ਨੌਜਵਾਨ ਲੋਕ ਭਲਾਈ ਕਲੱਬ ਵੱਲੋਂ “ਰੁੱਖ ਲਗਾਓ ਕੁੱਖ ਬਚਾਓ” ਮੁਹਿੰਮ ਦੀ ਸ਼ੁਰੂਆਤ

ss1

ਨੌਜਵਾਨ ਲੋਕ ਭਲਾਈ ਕਲੱਬ ਵੱਲੋਂ “ਰੁੱਖ ਲਗਾਓ ਕੁੱਖ ਬਚਾਓ” ਮੁਹਿੰਮ ਦੀ ਸ਼ੁਰੂਆਤ

24-14

ਬੋਹਾ 23 ਜੁਲਾਈ (ਦਰਸ਼ਨ ਹਾਕਮਵਾਲਾ)-ਖੇਤਰ ਦੀ ਨਾਮਵਰ ਸਮਾਜਸੇਵੀ ਸੰਸਥਾ ਨੌਜਵਾਨ ਲੋਕ ਭਲਾਈ ਕਲੱਬ ਬੋਹਾ ਵੱਲੋਂ ਖੇਤਰ ਅੰਦਰ ਰੁੱਖ ਲਗਾਓ ਕੁੱਖ ਬਚਾਓ ਮੁੁਹਿੰਮ ਚਲਾਉਣ ਦਾ ਉਪਰਾਲਾ ਕੀਤਾ ਗਿਆ ਹੈ।ਇਸ ਮੁਹਿੰਮ ਦੀ ਸ਼ੁਰੂਆਤ ਅੱਜ ਬਾਜੀਗਰ ਬਸਤੀ ਸਥਿੱਤ ਸਰਕਾਰੀ ਪ੍ਰਾਇਮਰੀ ਸਕੂਲ ਬੋਹਾ ਤੋਂ ਕੀਤੀ ਗਈ।ਇਸ ਮੌਕੇ ਜਿੱਥੇ ਸਕੂਲ ਦੇ ਮੈਦਾਨ ਅੰਦਰ ਛਾਂਦਾਰ ਪੌਦੇ ਲਗਾਏ ਗਏ ਉੱਥੇ ਵਿਦਿਆਰਥੀਆਂ ਨੂੰ ਸਮਾਜ ਵਿੱਚ ਲੜਕੀ ਦੀ ਮਹੱਤਤਾ ਸੰਬੰਧੀ ਵੀ ਜਾਗੁਰਕ ਕੀਤਾ ਗਿਆ।ਇਸ ਮੌਕੇ ਬੋਲਦਿਆਂ ਕਲੱਬ ਦੇ ਸਕੱਤਰ ਤਬਾਲੀ ਸਿੰਘ ਅਤੇ ਖਜਾਨਚੀ ਸੁਖਚੈਨ ਸਿੰਘ ਭੰਮੇ ਨੇ ਆਖਿਆ ਕਿ ਅੱਜ ਦੇਸ਼ ਅੰਦਰ ਤੇਜੀ ਨਾਲ ਘੱਟ ਰਹੀ ਰੁੱਖਾਂ ਦੀ ਸੰਖਿਆਂ ਅਤੇ ਲੜਕੀਆਂ ਨੂੰ ਜਨਮ ਤੋਂ ਪਹਿਲਾਂ ਹੀ ਕੁੱਖਾਂ ਵਿੱਚ ਮਾਰਨ ਦਾ ਮਾੜਾ ਰੁਝਾਨ ਦੋਵੇਂ ਹੀ ਗੰਭੀਰ ਚਿੰਤਾਂ ਦੇ ਵਿਸ਼ੇ ਹਨ।ਜਿਸਦੇ ਕਿ ਆਉਣ ਵਾਲੇ ਸਮੇਂ ਵਿੱਚ ਬਹੁਤ ਹੀ ਖਤਰਨਾਕ ਸਿੱਟੇ ਨਿਕਲਣ ਦੇ ਖਦਸ਼ੇ ਹਨ।ਇਸ ਲਈ ਸਾਨੂੰ ਸਭਨੂੰ ਰਲਕੇ ਰੁੱਖਾਂ ਅਤੇ ਕੁੱਖਾਂ ਨੂੰ ਬਚਾਉਣ ਲਈ ਵਿਸ਼ੇਸ਼ ਉਪਰਾਲੇ ਕਰਨੇ ਚਾਹੀਦੇ ਹਨ।ਕਲੱਬ ਮੈਂਬਰਾਂ ਨੇ ਦੱਸਿਆ ਕਿ ਕਲੱਬ ਵੱਲੋਂ ਖੇਤਰ ਦੇ ਸਮੂਹ ਸਕੂਲਾਂ ਅੰਦਰ ਛਾਂਦਾਰ ਅਤੇ ਫਲਦਾਰ ਪੌਦੇ ਲਗਾਉਣ ਅਤੇ ਭਰੂਣ ਹੱਤਿਆ ਸੰਬੰਧੀ ਲੋਕਾਂ ਨੂੰ ਜਾਗਰੁਕ ਕਰਨ ਦਾ ਟੀਚਾ ਮਿੱਥਿਆ ਗਿਆ ਹੈ।ਇਸ ਮੌਕੇ ਸਕੂਲ ਮੁੱਖੀ ਗੁਰਜੰਟ ਸਿੰਘ ਬੋਹਾ,ਕਲੱਬ ਮੈਂਬਰ ਜਸਵੀਰ ਸਿੰਘ,ਜਿੰਦਰ ਸਿੰਘ,ਭੋਲਾ ਸਿੰਘ ਤੋਂ ਇਲਾਵਾ ਸਕੂਲ ਦਾ ਸਮੂਹ ਸਟਾਫ ਮੌਜੂਦ ਸੀ।

Share Button

Leave a Reply

Your email address will not be published. Required fields are marked *