ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Mon. Jul 6th, 2020

ਨੌਜਵਾਨ ਸਿੱਖ ਬੱਚੇ ਬੱਚੀਆਂ ਰੰਗਾਂ ਵਾਲੀ ਹੋਲੀ ਤੋਂ ਪ੍ਰਹੇਜ ਕਰਦਿਆਂ ਕੇਵਲ ਗੁਰਬਾਣੀ ਜਾਪ ਕਰਨ: ਬਾਬਾ ਬਲਜੀਤ ਸਿੰਘ

ਨੌਜਵਾਨ ਸਿੱਖ ਬੱਚੇ ਬੱਚੀਆਂ ਰੰਗਾਂ ਵਾਲੀ ਹੋਲੀ ਤੋਂ ਪ੍ਰਹੇਜ ਕਰਦਿਆਂ ਕੇਵਲ ਗੁਰਬਾਣੀ ਜਾਪ ਕਰਨ: ਬਾਬਾ ਬਲਜੀਤ ਸਿੰਘ

ਮਲੋਟ, 25 ਫਰਵਰੀ (ਆਰਤੀ ਕਮਲ) : ਗੁਰਦੁੁਆਰਾ ਚਰਨ ਕਮਲ ਭੋਰਾ ਸਾਹਿਬ ਦਾਨੇਵਾਲਾ ਮਲੋਟ ਵਿਖੇ ਐਤਵਾਰ ਦੇ ਸਮਾਗਮ ਦੌਰਾਨ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਚੱਪਲਾਂ ਵੰਡੀਆਂ ਗਈਆਂ । ਇਸ ਮੌਕੇ ਗੁਰੂਘਰ ਦੇ ਮੁੱਖ ਸੇਵਾਦਾਰ ਬਾਬਾ ਬਲਜੀਤ ਸਿੰਘ ਨੇ ਦੱਸਿਆ ਕਿ ਆਸਪਾਸ ਤੋਂ ਬਹੁਤ ਸਾਰੇ ਗਰੀਬ ਘਰਾਂ ਤੋਂ ਬੱਚੇ ਅਕਸਰ ਨੰਗੇਪੈਰ ਫਿਰਦੇ ਰਹਿੰਦੇ ਹਨ ਅਤੇ ਗੁਰੂਘਰ ਵੀ ਨੰਗੇ ਪੈਰ ਹੀ ਆ ਜਾਂਦੇ ਸਨ । ਉਹਨਾਂ ਕਿਹਾ ਕਿ ਅੱਗੇ ਗਰਮੀ ਦਾ ਮੌਸਮ ਆ ਰਿਹਾ ਹੈ ਅਤੇ ਅਜਿਹੇ ਬੱਚਿਆਂ ਲਈ ਚੱਪਲਾਂ ਬਹੁਤ ਜਰੂਰੀ ਹਨ ਜਿਸ ਕਰਕੇ ਗੁਰੂਘਰ ਦੀ ਸੰਗਤ ਨੂੰ ਇਹ ਇਕ ਛੋਟਾ ਜਿਹਾ ਉਦਮ ਉਪਰਾਲਾ ਕਰਦਿਆਂ ਇਹਨਾਂ ਬੱਚਿਆਂ ਨੂੰ ਚੱਪਲਾਂ ਦਿੱਤੀਆਂ ਹਨ । ਬਾਬਾ ਬਲਜੀਤ ਸਿੰਘ ਨੇ ਇਸ ਮੌਕੇ ਦੱਸਿਆ ਕਿ ਖਾਲਸਾ ਸਾਜਣਾ ਦਿਵਸ ਦੇ ਸਬੰਧ ਵਿਚ 11 ਮਾਰਚ ਤੋਂ ਗੁਰੂਘਰ ਵਿਖੇ ਨਿਰੰਤਰ ਗੁਰਬਾਣੀ ਜਾਪ ਕਰਨ ਲਈ ਸ੍ਰੀ ਆਖੰਡ ਪਾਠ ਸਾਹਿਬ ਦੀ ਲੜੀ ਆਰੰਭੀ ਜਾ ਰਹੀ ਹੈ ਅਤੇ 13 ਅਪ੍ਰੈਲ ਖਾਲਸੇ ਦੇ ਪ੍ਰਕਾਸ਼ ਦਿਹਾੜੇ ਤੇ ਸਮਾਪਤੀ ਕੀਤੀ ਜਾਵੇਗੀ । ਇਸ ਮੌਕੇ ਬਾਬਾ ਬਲਜੀਤ ਸਿੰਘ ਨੇ ਸੰਗਤ ਨੂੰ ਅਤੇ ਵਿਸ਼ੇਸ਼ ਕਰਕੇ ਨੌਜਵਾਨਾਂ ਨੂੰ ਦੱਸਿਆ ਕਿ ਸਿੱਖ ਧਰਮ ਵਿਚ ਹੋਲੀ ਨਹੀ ਬਲਕਿ ਹੋਲਾ ਮਨਾਇਆ ਜਾਂਦਾ ਹੈ ਅਤੇ ਨੌਜਵਾਨ ਬੱਚੇ ਬੱਚੀਆਂ ਇਸ ਦਿਨ ਰੰਗਾਂ ਤੋਂ ਪ੍ਰਹੇਜ ਕਰਨ ਅਤੇ ਗੁਰਬਾਣੀ ਦਾ ਜਾਪ ਕਰਨ । ਉਹਨਾਂ ਕਿਹਾ ਕਿ ਰੰਗਾਂ ਨਾਲ ਜਿਥੇ ਚਮੜੀ ਰੋਗ ਅਤੇ ਹੋਰ ਕਈ ਬਿਮਾਰੀਆਂ ਲਗਦੀਆਂ ਹਨ ਉਥੇ ਹੀ ਗਲਤੀ ਨਾਲ ਅੱਖਾਂ ਆਦਿ ਵਿਚ ਚਲੇ ਜਾਣ ਤੇ ਪੂਰੀ ਉਮਰ ਲਈ ਰੌਸ਼ਨੀ ਚਲੀ ਜਾਂਦੀ ਹੈ ਇਸ ਲਈ ਸਿੱਖ ਸੰਗਤ ਅਤੇ ਵਿਸ਼ੇਸ਼ ਕਰਕੇ ਨੌਜਵਾਨ ਇਸ ਦਿਨ ਗੁਰੂਘਰਾਂ ਵਿਚ ਹਾਜਰੀ ਲਵਾਉਂਦਿਆਂ ਸ਼ਬਦ ਗੁਰੂ ਸ੍ਰੀ ਗੁਰੂ ਗਰੰਥ ਸਾਹਿਬ ਜੀ ਵਿਚ ਦਰਸਾਏ ਮਾਰਗ ਤੇ ਚੱਲ ਕਿ ਆਪਣਾ ਜੀਵਨ ਸੁਖਾਲਾ ਤੇ ਖੁਸ਼ਹਾਲ ਕਰਨ । ਇਸ ਮੌਕੇ ਡ੍ਰਾ. ਸ਼ਮਿੰਦਰ ਸਿੰਘ, ਜੱਜ ਸ਼ਰਮਾ ਅਤੇ ਹਰਭੇਜ ਸਿੰਘ ਘੈਂਟ ਆਦਿ ਵੀ ਹਾਜਰ ਸਨ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: