ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Fri. Jun 5th, 2020

ਨੌਰਥ ਅਮੈਰਕਿਨ ਸਿੱਖ ਮੈਡੀਕਲ ਅਤੇ ਡਿੰਟਟਿਸਟ ਐਸੋਸੀਏਸ਼ਨ (NASMDA) ਵੱਲੋਂ ਲੋਕਾ ਨੂੰ ਕਰੋਨਾਵਾਇਰਸ ਸਬੰਧੀ ਜਾਗੁਰਕ ਕਰਨ ਦਾ ਸਾਂਝਾ ਉਪਰਾਲਾ

ਨੌਰਥ ਅਮੈਰਕਿਨ ਸਿੱਖ ਮੈਡੀਕਲ ਅਤੇ ਡਿੰਟਟਿਸਟ ਐਸੋਸੀਏਸ਼ਨ (NASMDA) ਵੱਲੋਂ ਲੋਕਾ ਨੂੰ ਕਰੋਨਾਵਾਇਰਸ ਸਬੰਧੀ ਜਾਗੁਰਕ ਕਰਨ ਦਾ ਸਾਂਝਾ ਉਪਰਾਲਾ

ਫਰਿਜ਼ਨੋ 31 ਮਾਰਚ ( ਰਾਜ ਗੋਗਨਾ )—ਕੋਰੋਨਾ ਵਾਇਰਸ ਨਾਲ ਦੁਨੀਆ ਦੇ ਕਰੀਬ 200 ਦੇਸ਼ ਜੰਗ ਲੜ ਰਹੇ ਹਨ। ਇਸ ਮਹਾਮਾਰੀ ਨਾਲ 40 ਹਜ਼ਾਰ ਮੌਤਾਂ ਅਤੇ 8 ਲੱਖ ਤੋਂ ਵਧੇਰੇ ਲੋਕ ਵਾਇਰਸ ਦੀ ਲਪੇਟ ‘ਚ ਹਨ। ਅਜਿਹੇ ਸਮੇਂ ਵਿੱਚ ਲੋਕਾਂ ਦਾ ਪੈਨਿਕ ਹੋਣਾ ਲਾਜ਼ਮੀ ਹੈ ਅਤੇ ਅਜਿਹੇ ਹਲਾਤਾਂ ਵਿੱਚ ਹਰਕੋਈ ਡਾਕਟਰ ਬਣਿਆ ਬੈਠਾ ਹੈ, ਅਤੇ ਸ਼ੋਸ਼ਲ ਮੀਡੀਏ ਤੇ ਅਫ਼ਵਾਹਾਂ ਦਾ ਬਜ਼ਾਰ ਪੂਰਾ ਗਰਮ ਹੈ। ਅਜੋਕੇ ਸਮੇਂ ਵਿੱਚ ਲੋਕਾਂ ਦੇ ਭਰਮ ਭੁਲੇਖੇ ਕੱਢਣ ਲਈ ਨੌਰਥ ਅਮੈਰਕਿਨ ਸਿੱਖ ਮੈਡੀਕਲ ਅਤੇ ਡਿੰਟਟਿਸਟ ਐਸੋਸੀਏਸ਼ਨ (NASMDA) ਵੱਲੋਂ ਲੋਕਾ ਨੂੰ ਕਰੋਨਾਵਾਇਰਸ ਸਬੰਧੀ ਜਾਗੁਰਕ ਕਰਨ ਲਈ ਜਾਣਕਾਰੀ ਭਰਪੂਰ ਸਾਂਝਾ ਸਲਾਘਾਯੋਗ ਉਪਰਾਲਾ ਕੀਤਾ ਗਿਆ ਹੈ। ਡਾਕਟਰ ਹਰਕੇ਼ਸ਼ ਸੰਧੂ ਨੇ ਇਹ ਜਾਣਕਾਰੀ ਪੱਤਰਕਾਰਾਂ ਨਾਲ ਸਾਂਝੀ ਕੀਤੀ, ਅਤੇ ਓਹੀ ਜਾਣਕਾਰੀ ਅਸੀਂ ਆਪਣੇ ਪਾਠਕਾਂ ਦੇ ਰੂਬਰੂ ਕਰ ਰਹੇ ਹਾਂ।

