨੰਗਲ ਕਲਾਂ ਵਿੱਚ ਸਮਾਜਿਕ ਬੁਰਾਈਆਂ ਖਿਲਾਫ ਜਾਗਰੂਕਤਾ ਰੈਲੀ ਕੀਤੀ

ss1

ਨੰਗਲ ਕਲਾਂ ਵਿੱਚ ਸਮਾਜਿਕ ਬੁਰਾਈਆਂ ਖਿਲਾਫ ਜਾਗਰੂਕਤਾ ਰੈਲੀ ਕੀਤੀ
ਗਰੀਨ ਐਸ ਵੈਲਫੇਅਰ ਫੋਰਸ ਵਰਗੀਆਂ ਸੰਸਥਾਵਾਂ ਹੀ ਸਮਾਜ ਚੋ ਨਸ਼ੇਖੋਰੀ ਵਰਗੀਆਂ ਬਿਮਾਰੀਆਂ ਦਾ ਖਾਤਮਾ ਕਰ ਸਕਦੇ ਹਨ
ਡੇਰਾ ਸੱਚਾ ਸੌਦਾ ਦੇ ਹਰ ਭਲਾਈ ਕਾਰਜ ਦੀ ਕੀਤੀ ਸ਼ਲਾਘਾ:ਡਾ.ਸਰਾਂ

