ਨੌਜਵਾਨ ਪੀੜੀ ਨੂੰ ਸਾਹਿਤ, ਕਲਾ, ਖੇਡ ਤੇ ਸੱਭਿਆਚਾਰ ਨਾਲ ਜੋੜਨ ਦੀ ਲੋੜ – ਗੁਰਪ੍ਰੀਤ ਸਿੰਘ

ss1

ਨੌਜਵਾਨ ਪੀੜੀ ਨੂੰ ਸਾਹਿਤ, ਕਲਾ, ਖੇਡ ਤੇ ਸੱਭਿਆਚਾਰ ਨਾਲ ਜੋੜਨ ਦੀ ਲੋੜ – ਗੁਰਪ੍ਰੀਤ ਸਿੰਘ
ਅੰਤਰ ਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਜ਼ਿਲਾ ਪੁਲਿਸ ਨੇ ਕੀਤੀ ਨਸ਼ਿਆਂ ਵਿਰੁੱਧ ‘ਜੀਵੇ ਜਵਾਨੀ’ ਦੀ ਸੁਰੂਆਤ

28-3 (1)
ਬਰਨਾਲਾ, 27 ਜੂਨ (ਪਰਦੀਪ ਕੁਮਾਰ):ਅੰਤਰ ਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਤੇ ਨਸ਼ਿਆਂ ਦੀ ਰੋਕਥਾਮ ਅਤੇ ਨਸ਼ਿਆਂ ਵਿਰੁੱਧ ਜਾਗ੍ਰਿਤੀ ਪੈਦਾ ਕਰਨ ਲਈ ਜ਼ਿਲਾ ਪੁਲਿਸ ਵੱਲੋ ਵਿਸ਼ੇਸ਼ ਮੁਹਿੰਮ ਚਲਾਉਂਦੀਆਂ ‘ਜੀਵੇ ਜਵਾਨੀ’ ਦੀ ਸੁਰੂਆਤ ਕੀਤੀ ਗਈ। ਇਸ ਸਬੰਧੀ ਸਥਾਨਕ ਮੈਰੀਲੈਂਡ ਰਿਸੋਰਟ ਵਿਖੇ ਜ਼ਿਲੇ ਦੇ ਸਹਿਰਾਂ ਅਤੇ ਪਿੰਡਾਂ ਦੀਆ ਉੱਘੀਆਂ ਸਖ਼ਸੀਅਤਾ ਨੇ ਸਮੂਲੀਅਤ ਕੀਤੀ।
ਇਸ ਮੌਕੇ ਐਸ. ਐਸ. ਪੀ. ਬਰਨਾਲਾ ਸ. ਗੁਰਪ੍ਰੀਤ ਸਿੰਘ ਤੂਰ ਨੇ ਬੋਲਦਿਆਂ ਕਿਹਾ ਕਿ ਨਸ਼ਿਆਂ ਨੇ ਸਾਡੇ ਸਮਾਜ ਨੂੰ ਗੰਧਲਾ ਕਰ ਦਿੱਤਾ ਹੈ, ਇਸ ਲਈ ਸਾਨੂੰ ਸਾਰੀਆਂ ਨੂੰ ਮਿਲਕੇ ਇਸ ਭਿਆਨਕ ਬਿਮਾਰੀ ‘ਨਸ਼ੇ’ ਦਾ ਡੱਟ ਕੇ ਸਾਹਮਣਾ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਅੱਜ ਨੌਜਵਾਨਾਂ ਨੂੰ ਸੇਧ ਦੇਣ ਦੀ ਲੋੜ ਹੈ, ਇਸ ਲਈ ਜ਼ਿਲੇ ਦੀਆਂ ਸਾਰੀਆਂ ਪੰਚਾਇਤਾ ਅਤੇ ਸਹਿਰਾਂ ਦੇ ਐਮ. ਸੀ. ਨਸ਼ਿਆਂ ਵਿਰੁੱਧ ਨੌਜਵਾਨਾਂ ਦੇ ਯੂਨਿਟ ਸਥਾਪਿਤ ਕਰਨ ਤਾਂ ਜੋ ਨਸ਼ਿਆਂ ਬਾਰੇ ਵੱਧ ਤੋ ਵੱਧ ਲੋਕਾਂ ਅਤੇ ਵਿਸ਼ੇਸ਼ ਤੌਰ ਤੇ ਨੌਜਵਾਨ ਜੋ ਕਿ ਸਾਡੀ ਕੌਮ, ਦੇਸ਼ ਅਤੇ ਸਾਡੇ ਸਮਾਜ ਦਾ ਭਵਿੱਖ ਹਨ, ਨੂੰ ਜਾਗਰੂਕ ਕੀਤਾ ਜਾ ਸਕੇ।
ਐਸ. ਐਸ. ਪੀ. ਤੂਰ ਨੇ ਕਿਹਾ ਕਿ ਅੱਜ ਲੋੜ ਨੌਜਵਾਨ ਪੀੜੀ ਨੂੰ ਸਾਹਿਤ, ਕਲਾ, ਖੇਡ ਅਤੇ ਸਾਡੇ ਸੱਭਿਆਚਾਰ ਨਾਲ ਜੋੜਨ ਦੀ ਹੈ। ਉਹਨਾਂ ਕਿਹਾ ਕਿ ਨਸ਼ਿਆਂ ਵਿਰੁੱਧ ਨੌਜਵਾਨਾਂ ਵਿੱਚ ਜਾਗ੍ਰਿਤੀ ਪੈਦਾ ਕਰਨਾਂ, ਨਸ਼ਿਆਂ ਦੀ ਰੋਕਥਾਮ ਲਈ ਬਹੁਤ ਹੀ ਪ੍ਰਭਾਵਸ਼ਾਲੀ ਸਾਧਨ ਹੈ। ਉਹਨਾਂ ਕਿਹਾ ਕਿ ਨਸ਼ਈ ਵਿਅਕਤੀ ਦਾ ਇਲਾਜ ਅੱਜ ਸੰਭਵ ਹੈ, ਇਲਾਜ ਕਰਵਾਉਣ ਵਿੱਚ ਉਸਦੀ ਸਹਾਇਤਾ ਕੀਤੀ ਜਾਵੇ ਅਤੇ ਉਸ ਨੂੰ ਚੰਗੀ ਜਿੰਦਗੀ ਲਈ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਉਹ ਨਸ਼ਿਆਂ ਨੂੰ ਛੱਡ ਕੇ ਇੱਕ ਵਧੀਆਂ ਇਨਸਾਨ ਬਣ ਕੇ ਆਪਣੀ ਜਿੰਦਗੀ ਜੀ ਸਕੇ। ਉਹਨਾਂ ਕਿਹਾ ਕਿ ਹਰ ਪਿੰਡ ਵਿੱਚ ਜ਼ਿਲਾ ਪੁਲਿਸ ਵੱਲੋ ਬਣਾਏ ਗਏ ਫਲੈਕਸ ਬੋਰਡ ਲਗਾਏ ਜਾਣ ਅਤੇ ਪਰਚੇ ਵੰਡੇ ਜਾਣਾ ਯਕੀਨੀ ਬਣਾਇਆ ਜਾਵੇ। ਇਸ ਦੌਰਾਨ ਨਸ਼ਿਆਂ ਬਾਰੇ ਪ੍ਰੇਰਿਤ ਕਰਨ ਵਾਲੇ ਨਾਟਕ, ਸਕਿੱਟ ਅਤੇ ਗੀਤ ਆਦਿ ਵੀ ਪੇਸ਼ ਕੀਤੇ ਗਏ।
ਇਸ ਮੌਕੇ ਹੋਰਨਾ ਤੋ ਇਲਵਾ ਐਸ. ਪੀ. ਡੀ ਸਵਰਣ ਸਿੰਘ ਖੰਨਾ, ਜ਼ਿਲਾ ਪ੍ਰਧਾਨ ਸਹਿਰੀ ਸ੍ਰੋਮਣੀ ਅਕਾਲੀ ਦਲ ਸੰਜੀਵ ਸ਼ੌਰੀ, ਭਾਜਪਾ ਆਗੂ ਰਘੁਵੀਰ ਪ੍ਰਕਾਸ ਗਰਗ, ਚੇਅਰਮੈਨ ਮਾਰਕਿਟ ਕਮੇਟੀ ਮਹਿਲਕਲਾਂ ਅਜੀਤ ਸਿੰਘ ਕੁਤਬਾ, ਪਰਮਜੀਤ ਸਿੰਘ ਢਿੱਲੋ, ਹਰਪਾਲਇੰਦਰ ਸਿੰਘ ਰਾਹੀ, ਡੀ. ਐਸ. ਪੀ. ਗੁਰਵਿੰਦਰ ਸਿੰਘ ਸੰਘਾ, ਇੰਚਾਰਜ ਸੀ. ਪੀ. ਆਰ. ਸੀ. ਰਾਜਪਾਲ ਸਿੰਘ, ਇੰਚਾਰਜ ਸੀ. ਆਈ. ਏ. ਬਲਜੀਤ ਸਿੰਘ, ਕਰਨੈਲ ਸਿੰਘ ਠੁੱਲੀਵਾਲ, ਸਾਦੂ ਸਿੰਘ ਰਾਗੀ, ਰਾਣਾ ਰਣਦੀਪ ਸਿੰਘ ਔਜਲਾ, ਨੈਬ ਸਿੰਘ ਕਾਲਾ, ਬੋਬੀ ਬਾਂਸਲ, ਸਤੀਸ ਕੁਮਾਰ ਭਦੋੜ ਆਦਿ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣ ਹਾਜ਼ਰ ਸਨ।

Share Button

Leave a Reply

Your email address will not be published. Required fields are marked *