ਕੋਰੋਨਾਵਾਇਰਸ (COVID-19): ਸੱਚ ਅਤੇ ਅਫਵਾਹ ਦਾ ਨਿਤਾਰਾ

ਹਰ 15 ਮਿੰਟ ਬਾਅਦ ਪਾਣੀ ਪੀਣਾ
ਕੋਰੋਨਾਵਾਇਰਸ (COVID-19) ਵਰਗੀਆਂ ਬਿਮਾਰੀਆਂ ਦੀ ਲਾਗ ਸ਼ਰੀਰ ਵਿੱਚ ਸਾਹ ਰਾਹੀਂ ਦਾਖਲ ਹੁੰਦੀ ਹੈ। ਕੋਰੋਨਾਵਾਇਰਸ ਦੇ ਕੀਟਾਣੂ ਤੁਹਾਡੇ ਮੂੰਹ ਵਿੱਚ ਜਾ ਸਕਦੇ ਹਨ, ਪਰ ਲਗਾਤਾਰ ਪਾਣੀ ਪੀਣ ਨਾਲ ਬਿਮਾਰੀ ਤੋਂ ਬਚਾਅ ਨਹੀਂ ਹੋ ਸਕਦਾ, ਪਰ ਲੋੜ ਮੁਤਾਬਕ ਪਾਣੀ ਜ਼ਰੂਰ ਪੀਓ, ਤਾਂ ਕਿ ਸ਼ਰੀਰ ਕਨੂੰਨ ਪਾਣੀ ਦੀ ਘਾਟ ਨਾ ਹੋਵੇ।
ਕੋਰੋਨਾਵਾਇਰਸ (COVID-19) ਦਾ ਗਰਮ, ਨਮ ਅਤੇ ਠੰਢੇ ਵਾਤਾਵਰਨ ਵਿੱਚ ਫੈਲਾਓ ਹੁਣ ਤੱਕ ਦੀ ਖੋਜ ਪੜਤਾਲ ਤੇ ਇਹ ਸਾਬਤ ਹੁੰਦਾ ਹੈ ਕਿ COVID-19 ਹਰ ਕਿਸਮ ਦੇ ਵਾਤਾਵਰਨ ਵਿੱਚ ਫੈਲ ਸਕਦਾ ਹੈ – ਗਰਮ ਅਤੇ ਨਮ ਵਾਤਾਵਰਨ ਵਿੱਚ ਵੀ। ਠੰਡੇ ਮੌਸਮ ਨਾਲ ਕੋਰੋਨਾਵਾਇਰਸ (COVID-19) ਨੂੰ ਖਤਮ ਨਹੀ ਕੀਤਾ ਜਾ ਸਕਦਾ। ਸਗੋਂ ਬਿਨਾਂ ਮੋਟੇ ਕਪਿੜਆਂ ਦੇ ਸਾਨੂੰ ਠੰਡ ਲੱਗਣ ਦਾ ਡਰ ਵੱਧ ਜਾਂਦਾ ਹੈ।
ਬਿਸਤਰੇ ਅਤੇ ਤੌਲੀਏ 60°C ਗਰਮ ਪਾਣੀ ਨਾਲ ਧੋਣ ਨਾਲ ਕੀਟਾਣੂ ਮਰ ਜਦੇ ਹਨ, ਪਰ ਏਨਾਂ ਗਰਮ ਪਾਣੀ ਆਪਣੇ ਸ਼ਰੀਰ ਲਈ ਚੰਗਾ ਨਹੀਂ। ਆਪਣੇ ਸ਼ਰੀਰ ਨੂੰ ਗਰਮ ਕਰਨ ਨਾਲ ਜਾਂ ਧੁੱਪ ਵਿੱਚ ਬੈਠਣ ਨਾਲ ਸੜਨ, ਨਿਰੰਜਨ ਜਿਲਕਰਨ ਅਤੇ ਹੋਰ ਸੱਟ ਦਾ ਖਤਰਾ ਹੋ ਸਕਦਾ ਹੈ। ਸੱਚ ਇਹ ਹੈ ਕਿ ਜਦ ਇਕ ਵਾਰ ਕੋਰੋਨਾਵਾਇਰਸ (COVID-19) ਸ਼ਰੀਰ ਪਵਿੱਤਰ ਚਲਾ ਜਾਦਾ ਹੈ ਤੇ ਉਸਨੂੰ ਮਾਰਨ ਦਾ ਕੋਈ ਤਰੀਕਾ ਨਹੀਂ ਹੁੰਦਾ। ਤੁਹਾਡਾ ਸ਼ਰੀਰ ਆਪ ਹੀ ਵਾਇਰਸ ਨੂੰ ਸਮਾਂ ਪਾਕੇ ਖਤਮ ਕਰੇਗਾ।

ਅਲਟਰਾ-ਵਾਇਲੇਟ (UV) ਲੈਪ
ਅਲਟਰਾ-ਵਾਇਲੇਟ (UV) ਲੈਪ ਨਾਲ ਬਹੁਤ ਤਰਾਂ ਦੀਆਂ ਸਤਹ ਸਾਫ਼ ਕੀਤੀਆਂ ਜਾ ਸਕਦੀਆਂ ਹਨ, ਪਰ ਅਲਟਰਾ-ਵਾਇਲੇਟ (UV) ਲੈਪ ਦਾ ਇਸਤੇਮਾਲ ਆਪਣੇ ਸ਼ਰੀਰ ਜਾਂ ਹੱਥ ਤੇ ਨਹੀਂ ਕਰਨਾ ਚਾਹੀਦਾ, ਕਿਉਕੇ ਅਲਟਰਾ-ਵਾਇਲੇਟ (UV) ਲੈਪ ਨਾਲ ਚਮੜੀ ਸੜ ਸਕਦੀ ਹੈ।

ਚਾਂਦੀ ਦਾ ਪਾਣੀ ਪੀਣਾ
ਕਈ ਸਥਿਤੀਆਂ ਵਿੱਚ ਚਾਂਦੀ ਲਾਭਕਾਰੀ ਹੁੰਦੀ ਹੈ ਜੱਵੇ ਕਿ ਕੁਝ ਖਾਸ ਕਿਸਮ ਦੀਆਂ ਪੱਟੀਆਂ ਵਿੱਚ, ਪਰ ਚਦੀ ਦਾ ਪਾਣੀ ਪੀਣਾ ਲਾਭਕਾਰੀ ਦੀ ਥਾਂ ਹਾਨੀਕਾਰਕ ਹੋ ਸਕਦਾ ਹੈ, ਜਿਵੇਂ ਕਿ ਗੁਰਦੇ ਖਰਾਬ ਹੋ ਸਕਦੇ ਹਨ, ਮਿਰਗੀ ਦਾ ਦੌਰਾ ਪੈ ਸਕਦਾ ਹੈ।

ਮੱਛਰ ਰਾਹੀ ਫੈਲਾਓ
ਹੁਣ ਤਕ ਦੀ ਖੋਜ ਦੇ ਮੁਤਾਿਬਕ ਕੋਰੋਨਾਵਾਇਰਸ (COVID-19) ਮੱਛਰ ਰਾਹੀ ਨਹੀ ਫੈਲ ਸਕਦਾ। ਕੋਰੋਨਾਵਾਇਰਸ (COVID-19) ਫੇਫਿੜਆਂ ਦੀ ਬਿਮਾਰੀ ਹੈ ਜੋ ਕਿ ਬਿਮਾਰ ਮਨੁੱਖ ਦੇ ਥੁੱਕ ਰਾਹੀ ਫੈਲਦੀ ਹੈ (ਜਿਵੇਂ ਕਿ ਖੰਘਣ ਅਤੇ ਛਿੱਕ ਮਾਰਨ ਵੇਲੇ, ਪਰ ਮੱਛਰ ਤੋਂ ਬਚਾਅ ਜ਼ਰੂਰ ਕਰੋ ਤਾਂ ਕਿ ਮਲੇਰੀਆ ਤੇ ਡਗੂ ਵਰਗੀਆਂ ਬਿਮਾਰੀਆਂ ਨਾ ਫੈਲਣ।

ਥਰਮਲ ਸਕੈਨਰ
ਥਰਮਲ ਸਕੈਨਰ ਰਾਹੀ ਸਿਰਫ ਉਹਨਾਂ ਬਿਮਾਰ ਲੋਕਾਂ ਨੂੰ ਲੱਭਿਆ ਜਾ ਸਕਦਾ ਹੈ ਜਿੰਨਾਂ ਦੇ ਸ਼ਰੀਰ ਦਾ ਤਾਪਮਾਨ ਆਮ ਨਾਲ ਵੱਧ ਹੋਵੇ। ਜੇ ਕਿਸੇ ਵਿਅੱਕਤੀ ਨੂੰ ਕੋਰੋਨਾਵਾਇਰਸ (COVID-19) ਦੀ ਲਾਗ ਹੈ ਪਰ ਰੀਰ ਦਾ ਤਾਪਮਾਨ ਠੀਕ ਹੈ ਤਾਂ ਥਰਮਲ ਸਕੈਨਰ ਲਾਭਦਾਇਕ ਨਹੀ। ਕਈ ਵਾਰ ਬੁਖਾਰ ਚੜਦਿਆਂ 2 ਤੋਂ 10 ਦਿਨ ਲੱਗ ਜਾਂਦੇ ਹਨ।

ਅਲਕੋਹਲ ਜਾਂ ਕਲੋਰੀਨ ਦਾ ਸ਼ਰੀਰ ਤੇ ਛਿੜਕਾਅ
ਅਲਕੋਹਲ ਜਾਂ ਕਲੋਰੀਨ ਦਾ ਸ਼ਰੀਰ ਤੇ ਛਿੜਕਾਅ ਕਰਨ ਨਾਲ ਸ਼ਰੀਰ ਅੰਦਰ ਜਾ ਚੁੱਕੇ ਕੀਟਾਣੂ ਨਹੀ ਮਰਦੇ, ਸਗੋਂ ਜੇ ਇਹ ਰਸਾਇਣ ਅੱਖ ਆਦਿ ਵਿੱਚ ਪੈ ਜਾਣ ਤਾਂ ਹਾਨੀਕਾਰਕ ਸਾਬਤ ਹੋ ਸਕਦੇ ਹਨ। ਅਲਕੋਹਲ ਜਾਂ ਕਲੋਰੀਨ ਨੂੰ ਆਪਣਾ ਆਲਾ-ਦੁਆਲਾ ਸਾਫ਼ ਕਰਨ ਲਈ ਵਰਤੋਂ , ਪਰ ਸ਼ਰੀਰ ਤੇ ਵਰਤੋ ਨਹੀ ਕਰਨੀ ਚਾਹੀਦੀ

ਨਿਮੋਨੀਆ ਦੀ ਵੈਕਸੀਨ (ਟੀਕਾ)
ਨਿਮੋਨੀਆ ਅਤੇ ਫਲੂ ਦੀ ਵੈਕਸੀਨ ਕੋਰੋਨਾਵਾਇਰਸ (COVID-19) ਤੋਂ ਬਚਾਅ ਨਹੀਂ ਕਰਦੀ, ਪਰ ਇਹ ਟੀਕੇ ਲਵਾਉਣ ਦੀ ਜ਼ੋਰਦਾਰ ਸਲਾਹ ਦਿੱਤੀ ਜਾਂਦੀ ਹੈ ਤਾਂ ਕਿ ਇਹਨਾਂ ਬਿਮਾਰੀਆਂ ਤੋਂ ਬਚਿਆ ਜਾ ਸਕੇ। ਕੋਰੋਨਾਵਾਇਰਸ (COVID-19) ਬਹੁਤ ਨਵੀ ਬਮਾਰੀ ਹੈ ਅਤੇ ਹਾਲੇ ਇਸ ਦੀ ਵੈਕਸੀਨ ਦਾ ਸਰਵੇਖਣ
ਕੀਤਾ ਜਾ ਰਿਹਾ ਹੈ।

ਖਾਰੇ ਪਾਣੀ ਨਾਲ ਨੱਕ ਦਾ ਸਾਫ਼ ਕਰਨਾ
ਖਾਰੇ ਪਾਣੀ ਨਾਲ ਨੱਕ ਨੂੰ ਸਾਫ਼ ਕਰਨ ਨਾਲ ਵਾਇਰਲ ਇਨਫੈਕਨ (ਲਾਗ) ਨਾਲ ਕੋਈ ਲਾਭ ਨਹੀਂ ਪ੍ਰਾਪਤ ਹੁੰਦਾ। ਖਾਰੇ ਪਾਣੀ (ਸੇਲੀਨ ਰਿੰਜ਼) ਨਾਲ ਨਜ਼ਲਾ ਜ਼ੁਕਾਂਮ ਤੋਂ ਆਰਾਮ ਮਿਲ ਸਕਦਾ ਹੈ, ਪਰ ਇਸ ਨਾਲ ਕੋਰੋਨਾਵਾਇਰਸ (COVID-19) ਸਬੰਧਿਤ ਕੋਈ ਲਾਭ ਨਹੀਂ ਪ੍ਰਾਪਤ ਹੁੰਦਾ।

ਲਸਨ ਅਤੇ ਪਿਆਜ਼ ਖਾਣਾ
ਵਿਗਿਆਨੀ ਤੌਰ ਤੇ ਪਿਆਜ਼ ਅਤੇ ਨਮਕ ਨਾਲ ਕੋਰੋਨਾਵਾਇਰਸ (COVID-19) ਦਾ ਇਲਾਜ ਨਹ ਕੀਤਾ ਜਾ ਸਕਦਾ ਅਤੇ ਨਾ ਹੀ ਕੱਟਿਆ ਹੋਇਆ ਪਿਆਜ਼ ਜੀਵਾਣੂ ਨਸ਼ਟ ਕਰਦਾ ਹੈ |
ਮਾਊਥ-ਵਾਸ਼, ਸਿਰਕਾ ਅਤੇ ਨਮਕ ਵਾਲੇ ਪਾਣੀ ਨਾਲ ਗਰਾਰੇ ਕਰਨ ਨਾਲ ਖਰਾਬ ਗਲੇ ਨੂੰ ਆਰਾਮ ਮਿਲ ਸਕਦਾ ਹੈ, ਪਰ ਮਾਊਥ-ਵਾਸ਼, ਸਿਰਕਾ ਜਾਂ ਨਮਕ ਵਾਲੇ ਪਾਣੀ ਨਾਲ ਗਰਾਰੇ ਕਰਨ ਨਾਲ ਕੋਰੋਨਾਵਾਇਰਸ (COVID-19) ਤੋਂ ਬਚਾਅ ਨਹੀਂ ਹੁੰਦਾ, ਸਗੋਂ ਗਲੇ ਨੂੰ ਜਲਨ ਹੋ ਸਕਦੀ ਹੈ।

ਤਿਲਾਂ ਦਾ ਤੇਲ
ਤਿਲਾਂ ਦਾ ਤੇਲ ਬਹੁਤ ਸਵਾਿਦਟ ਹੁੰਦਾ ਹੈ ਪਰ ਇਸ ਨਾਲ ਕੋਰੋਨਾਵਾਇਰਸ (COVID-19) ਨੂੰ ਨਸ਼ਟ ਨਹੀਂ ਕੀਤਾ ਜਾ ਸਕਦਾ।