ਝੁਨੀਰ 20 ਦਸੰਬਰ(ਗੁਰਜੀਤ ਸ਼ੀਂਹ) ਪੂਜਨੀਕ ਹਜੂਰ ਪਿਤਾ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋ ਸਮਾਜਿਕ ਬੁਰਾਈਆਂ ਅਤੇ ਨਸ਼ਿਆਂ ਦੇ ਖਿਲਾਫ ਵਿਢੀ ਮੁਹਿੰਮ ਤਹਿਤ ਅੱਜ ਬਲਾਕ ਨੰਗਲ ਕਲਾਂ ਵਿਖੇ ਇੱਕ ਵਿਸ਼ਾਲ ਜਾਗਰੂਕਤਾ ਰੈਲੀ ਕੱਢੀ ਗਈ।ਇਸ ਰੈਲੀ ਨੂੰ ਰਵਾਨਾ ਕਰਨ ਲਈ ਮਾਨਸਿਕ ਰੋਗਾਂ ਦੇ ਮਾਹਰ ਡਾ.ਹਰਪਾਲ ਸਿੰਘ ਸਰਾਂ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।ਉਹਨਾਂ ਆਪਣੇ ਸੰਬੋਧਨ ਚ ਕਿਹਾ ਕਿ ਮੈਂ ਬਹੁਤ ਖੁਸ਼ੀ ਅਤੇ ਮਾਣ ਮਹਿਸੂਸ ਕਰ ਰਿਹਾ ਹਾਂ ਕਿ ਸਾਨੂੰ ਨਸ਼ੇ ਕਰਨ ਵਾਲਿਆਂ ਨੂੰ ਨਸ਼ਾ ਛੁਡਾਉਣ ਪ੍ਰਤੀ ਤਾਂ ਬੁਲਾਇਆ ਜਾਂਦਾ ਹੈ ਪਰ ਜੋ ਸੰਸਥਾਵਾਂ ਖੁਦ ਨਸ਼ੇ ਤਿਆਗ ਕੇ ਦੂਜਿਆਂ ਨੂੰ ਨਸ਼ਿਆਂ ਤੋ ਮੁਕਤ ਕਰਨ ਦਾ ਹੋਕਾ ਦਿੰਦੇ ਹਨ ਉਸ ਸੰਸਥਾ ਚ ਆਉਣ ਦਾ ਪਹਿਲਾ ਮੌਕਾ ਹਾਸਲ ਹੋਇਆ ਹੈ।ਉਹਨਾਂ ਕਿਹਾ ਕਿ ਜੋ ਉਪਰਾਲਾ ਪੂਜਨੀਕ ਗੁਰੁ ਜੀ ਦੇ ਹੁਕਮਾਂ ਸਦਕਾ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਸਮਾਜ ਚੋ ਨਸ਼ੇਖੋਰੀ ਵਰਗੀਆਂ ਮਾੜੀਆਂ ਕੁਰੀਤੀਆਂ ਜਿਵੇਂ ਭਰੂਣ ਹੱਤਿਆ ,ਦਾਜ ਦਹੇਜ ,ਭ੍ਰਿਸ਼ਟਾਚਾਰ ਆਦਿ ਨੂੰ ਮੁਕਤ ਕਰਨ ਚ ਆਪਣਾ ਵਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ।ਉਹ ਬਹੁਤ ਹੀ ਕਾਬਲੇ ਤਾਰੀਫ ਹੈ।ਉਹਨਾਂ ਕਿਹਾ ਕਿ ਅੱਜ ਪਿੰਡ ਨੰਗਲ ਕਲਾਂ ਵਿਖੇ ਇਸ ਰੈਲੀ ਤੋ ਲੋਕ ਵੱਡੀ ਗਿਣਤੀ ਚ ਜਰੂਰ ਜਾਗਰੂਕ ਹੋਣਗੇ।ਉਹਨਾਂ ਡੇਰਾ ਸੱਚਾ ਸੌਦਾ ਵੱਲੋ ਚਲਾਏ ਜਾ ਰਹੇ ਹਰ ਭਲਾਈ ਕਾਰਜ ਦੀ ਭਰਵੀਂ ਸ਼ਲਾਘਾ ਕੀਤੀ।ਇਸ ਮੌਕੇ ਪੰਜਾਬ ਰਾਜਨੀਤਿਕ ਵਿੰਗ ਦੇ ਮੈਂਬਰ ਸਾਬਕਾ ਸਰਪੰਚ ਪਰਮਜੀਤ ਸਿੰਘ ਨੰਗਲ ਕਲਾਂ ਨੇ ਡੇਰਾ ਸੱਚਾ ਸੌਦਾ ਦੇ ਮਾਨਵਤਾ ਭਲਾਈ ਕਾਰਜਾਂ ਚ ਜਿਕਰ ਕਰਦਿਆਂ ਉਹਨਾਂ ਕਿਹਾ ਕਿ ਡੇਰਾ ਸੱਚਾ ਸੌਦਾ ਸਰਸਾ ਦੀ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਉਨਾਂ ਚਿਰ ਚੈਨ ਨਾਲ ਨਹੀ ਟਿਕੇਗੀ ਜਿੰਨਾਂ ਚਿਰ ਸਮਾਜ ਚੋ ਸਮਾਜਿਕ ਬੁਰਾਈਆਂ ਦਾ ਖਾਤਮਾ ਨਹੀ ਹੋਵੇਗਾ।ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਵੱਲੋ ਰੈਲੀ ਦੌਰਾਨ ਵੱਡੀ ਗਿਣਤੀ ਚ ਭਾਈ ਭੈਣਾਂ ਦੇ ਹੱਥਾਂ ਵਿੱਚ ਨਸ਼ਿਆ ,ਕੰਨਿਆਂ ਭਰੂਣ ਹੱਤਿਆ ਆਦਿ ਸਮਾਜਿਕ ਬੁਰਾਈਆਂ ਦੇ ਬੈਨਰ ਫੜ ਕੇ ਅਤੇ ਸਪੀਕਰ ਰਾਹੀ ਲੋਕਾਂ ਨੂੰ ਜਾਗਰੂਕ ਕੀਤਾ।ਇਹ ਜਾਗਰੂਕਤਾ ਰੈਲੀ ਪੂਰੇ ਪਿੰਡ ਦੀਆਂ ਗਲੀਆਂ ਵਿੱਚੋ ਦੀ ਗੁਜਰੀ।ਇਸ ਮੌਕੇ ਪੂਰੇ ਬਲਾਕ ਦੇ ਸਮੂਹ ਪਿੰਡਾਂ ਚੋ ਸਾਧ ਸੰਗਤ ਦਾ ਭਾਰੀ ਇਕੱਠ ਸੀ।ਇਸ ਮੌਕੇ ਪੰਜਾਬ ਦੇ 45 ਮੈਂਬਰ ਸ਼ਿੰਗਾਰਾ ਸਿੰਘ ਇੰਸਾਂ ,25 ਮੈਂਬਰ ਗੁਰਦੀਪ ਇੰਸਾਂ ,25 ਮੈਂਬਰ ਹਮੀਰ ਇੰਸਾਂ ,25 ਮੈਂਬਰ ਜਸਵੀਰ ਇੰਸਾਂ ,15 ਮੈਂਬਰ ਪਰਮਜੀਤ ਇੰਸਾਂ ,15 ਮੈਂਬਰ ਗੁਰਦੀਪ ਇੰਸਾਂ ,15 ਮੈਂਬਰ ਹਰਦੀਪ ਇੰਸਾਂ ਉਰਫ ਫੀਰਾ ,15 ਮੈਂਬਰ ਹਰਚਰਨ ਇੰਸਾਂ ਧਿੰਗੜ ,ਬਲਾਕ ਭੰਗੀਦਾਸ ਅਵਤਾਰ ਇੰਸਾਂ ,ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਜ਼ਿਲਾਂ ਜੁੰਮੇਵਾਰ ਪ੍ਰਿਤਪਾਲ ਇੰਸਾਂ ,ਅਤਰ ਇੰਸਾਂ ,ਨਿਰਮਲ ਇੰਸਾਂ ,ਵੈਸਾਖਾ ਇੰਸਾਂ ,ਰੇਸ਼ਮ ਇੰਸਾਂ ਤੋ ਇਲਾਵਾ ਸ਼ਾਹ ਸਤਿਨਾਮ ਜੀ ਗਰੀਨ ਐਸ ਦੀਆਂ ਜੁੰਮੇਵਾਰ ਭੈਣਾਂ ਅਤੇ ਪਿੰਡਾਂ ਦੇ ਭੰਗੀਦਾਸ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *