ਨੌਜ਼ਵਾਨਾਂ ਦੀ ਸਿਆਸੀ, ਆਰਥਿਕ ਮਜ਼ਬੂਤੀ ਦੀ ਦਿਸ਼ਾ ‘ਚ ਕੈਪਟਨ ਅਮਰਿੰਦਰ ਵੱਲੋਂ 117 ਪਾਰਟੀ ਸੀਟਾਂ ‘ਚੋਂ 35 ਨੌਜ਼ਵਾਨਾਂ ਨੂੰ ਦੇਣ ਦਾ ਐਲਾਨ

ss1

ਨੌਜ਼ਵਾਨਾਂ ਦੀ ਸਿਆਸੀ, ਆਰਥਿਕ ਮਜ਼ਬੂਤੀ ਦੀ ਦਿਸ਼ਾ ‘ਚ ਕੈਪਟਨ ਅਮਰਿੰਦਰ ਵੱਲੋਂ 117 ਪਾਰਟੀ ਸੀਟਾਂ ‘ਚੋਂ 35 ਨੌਜ਼ਵਾਨਾਂ ਨੂੰ ਦੇਣ ਦਾ ਐਲਾਨ

17-23

ਚੰਡੀਗੜ੍ਹ, 16 ਜੁਲਾਈ (ਪ.ਪ.): ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਨੌਜ਼ਵਾਨਾਂ ਨੂੰ ਸਿਆਸੀ ਪੱਧਰ ‘ਤੇ ਮਜ਼ਬੂਤ ਕਰਨ ਲਈ ਅਤੇ ਫੈਸਲਾ ਲੈਣ ਦੀ ਪ੍ਰੀਕ੍ਰਿਆ ‘ਚ ਉਨ੍ਹਾਂ ਦੀ ਹਿੱਸੇਦਾਰੀ ਨੂੰ ਵਧਾਉਣ ਵਾਸਤੇ ਐਲਾਨ ਕੀਤਾ ਹੈ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ 117 ਸੀਟਾਂ ਲਈ ਪਾਰਟੀ ਦੀਆਂ ਟਿਕਟਾਂ ‘ਚੋਂ 35 ਨੌਜ਼ਵਾਨਾਂ ਨੂੰ ਦਿੱਤੀਆਂ ਜਾਣਗੀਆਂ।
ਉਨ੍ਹਾਂ ਨੇ ਕਿਹਾ ਕਿ ਇਸ ਵਾਰ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਸੁਝਾਅ ਦਿੱਤਾ ਗਿਆ ਸੀ। ਉਨ੍ਹਾਂ ਨੇ ਇਸ ਦੌਰਾਨ ਇਹ ਵੀ ਸਪੱਸ਼ਟ ਕੀਤਾ ਕਿ ਨੌਜ਼ਵਾਨਾਂ ਨੂੰ ਨੁਮਾਇੰਦਗੀ ਪਾਰਟੀ ਪ੍ਰਤੀ ਉਨ੍ਹਾਂ ਦੀ ਮਿਹਨਤ ਤੇ ਯੋਗਦਾਨ ਦੇ ਅਧਾਰ ‘ਤੇ ਦਿੱਤੀ ਜਾਵੇਗੀ, ਨਾ ਕਿ ਰਿਸ਼ਤੇਦਾਰੀ ਦੇ ਅਧਾਰ ‘ਤੇ।
ਯੂਥ ਆਰਗੇਨਾਈਜੇਸ਼ਨ ਆਫ ਇੰਡੀਆ (ਯੋਈ) ਦੇ ਕਾਂਗਰਸ ‘ਚ ਰਸਮੀ ਤੌਰ ‘ਤੇ ਰਲੇਵੇਂ ਅਤੇ 100 ਦੇ ਕਰੀਬ ਆਮ ਆਮਦੀ ਪਾਰਟੀ ਵਰਕਰਾਂ ਨੂੰ ਪਾਰਟੀ ‘ਚ ਸ਼ਾਮਿਲ ਕਰਨ ਮੌਕੇ ਅਯੋਜਿਤ ਇਕ ਸਮਾਰੋਹ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਨੇ ਨੌਜ਼ਵਾਨਾਂ ਨੂੰ ਅੱਗੇ ਆਉਣ ਤੇ ਸਿਆਸੀ ਪ੍ਰੀਕ੍ਰਿਆ ਦਾ ਹਿੱਸਾ ਬਣਨ ਦੀ ਅਪੀਲ ਕੀਤੀ।
ਇਸ ਮੌਕੇ 1000 ਤੋਂ ਵੱਧ ਨੌਜ਼ਵਾਨਾਂ ਦੀ ਸ਼ਮੂਲਿਅਤ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਉਹ ਤੁਹਾਡੀਆਂ ਉਮੀਦਾਂ ਤੋਂ ਜਾਣੂ ਹਨ ਅਤੇ ਚਾਹੁੰਦੇ ਹਨ ਕਿ ਤੁਸੀਂ ਨਾ ਸਿਰਫ ਆਪਣੇ ਸੁਫਨਿਆਂ ਨੂੰ ਸੱਚ ਕਰੋ, ਬਲਕਿ ਸਿਆਸੀ ਤੇ ਆਰਥਿਕ ਪੱਧਰ ‘ਤੇ ਵੀ ਫੈਸਲਾ ਲੈਣ ਸਬੰਧੀ ਪ੍ਰੀਕ੍ਰਿਆ ਦਾ ਹਿੱਸਾ ਬਣੋ।
ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਇਹ ਉਨ੍ਹਾਂ ਦੀਆਂ ਆਖਿਰੀ ਚੋਣਾਂ ਹਨ ਅਤੇ ਉਨ੍ਹਾਂ ਦਾ ਇਕੋਮਾਤਰ ਉਦੇਸ਼ ਸਾਰੇ ਪੰਜਾਬੀਆਂ ਦੇ ਚੇਹਰਿਆਂ ‘ਤੇ ਮੁੜ ਤੋਂ ਖੁਸ਼ੀਆਂ ਲਿਆਉਣਾ ਹੈ। ਉਨ੍ਹਾਂ ਨੇ ਆਪਣੇ ਮਿਸ਼ਨ ‘ਚ ਨੌਜ਼ਵਾਨਾਂ ਦਾ ਸਮਰਥਨ ਮੰਗਦਿਆਂ ਕਿਹਾ ਕਿ ਭਵਿੱਖ ਤੁਹਾਡਾ ਹੈ ਅਤੇ ਅਸੀਂ ਕਾਂਗਰਸ ‘ਚ ਆਉਂਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਤੁਹਾਡੀ ਵੱਧ ਤੋਂ ਵੱਧ ਹਿੱਸੇਦਾਰੀ ਚਾਹੁੰਦੇ ਹਾਂ।
ਉਨ੍ਹਾਂ ਨੇ 25 ਸਾਲ ਪੰਜਾਬ ‘ਚ ਰਾਜ ਕਰਨ ਲਈ ਵੋਟਾਂ ਮੰਗਣ ਵਾਲੇ ਸੁਖਬੀਰ ਬਾਦਲ ‘ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ 25 ਸਾਲ ਨਹੀਂ ਚਾਹੁੰਦੇ, ਪੰਜਾਬ ‘ਚ ਮੁੜ ਖੁਸ਼ਹਾਲੀ, ਉਸਦਾ ਮਾਣ ਤੇ ਹਰੇਕ ਪੰਜਾਬੀ ਦੇ ਚੇਹਰੇ ‘ਤੇ ਮੁਸਕੁਰਾਹਟ ਲਿਆਉਣ ਖਾਤਿਰ ਉਨ੍ਹਾਂ ਨੂੰ ਸਿਰਫ ਪੰਜ ਸਾਲ ਦੇ ਦਿਓ। ਜਦਕਿ ਸੁਖਬੀਰ ਵੱਲੋਂ 25 ਸਾਲ ਮੰਗਣ ਨੂੰ ਲੈ ਕੇ ਚੇਤਾਵਨੀ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਰੱਬ ਕਰੇ ਅਜਿਹਾ ਕਦੇ ਨਾ ਹੋਵੇ, ਤੁਸੀਂ ਕਲਪਨਾ ਕਰ ਸਕਦੇ ਹੋ ਕਿ ਉਦੋਂ ਪੰਜਾਬ ਦਾ ਕੀ ਜਾਵੇਗਾ, ਜਿਹੜੇ ਪਹਿਲਾਂ ਹੀ ਬੀਤੇ ਨੌ ਸਾਲਾਂ ਦੌਰਾਨ ਪੰਜਾਬ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਨੁਕਸਾਨ ਪਹੁੰਚਾ ਚੁੱਕੇ ਹਨ।
ਜਦਕਿ ਨੌਜ਼ਵਾਨਾਂ ਦੀ ਸਿਆਸੀ, ਆਰਥਿਕ ਤੇ ਵਿੱਤੀ ਮਜ਼ਬੂਤੀ ਨੂੰ ਲੈ ਕੇ ਆਪਣੀ ਸੋਚ ਦਾ ਖੁਲਾਸਾ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਨੌਜ਼ਵਾਨਾਂ ਨੂੰ ਪਾਰਟੀ ਦੀਆਂ 35 ਟਿਕਟਾਂ ਦੇਣ ਤੋਂ ÎÂਲਾਵਾ, ਕਾਂਗਰਸ ਸਰਕਾਰ ਹਰੇਕ ਪਰਿਵਾਰ ਦੇ ਮੈਂਬਰ ਨੂੰ ਇਕ ਨੌਕਰੀ ਦੇਣਾ ਪੁਖਤਾ ਕਰੇਗੀ। ਇਸਦੇ ਤਹਿਤ ਨੌਜ਼ਵਾਨਾਂ ‘ਚ ਹੁਨਰ ਪੈਦਾ ਕਰਨ ਅਤੇ ਉਨ੍ਹਾਂ ਨੂੰ ਵਿਕਾਸ ਦੇ ਮੌਕੇ ਦੇਣ ਤੋਂ ਇਲਾਵਾ, ਸਰਕਾਰੀ ਤੇ ਪ੍ਰਾਈਵੇਟ ਦੋਨਾਂ ਖੇਤਰਾਂ ‘ਚ ਨੌਕਰੀਆਂ ਵੀ ਸ਼ਾਮਿਲ ਹੋਣਗੀਆਂ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਬਾਦਲਾਂ ਨੇ ਹਰੇਕ ਵਪਾਰ ਤੇ ਬਿਜਨੇਸ ‘ਤੇ ਏਕਾਧਿਕਾਰ ਕਾਇਮ ਕਰ ਲਿਆ ਹੈ, ਜਿਸ ਕਾਰਨ ਧੰਨ ਇਕ ਪਰਿਵਾਰ ਤੇ ਇਸਦੇ ਨਜ਼ਦੀਕੀ ਰਿਸ਼ਤੇਦਾਰਾਂ ਤੱਕ ਸੀਮਿਤ ਰਹਿ ਗਿਆ ਹੈ। ਲੇਕਿਨ ਉਨ੍ਹਾਂ ਇਨ੍ਹਾਂ ਦਾ ਏਕਾਧਿਕਾਰ ਖਤਮ ਕਰਨਗੇ ਅਤੇ ਧੰਨ ਦਾ ਉਚਿਤ ਵੰਡ ਪੁਖਤਾ ਕਰਨਗੇ।
ਇਸ ਲੜੀ ਹੇਠ ਨੌਜ਼ਵਾਨਾਂ ਨੂੰ ਬੱਸਾਂ ਲਈ ਰੂਟਾਂ ਦੀਆਂ ਪਰਮਿਟਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਨੂੰ ਬੱਸਾਂ ਖ੍ਰੀਦਣ ਤੇ ਚਲਾਉਣ ਲਈ ਅਸਾਨ ਲੋਨ ਦਿੱਤੇ ਜਾਣਗੇ। ਇਸ ਨਾਲ ਇਕੋ ਪਰਿਵਾਰ ਦੀ ਬਜਾਏ ਬਹੁਤ ਸਾਰੇ ਪਰਿਵਾਰਾਂ ਨੂੰ ਫਾਇਦਾ ਪਹੁੰਚੇਗਾ। ਇਸੇ ਤਰ੍ਹਾਂ, ਕੇਬਲ ਦੀ ਵੰਡ, ਰੇਤ ਦੀ ਖੁਦਾਈ ਤੇ ਸ਼ਰਾਬ ਦੇ ਵਪਾਰ ‘ਚ ਵੀ ਵੱਡੇ ਪੱਧਰ ‘ਤੇ ਨੌਜ਼ਵਾਨਾਂ ਦੀ ਭਾਗੀਦਾਰੀ ਕਾਇਮ ਕੀਤੀ ਜਾਵੇਗੀ।
ਇਸ ਤੋਂ ਪਹਿਲਾਂ, ਕੈਪਟਨ ਅਮਰਿੰਦਰ ਨੇ ਯੋਈ ਦਾ ਉਸਦੇ ਸੈਂਕੜਾਂ ਵਰਕਰਾਂ ਦੀ ਮੌਜ਼ੂਦਗੀ ‘ਚ ਉਨ੍ਹਾਂ ਦੇ ਪ੍ਰਧਾਨ ਰਾਜਵਿੰਦਰ ਸਿੰਘ ਧਨੋਲਾ ਦੀ ਅਗਵਾਈ ਹੇਠ ਕਾਂਗਰਸ ‘ਚ ਰਲੇਵੇਂ ਦਾ ਐਲਾਨ ਕੀਤਾ।
ਇਸ ਮੌਕੇ ਸੰਬੋਧਨ ਕਰਦਿਆਂ ਧਨੋਲਾ ਨੇ ਕਿਹਾ ਕਿ ਵਿਕਾਸ ਤੇ ਨੌਕਰੀਆਂ ਵਾਸਤੇ ਨੌਜ਼ਵਾਨ ਕੈਪਟਨ ਅਮਰਿੰਦਰ ਵੱਲ ਵੇਖ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ‘ਚ ਸ਼ਾਮਿਲ ਹੋਣ ਵਾਲੇ ਆਪ ਵਲੰਟਿਅਰ ਆਪ ਅਗਵਾਈ ਤੋਂ ਪੂਰੀ ਤਰ੍ਹਾਂ ਨਿਰਾਸ਼ ਹਨ, ਜਿਹੜੀ ਦਿੱਲੀ ਤੇ ਹਰਿਆਣਾ ਵਰਗੇ ਬਾਹਰੀ ਸੂਬਿਆਂ ਤੋਂ ਨਿਕਲ ਕੇ ਆਈ ਹੈ।
ਇਸ ਦੌਰਾਨ ਲਗਭਗ 100 ਯੂਥ ਆਪ ਵਰਕਰ ਪਾਰਟੀ ‘ਚ ਸ਼ਾਮਿਲ ਹੋਏ।
ਕੈਪਟਨ ਅਮਰਿੰਦਰ ਨੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਨੁਮਾਇੰਦਗੀ ਵਾਲੇ ਜਲਾਲਾਬਾਦ ਵਿਧਾਨ ਸਭਾ ਹਲਕੇ ਦੇ ਚਾਰ ਅਕਾਲੀ ਸਰਪੰਚਾਂ, 2 ਬਲਾਕ ਸੰਮਤੀ ਮੈਂਬਰਾਂ ਤੇ ਇਕ ਕੌਂਸਲਰ ਨੂੰ ਪਾਰਟੀ ‘ਚ ਸ਼ਾਮਿਲ ਕੀਤਾ।
ਸਮਾਰੋਹ ਦੌਰਾਨ ਹੋਰਨਾਂ ਤੋਂ ਇਲਾਵਾ, ਲਾਲ ਸਿੰਘ, ਬ੍ਰਹਮ ਮੋਹਿੰਦਰਾ, ਸੁਖਜਿੰਦਰ ਰੰਧਾਵਾ, ਜੋਗਿੰਦਰ ਸਿੰਘ ਪੰਜਗਰਾਈਂ, ਜੋਗਿੰਦਰ ਸਿੰਘ ਮਾਨ, ਕਿੱਕੀ ਢਿਲੋਂ, ਕੈਪਟਨ ਸੰਦੀਪ ਸੰਧੂ ਵੀ ਮੌਜ਼ੂਦ ਰਹੇ।

Share Button

Leave a Reply

Your email address will not be published. Required fields are marked *