ਨੌਜਵਾਨ ਪੀੜ੍ਹੀ ਲਈ ਖੇਡਾਂ ਨੂੰ ਪ੍ਰਫੁਲਿੱਤ ਕਰਨ ਲਈ ਹਲਕੇ ਦੇ ਸਾਰੇ ਪਿੰਡਾ ਵਿੱਚ ਨਵੇ ਸਟੈਡਿਅਮ ਦਾ ਕੰਮ ਵੱਡੇ ਪੱਧਰ ਤੇ ਚੱਲ ਰਿਹਾ: ਢੀਂਡਸਾ

ss1

ਨੌਜਵਾਨ ਪੀੜ੍ਹੀ ਲਈ ਖੇਡਾਂ ਨੂੰ ਪ੍ਰਫੁਲਿੱਤ ਕਰਨ ਲਈ ਹਲਕੇ ਦੇ ਸਾਰੇ ਪਿੰਡਾ ਵਿੱਚ ਨਵੇ ਸਟੈਡਿਅਮ ਦਾ ਕੰਮ ਵੱਡੇ ਪੱਧਰ ਤੇ ਚੱਲ ਰਿਹਾ: ਢੀਂਡਸਾ

ਮੂਨਕ 14 ਦਸੰਬਰ (ਸੁਰਜੀਤ ਭੁਟਾਲ,ਸਤਿੰਦਰ ਪਾਲ ਕੋਰ)ਨੌਜਵਾਨ ਪੀੜ੍ਹੀ ਲਈ ਖੇਡਾਂ ਨੂੰ ਪ੍ਰਫੁਲਿੱਤ ਕਰਨ ਲਈ ਹਲਕੇ ਦੇ ਸਾਰੇ ਪਿੰਡਾ ਵਿੱਚ ਨਵੇ ਸਟੈਡਿਅਮ ਦਾ ਕੰਮ ਵੱਡੇ ਪੱਧਰ ਤੇ ਚੱਲ ਰਿਹਾ ਹੈ ਤਾਂ ਕਿ ਪਿੰਡਾਂ ਦੇ ਨੌਜਵਾਨਾਂ ਦਾ ਖੇਡਾਂ ਵੱਲ ਵਿਸ਼ੇਸ ਧਿਆਨ ਦੇ ਸਕਣ ਇਹਨਾਂ ਵਿਚਾਰਾ ਦਾ ਪ੍ਰਗਟਾਵਾ ਖਜਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਨੇੜਲੇ ਪਿੰਡਾਂ ਬੁਸੈਹਰਾ ਤੋ ਚਾਂਦੂ,ਰਾਜਲਹੇੜੀ ਤੋ ਮੇਨ ਰੋਡ ਮੂਨਕ-ਪਾਤੜਾ,ਡੂਡੀਆ ਤੋ ਸ਼ੇਰਗੜ,ਘਮੂਰਘਾਟ ਤੋ ਮਨਿਆਣਾ,ਰਾਮਪੁਰਾ ਗੁਜਰਾ ਆਦਿ ਪਿੰਡਾਂ ਦੀਆ ਸੜਕਾਂ ਦੇ ਨੀਂਹ ਪੱਥਰ ਰੱਖਣ ਤੋ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ।ਇਸ ਤੋ ਬਾਅਦ ਨਵੇ ਅੱਪਗ੍ਰੇਡ ਕੀਤੇ ਸਕੂਲ ਡੂਡੀਆਂ,ਮਨਿਆਣਾ ਆਦਿ ਸਕੂਲਾ ਦਾ ਉਦਘਾਟਨ ਵੀ ਕੀਤਾ।ਸ: ਢੀਂਡਸਾ ਨੇ ਕਿਹਾ ਕਿ ਲਹਿਰਾ ਹਲਕੇ ਦੇ ਵਿਕਾਸ ਲਈ ਕੋਈ ਕਮੀ ਨਹੀ ਰਹਿਣ ਦਿੱਤੀ ਜਾਵੇਗੀ 90% ਹਲਕੇ ਦੇ ਪਿੰਡਾਂ ਅਤੇ ਸ਼ਹਿਰਾ ਦੇ ਜੋ ਵਿਕਾਸ ਕਾਰਜਾਂ ਦੇ ਕੰਮ ਹਨ ਪੂਰੇ ਕਰ ਦਿੱਤੇ ਹਨ ਜੋ ਪਿੰਡਾਂ ਦੇ ਪੱਤਵੰਤਿਆਂ ਨੇ ਧਿਆਨ ਵਿੱਚ ਲਿਆਦੇ ਹਨ ਉਹ ਪੂਰੇ ਕੀਤੇ ਜਾ ਰਹੇ ਹਨ ਤਾਂ ਜੋ ਲਹਿਰੇ ਹਲਕੇ ਦੇ ਨਾ ਨਾਲ ਪੱਛੜੇ ਹਲਕੇ ਦਾ ਜੁੜਿਆ ਸ਼ਬਦ ਖੱਤਮ ਕੀਤਾ ਜਾ ਸਕੇ ਅਤੇ ਇਹ ਹਲਕਾ ਵਿਕਾਸ ਪੱਖੋ ਪੰਜਾਬ ਵਿੱਚ ਮੁਹਰਲੇ ਕਤਾਰ ਵਿੱਚ ਆਵੇ।ਇਸ ਮੌਕੇ ਚੇਅਰਮੈਨ ਚਮਕੋਰ ਸਿੰਘ ਬਾਦਲਗੜ੍ਹ,ਮਲਕੀਤ ਸਿੰਘ ਡੂਡੀਆਂ,ਸਰਪੰਚ ਹੁਕਮੀ ਚੰਦ ਬੁਸੈਹਰਾ,ਯੂਥ ਆਗੂ ਚੋਧਰੀ ਕ੍ਰਿਸ਼ਨ ਬੁਸੈਹਰਾ,ਸਰਪੰਚ ਬਲਦੇਵ ਸਿੰਘ ਡੂਡੀਆਂ,ਸਰਪੰਚ ਬਲਵਿੰਦਰ ਕੋਰ ਮਨਿਆਣਾ,ਸਰਪੰਚ ਹਰਦੀਪ ਕੋਰ ਰਾਜਲਹੇੜੀ,ਯੂਥ ਆਗੂ ਬਲਵੀਰ ਸਿੰਘ ਰਾਜਲਹੇੜੀ,ਜੱਥੇਦਾਰ ਦਵਿੰਦਰ ਸਿੰਘ ਸੇਰਗੜ੍ਹ।ਜੱਥੇਦਾਰ ਸਮਸ਼ੇਰ ਸਿੰਘ ਸੇਰਗੜ੍ਹ,ਹਲਕਾ ਇੰਚਾਰਜ ਸਾਹਿਕਾਰਤਾ ਵਿੰਗ ਜੱਥੇਦਾਰ ਗੁਰਜੰਟ ਸਿੰਘ ਬਾਗੜੀ,ਨਾਜਰ ਸਿੰਘ ਮਨਿਆਣਾ ਤੋ ਇਲਾਵਾ ਹੋਰ ਇਲਾਕੇ ਦੇ ਪੱਤਵੰਤੇ ਸੱਜਣ ਅਤੇ ਪਾਰਟੀ ਵਰਕਰ ਮੌਜੂਦ ਸਨ।

Share Button

Leave a Reply

Your email address will not be published. Required fields are marked *