ਵਿਟਾਮਿਨ ਸੀ [C]
ਕਈ ਲੋਕ ਨਜ਼ਲੇ ਤੋਂ ਬਚਣ ਲਈ ਵਿਟਾਮਿਨ ਸੀ ਦਾ ਇਸਤੇਮਾਲ ਕਰਦੇ ਹਨ, ਪਰ ਇਸ ਗੱਲ ਦਾ ਕੋਈ ਵਿਗਿਆਨੀ ਸਬੂਤ ਨਹੀਂ ਹੈ ਕਿ ਵਿਟਾਮਿਨ ਸੀ ਨਾਲ ਕੋਰੋਨਾਵਾਇਰਸ (COVID-19) ਤੋਂ ਬਚਿਆ ਜਾ ਸਕਦਾ ਹੈ।
ਕੀ ਬਜ਼ੁਰਗਾਂ ਨੂੰ ਕੋਰੋਨਾਵਾਇਰਸ (COVID-19) ਤੋਂ ਜ਼ਿਆਦਾ ਖਤਰਾ ਹੈ ਜਾਂ ਜਵਾਨ ਲੋਕ ਨੂੰ ਵੀ ਇਹ ਬਿਮਾਰੀ ਹੋ ਸਕਦੀ ਹੈ?
ਕੋਰੋਨਾਵਾਇਰਸ (COVID-19) ਹਰ ਉਮਰ ਦੇ ਲੋਕ ਨੂੰ ਬਿਮਾਰ ਕਰ ਸਕਦਾ ਹੈ ਪਰ ਬਜ਼ੁਰਗਾਂ ਅਤੇ ਹੋਰ ਉਮਰ ਦੇ ਲੋਕ ਜਿੰਨਾਂ ਨੂੰ ਹੋਰ ਬਿਮਾਰੀਆਂ (ਜਿਵੇਂ ਕਿ ਦਮਾਂ, ਸ਼ੂਗਰ, ਹੋਰ ਦਿਲ ਦੀਆਂ ਬਿਮਾਰੀਆਂ) ਹਨ, ਉਹਨ ਨੂੰ ਵੀ ਇਸ

ਬਿਮਾਰੀ ਤੋਂ ਖਤਰਾ ਹੈ

ਕੀ ਐਂਟੀਬਾਇਓਟਿਕ ਨਾਲ ਕੋਰੋਨਾਵਾਇਰਸ (COVID-ਤੋਂ ਬਚਾਅ ਹੋ ਸਕਦਾ ਹੈ?
ਐਂਟੀਬਾਇਓਟਿਕ ਕੇਵਲ ਬੈਕਟੀਰੀਆ ਤੋਂ ਹੀ ਬਚਾਅ ਕਰਦੇ ਹਨ ਨਾ ਕਿ ਵਾਇਰਸ ਤੋਂ । ਕੋਰੋਨਾਵਾਇਰਸ (COVID-19) ਇਕ ਵਾਇਰਸ ਹੈ ਅਤੇ ਐਂਟੀਬਾਇਟਿਕ ਦਾ ਇਸਤਤੇ ਕੋਈ ਅਸਰ ਨਹੀਂ ਹੁੰਦਾ। ਪਰ ਜੇ ਤੁਸੀਂ ਹਸਪਤਾਲ ਵਿੱਚ ਕੋਰੋਨਾਵਾਇਰਸ (COVID- 19) ਦੇ ਇਲਾਜ ਲਈ ਦਾਖਲ ਹੋ ਤਾਂ ਬੈਕਟੀਰੀਆ ਨਾਲ ਲੜਨ ਲਈ ਤੁਹਾਨੂੰ ਐਂਟੀਬਾਇਓਟਿਕਸ ਦੀ ਲੋੜ ਪੈ ਸਕਦੀ ਹੈ |

ਕਿਹੜੀਆਂ ਦਵਾਈਆਂ ਨਾਲ ਕੋਰੋਨਾਵਾਇਰਸ (COVID-19) ਤੋਂ ਬੱਚਿਆਂ ਜਾ ਸਕਦਾ ਹੈ. ?
ਹੁਣ ਤਕ ਕੋਰੋਨਾਵਾਇਰਸ (COVID-19) ਤੋਂ ਬਚਣ ਲਈ ਜਾਂ ਇਲਾਜ ਲਈ ਕੋਈ ਦਵਾਈ ਉਪਲਬਧ ਨਹੀਂ ਹੈ, ਪਰ ਜੇ ਕਿਸੇ ਨੂੰ। ਕੋਰੋਨਾਵਾਇਰਸ (COVID-19) ਦੀ ਇਨਫੈਕਸ਼ਨ ਦੇ ਲੱਛਣ ਮਹਿਸੂਸ ਹੁੰਦੇ ਹੋਣ ਜਾ ਬਿਮਾਰੀ ਲੱਗ ਜਾਵੇ ਤਾਂ ਉਹਨਾਂ ਨੂੰ ਆਪਣੇ ਡਾਕਟਰ ਨਾਲ ਜ਼ਰੂਰ ਗੱਲ ਕਰਨੀ ਚਾਹੀਦੀ ਹੈ ਤਾਂ ਕਿ ਲੋੜ ਅਨੁਸਾਰ ਇਲਾਜ ਹੋ ਸਕੇ। ਇਸ ਵੇਲੇ ਕੋਰੋਨਾਵਾਇਰਸ (COVID-19) ਦਾ ਇਲਾਜ ਅਤੇ ਵੈਕਸੀਨ ਲੱਭਣ ਦਾ ਕੰਮ ਬਹੁਤ ਜ਼ੋਰ-ਸ਼ੋਰ ਨਾਲ ਚਲ ਰਿਹਾ ਹੈ।

