ਨਜ਼ਾਇਜ ਤੌਰ ਤੇ ਲੱਗ ਰਹੇ ਮੋਬਾਇਲ ਟਾਵਰ ਨੂੰ ਤੁਰੰਤ ਰੋਕਣ ਦੇ ਆਦੇਸ਼: ਐਸ.ਡੀ.ਐਮ

ss1

ਨਜ਼ਾਇਜ ਤੌਰ ਤੇ ਲੱਗ ਰਹੇ ਮੋਬਾਇਲ ਟਾਵਰ ਨੂੰ ਤੁਰੰਤ ਰੋਕਣ ਦੇ ਆਦੇਸ਼: ਐਸ.ਡੀ.ਐਮ

3-18
ਰਾਮਪੁਰਾ ਫੂਲ (ਕੁਲਜੀਤ ਸਿੰਘ ਢੀਗਰਾਂ):- ਸਥਾਨਿਕ ਸ਼ਹਿਰ ਦੇ ਵਾਰਡ ਨੰਬਰ 16 ਵਿੱਚ ਤਕਰੀਬਨ ਪਿਛਲੇ ਇੱਕ ਮਹੀਨੇ ਤੋਂ ਨਜ਼ਾਇਜ ਤੌਰ ਤੇ ਲੱਗ ਰਹੇ ਮੋਬਾਇਲ ਟਾਵਰ ਦੇ ਨਿਰਮਾਨ ਨੂੰ ਰੋਕਣ ਸਬੰਧੀ ਮਾਨਯੋਗ ਐਸ.ਡੀ.ਐਮ ਫੂਲ ਸ: ਨਰਿੰਦਰ ਸਿੰਘ ਧਾਲੀਵਾਲ ਨੇ ਪੱਤਰ ਨੰਬਰ 818/ਫਕ ਮਿਤੀ 29-6-2016 ਰਾਹੀ ਤੁਰੰਤ ਰੋਕਣ ਅਤੇ ਪੁੱਟਣ ਦੇ ਆਦੇਸ਼ ਜਾਰੀ ਕੀਤੇ ਹਨ। ਇਥੇ ਤੁਹਾਨੂੰ ਦੱਸਣਾ ਬਣਦਾ ਹੈ ਕਿ ਕਿਸੇ ਨਿੱਜੀ ਮੋਬਾਇਲ ਕੰਪਨੀ ਦਾ ਟਾਵਰ ਨਗਰ ਕੌਸਲ ਰਾਮਪੁਰਾ ਫੂਲ ਦੀ ਮਨਜੂਰੀ ਤੋਂ ਬਿਨਾਂ ਲਗਾਇਆ ਜਾ ਰਿਹਾ ਸੀ। ਜਿਸ ਦਾ ਵਿਰੋਧ ਵਾਰਡ ਨਬੰਰ 16 ਦੇ ਸਮੂਹ ਮੁਹੱਲਾ ਵਾਸੀਆਂ ਨੇ ਕੀਤਾ ਇਸ ਸਬੰਧ ਵਿਚ ਮਿਤੀ 25-5-2016 ਨੂੰ ਇੱਕ ਦਰਖਾਸਤ ਨਗਰ ਕੌਂਸਲ ਰਾਮਪੁਰਾ ਫੂਲ ਅਤੇ ਪੁਲਿਸ ਸਟੇਸ਼ਨ ਰਾਮਪੁਰਾ ਫੂਲ ਨੂੰ ਲਿਖਤੀ ਰੂਪ ਵਿਚ ਦਿੱਤੀ ਪਰੰਤੂ ਤਕਰੀਬਨ 20 ਦਿਨ ਬੀਤਨ ਤੋਂ ਬਾਅਦ ਨਗਰ ਕੌਂਸਲ ਵੱਲੋਂ ਕੋਈ ਵੀ ਕਾਰਵਾਈ ਕਰਨੀ ਜਰੂਰੀ ਨੀ ਸਮਝੀ।ਜਿਸ ਤੇ ਸਮੂਹ ਮੁਹਾਲਾ ਵਾਸੀ ਭਟਕ ਗਏ ਤੇ ਉਹਨਾ ਨੇ ਇਕ ਦਰਖਾਸਤ ਐਸ.ਡੀ.ਐਮ ਫੂਲ ਨੂੰ ਦਿੱਤੀ। ਐਸ.ਡੀ.ਐਮ ਫੂਲ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਨੇ ਧਿਰਾਂ ਦੇ ਬਿਆਨ ਸੁਣਨ ਉਪਰੰਤ ਮੁਬਾਇਲ ਟਾਵਰ ਨੂੰ ਤੁਰੰਤ ਹਟਾਉਣ ਦੇ ਲਿਖਤੀ ਆਦੇਸ਼ ਨਗਰ ਕੌਂਸਲ ਰਾਮਪੁਰਾ ਫੂਲ ਨੂੰ ਦਿੱਤੇ।

Share Button

Leave a Reply

Your email address will not be published. Required fields are marked *