ਇਸ ਬਿਮਾਰੀ ਤੋਂ ਬਚਣ ਦਾ ਸਭ ਤੋਂ ਬਿਹਤਰ ਤਰੀਕਾ ਹੈ ਕਿ ਲੋੜ ਅਨੁਸਾਰ ਵਾਰ-ਵਾਰ ਹੱਥ ਧੋਵੋ, ਤਾਂ ਜੋ ਬਿਮਾਰੀ ਪੈਦਾ ਕਰਨ ਵਾਲੇ ਜਿਹੜੇ ਕੀਟਾਣੂ ਤੁਹਾਡੇ ਹੱਥ ਤੇ ਹਨ, ਉਹ ਹੱਥ ਧੋਣ ਨਾਲ ਖਤਮ ਹੋ ਸਕਣ। ਜੋ ਲੋਕ ਬਿਮਾਰ ਹੋਣ ਜਾਂ ਖੰਗਦੇ ਹੋਣ ਜਾਂ ਛੱਕਦੇ ਹੋਣ ਉਹਨਾਂ ਤੋਂ ਦੂਰ ਰਹੋ।

ਇਹ ਵਿੱਦਿਅਕ ਜਾਣਕਾਰੀ ਸੰਗਤ ਨਾਲ ਸਝੀ ਕੀਤੀ ਜਾ ਰਹੀ ਹੈ।ਇਹ ਜਾਣਕਾਰੀ ਨਾਮਵਰ ਸਰੋਤਾਂ, ਸਿਹਤ ਜਾਣਕਾਰਾਂ, ਸਿਹਤ ਵਿਭਾਗ ਪੇਸ਼ੇਵਰਾਂ, ਸਿੱਖ ਕਿਮਊਨਟੀ ਦੇ ਸਿਹਤ ਵਿਭਾਗ ਨਾਲ ਸਬੰਧਿਤ ਸੰਸਥਾਵਾਂ ਆਦਿ ਦੀ ਸਲਾਹ ਦੇ ਅਧਾਰ ਤੇ ਇੱਕ ਤਾਲਮੇਲ ਕੋਸ਼ਿਸ਼ ਸ਼ਾਹ, ਇਹ ਡਾਕਟਰੀ ਸਲਾਹ ਨਹੀਂ ਹੈ।ਜੇ ਕਰ ਤੁਹਾਨੂੰ ਡਾਕਟਰੀ ਸਲਾਹ ਜਾ ਜਾਣਕਾਰੀ ਚਾਹੀਦੀ ਹੈ ਤਾਂ ਕਿਰਪਾ ਕਰਕੇ ਆਪਣੇ ਪ੍ਰਾਇਮਰੀ ਸਿਹਤ ਸੰਭਾਲ਼ ਡਾਕਟਰ ਨਾਲ ਸੰਪਰਕ ਕਰੋ। ਅਸੀਂ ਤੁਹਾਨੂੰ ਨਾਮਵਰ ਸਰੋਤ ਜਿਵੇਂ ਕਿ ਸੀਡੀਸੀ ਅਤੇ ਡਬਿਲਊਯ.ਐਚ.ਓ. ਤੋਂ ਜਾਣਕਾਰੀ ਪ੍ਰਾਪਤ ਕਰਨ ਲਈ ਉਤਾਿਹਤ ਕਰਦੇ ਹਾਂ ।

Leave a Reply

Your email address will not be published. Required fields are marked *

%d bloggers like this: